ਪੁਲਿਸ ਵਾਲੇ ਨੇ ਦੱਸੀ ਤਰਕੀਬ, ਸਿਰਫ 100 ਰੁਪਏ 'ਚ ਇਸ ਤਰ੍ਹਾਂ ਰੱਦ ਕਰਵਾਓ ਚਲਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਨਵਾਂ ਮੋਟਰ ਵਹੀਕਲ ਐਕਟ ਲਾਗੂ ਹੋਣ ਤੋਂ ਬਾਅਦ ਤਾਬੜ ਤੋੜ ਚਲਾਨ ਕੱਟੇ ਜਾ ਰਹੇ ਹਨ। ਕਈ ਵਾਰ ਚਲਾਨ ਦੀ ਰਾਸ਼ੀ ਇੰਨੀ ਜ਼ਿਆਦਾ ਹੁੰਦੀ...

Challan with only 100 rupees

ਨਵੀਂ ਦਿੱਲੀ : ਨਵਾਂ ਮੋਟਰ ਵਹੀਕਲ ਐਕਟ ਲਾਗੂ ਹੋਣ ਤੋਂ ਬਾਅਦ ਤਾਬੜ ਤੋੜ ਚਲਾਨ ਕੱਟੇ ਜਾ ਰਹੇ ਹਨ। ਕਈ ਵਾਰ ਚਲਾਨ ਦੀ ਰਾਸ਼ੀ ਇੰਨੀ ਜ਼ਿਆਦਾ ਹੁੰਦੀ ਹੈ ਕਿ ਲੋਕ ਹੈਰਾਨ ਪ੍ਰੇਸਾਨ ਹੋ ਜਾਂਦੇ ਹਨ। ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ 'ਤੇ ਜੁਰਮਾਨੇ ਦੀ ਰਾਸ਼ੀ ਵੀ ਕਈ ਗੁਣਾ ਵੱਧ ਗਈ ਹੈ। ਦਿਲਚਸਪ ਗੱਲ ਇਹ ਹੈ ਕਿ ਆਪਣੇ ਆਪ ਪੁਲਿਸ ਵਾਲੀਿਆਂ ਦੇ ਵੀ ਚਲਾਨ ਕੱਟੇ ਜਾ ਰਹੇ ਹਨ। ਅਹਿਮਦਾਬਾਦ ਪੁਲਿਸ ਅਤੇ ਚੰਡੀਗੜ੍ਹ ਪੁਲਿਸ ਨੇ ਆਵਾਜਾਈ ਨਿਯਮਾਂ ਨੂੰ ਤੋੜਨ ਵਾਲੇ ਪੁਲਿਸ ਕਰਮਚਾਰੀਆਂ ਨੂੰ ਕੜਾ ਸੁਨੇਹਾ ਦੇਣ ਅਤੇ ਸਬਕ ਸਿਖਾਉਣ ਲਈ ਚਲਾਨ ਕੱਟੇ ਹਨ। 

ਇਸ 'ਚ ਹਰਿਆਣਾ ਪੁਲਿਸ ਦੇ ਇੱਕ ਜਵਾਨ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਉਹ ਦੱਸ ਰਿਹਾ ਹੈ ਕਿ ਚਲਾਨ ਕੱਟਣ ਤੋਂ ਬਾਅਦ ਕਿਵੇਂ ਜਿਆਦਾ ਪੈਸੇ ਦੇਣ ਤੋਂ ਬਚਿਆ ਜਾ ਸਕਦਾ ਹੈ ਅਤੇ ਸਿਰਫ ਸੌ ਰੁਪਏ ਦੇ ਕੇ ਛੁਟਕਾਰਾ ਮਿਲ ਸਕਦਾ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਜੰਮ ਕੇ ਸ਼ੇਅਰ ਹੋ ਰਿਹਾ ਹੈ।ਦਰਅਸਲ ਹਰਿਆਣਾ ਪੁਲਿਸ ਵਿੱਚ ਸਿਪਾਹੀ ਸੁਨੀਲ ਸੰਧੂ ਨੇ ਫੇਸਬੁਕ 'ਤੇ ਲਾਇਵ ਕੀਤੇ ਇੱਕ ਵੀਡੀਓ 'ਚ ਦੱਸਿਆ ਕਿ ਜਾਗਰੂਕਤਾ ਵਿੱਚ ਕਮੀ ਦੇ ਕਾਰਨ ਲੋਕ ਚਲਾਨ ਦੇ ਜ਼ਿਆਦਾ ਪੈਸੇ ਭਰ ਰਹੇ ਹਨ।

