ਮਨਾਲੀ `ਚ ਹੜ੍ਹ ਨੇ ਮਚਾਈ ਤਬਾਹੀ, ਕਈ ਵਾਹਨ ਰੁੜ੍ਹੇ ਪਾਣੀ `ਚ
ਮਨਾਲੀ ਵੋਲਵੋ ਬਸ ਸਟੈਂਡ ਤੋਂ ਬਿਆਸ ਨਦੀ ਵਿਚ ਇੱਕ ਵੋਲਵੋ ਬਸ ਐਤਵਾਰ ਨੂੰ ਪਾਣੀ `ਚ ਰੁੜ੍ਹ ਗਈ।
ਮਨਾਲੀ : ਮਨਾਲੀ ਵੋਲਵੋ ਬਸ ਸਟੈਂਡ ਤੋਂ ਬਿਆਸ ਨਦੀ ਵਿਚ ਇੱਕ ਵੋਲਵੋ ਬਸ ਐਤਵਾਰ ਨੂੰ ਪਾਣੀ `ਚ ਰੁੜ੍ਹ ਗਈ।ਤੁਹਾਨੂੰ ਦਸ ਦਈਏ ਕਿ ਪਿਛਲੇ 2 ਦਿਨਾਂ ਤੋਂ ਖ਼ਰਾਬ ਮੌਸਮ ਦੇ ਚਲਦੇ ਬਿਆਸ ਨਦੀ ਦਾ ਜਲਸਤਰ ਲਗਾਤਾਰ ਵੱਧ ਰਿਹਾ ਸੀ ਅਤੇ ਇਸ ਵਿਚ ਇੱਥੇ ਦੇ ਵੋਲਵੋ ਬਸ ਸਟੈਂਡ 'ਤੇ ਖੜੀ ਆਈਸ ਐਂਜਲ ਟਰੈਵਲ ਏਜੰਸੀ ਦੀ ਬਸ ਬਿਆਸ ਨਦੀ ਵਿਚ ਆਏ ਹੜ੍ਹ ਦੀ ਚਪੇਟ ਵਿਚ ਆ ਗਈ ਅਤੇ ਵਖਦੇ ਹੀ ਵੇਖਦੇ ਪਾਣੀ `ਚ ਰੁੜ੍ਹ ਗਈ।
ਇਸ ਮੌਕੇ ਮਨਾਲੀ ਵੋਲਵੋ ਬਸ ਐਸੋਸੀਏਸ਼ਨ ਦੀ ਪ੍ਰਧਾਨ ਲਾਜਬੰਤੀ ਨੇ ਦੱਸਿਆ ਕਿ ਬਸ ਪਿਛਲੇ ਕੁਝ ਦਿਨਾਂ ਤੋਂ ਇੱਥੇ ਖੜੀ ਸੀ, ਜਿਸ ਵਿਚ ਕੁੱਝ ਤਕਨੀਕੀ ਖਰਾਬੀ ਵੀ ਸੀ , ਅਜਿਹੇ ਵਿਚ ਜਦੋਂ ਤੱਕ ਬਸ ਦੇ ਚਾਲਕ - ਡਰਾਈਵਾਰ ਉਸ ਨੂੰ ਸਟਾਰਟ ਕਰ ਪਾਉਂਦੇ ਉਸ ਤੋਂ ਪਹਿਲਾਂ ਹੀ ਬਿਆਸ ਨਦੀ ਦੇ ਪਾਣੀ ਦੀ ਚਪੇਟ ਵਿਚ ਬਸ ਆ ਗਈ ਅਤੇ ਰੁੜ੍ਹ ਗਈ ,
ਉਥੇ ਹੀ ਬਾਸ਼ਿੰਗ ਟਰੱਕ ਯੂਨੀਅਨ ਦੇ ਦਫ਼ਤਰ ਦਾ ਇੱਕ ਟਰੱਕ ਵੀ ਨਦੀ ਦੀ ਚਪੇਟ ਵਿਚ ਆ ਕੇ ਰੁੜ੍ਹ ਗਿਆ। ਇਸ ਮਾਮਲੇ ਤੋਂ ਬਾਅਦ ਪ੍ਰਸ਼ਾਸਨ ਨੇ ਅਲਰਟ ਜਾਰੀ ਕੀਤਾ ਹੈ 'ਤੇ ਲੋਕਾਂ ਨੂੰ ਨਦੀਆਂ, ਨਾਲਿਆਂ ਦੇ ਕੋਲ ਰਹਿਣ ਵਾਲੇ ਲੋਕਾਂ ਨੂੰ ਦੂਰ ਰਹਿਣ ਦੀ ਸਲਾਹ ਦਿੱਤੀ ਹੈ। ਮੀਂਹ ਕਾਰਨ ਸੜਕਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ ਤੇ ਆਮ ਜਨ ਜੀਵਨ ਬੁਰੀ ਤਰਾਂ ਪ੍ਰਭਾਵਿਤ ਹੋਣ ਦੇ ਨਾਲ ਨਾਲ ਕਿਸਾਨਾਂ ਦੀਆਂ ਫ਼ਸਲਾਂ ਵੀ ਨੁਕਸਾਨੀਆਂ ਗਈਆਂ ਨੇ।