ਸੁਨੀਲ ਦਾ ਕਹਿਣਾ ਹੈ ਕਿ ਚਲਾਨ ਕੱਟਣ ਤੋਂ ਬਾਅਦ 15 ਦਿਨ ਦੇ ਅੰਦਰ RTO ਆਫਿਸ ਦੇ ਕੋਲ ਜਾ ਕੇ ਉੱਥੇ ਆਪਣੇ ਸਾਰੇ ਡਾਕੂਮੈਂਟ ਦਿਖਾ ਸਕਦੇ ਹੋ। ਇਸ ਤੋਂ ਬਾਅਦ ਡਾਕੂਮੈਂਟ ਨਾਲ ਨਾ ਲੈ ਕੇ ਚਲਣ ਲਈ ਕੇਵਲ 100 ਰੁਪਏ ਪ੍ਰਤੀ ਡਾਕੂਮੈਂਟ ਦਾ ਜੁਰਮਾਨਾ ਲਗਾਇਆ ਜਾਵੇਗਾ।  ਸੁਨੀਲ ਨੇ ਦੱਸਿਆ ਕਿ ਕਈ ਵਾਰ ਲੋਕਾਂ ਦੇ ਕੋਲ ਡਾਕੂਮੈਂਟਸ ਹੁੰਦੇ ਹਨ ਪਰ ਮੌਕੇ 'ਤੇ ਨਾ ਦਿਖਾ ਪਾਉਣ ਦੇ ਕਾਰਨ ਚਲਾਨ ਕੱਟ ਜਾਂਦਾ ਹੈ। ਇਸ ਲਈ ਜੇਕਰ ਮੌਕੇ 'ਤੇ ਡਾਕੂਮੈਂਟਸ ਨਾ ਹੋਣ ਤਾਂ ਬਾਅਦ ਵਿੱਚ 100 ਰੁਪਏ ਪ੍ਰਤੀ ਡਾਕੂਮੈਂਟਸ ਦੇ ਕੇ ਆਪਣੀ ਗੱਡੀ ਲਿਜਾ ਸਕਦੇ ਹੋ।

ਹਾਲਾਂਕਿ ਬਿਨ੍ਹਾਂ ਹੈਲਮਟ ਦੇ ਗੱਡੀ ਚਲਾ ਰਹੇ ਹੋ ਤਾਂ ਜੁਰਮਾਨਾ ਅਲੱਗ ਤੋਂ ਲੱਗੇਗਾ।ਇੰਨਾ ਹੀ ਨਹੀਂ ਸੁਨੀਲ ਨੇ ਹੋਰ ਵੀ ਕਈ ਚੰਗੀਆਂ ਗੱਲਾਂ ਦੱਸੀਆਂ ਹਨ। ਸੁਨੀਲ ਦਾ ਕਹਿਣਾ ਹੈ ਕਿ ਅਸੀ ਫੋਨ, ਚਾਰਜਰ ਅਤੇ ਪਾਵਰ ਬੈਂਕ ਨਾਲ ਲੈ ਕੇ ਚੱਲਣਾ ਨਹੀਂ ਭੁੱਲਦੇ ਹਨ ਪਰ ਹੈਲਮਟ ਅਤੇ ਗੱਡੀ ਦੇ ਡਾਕੂਮੈਂਟ ਭੁੱਲ ਜਾਂਦੇ ਹਾਂ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਤੁਹਾਡੇ ਤੋਂ ਰਿਸ਼ਵਤ ਮੰਗਦਾ ਹੈ ਤਾਂ ਤੁਸੀ ਉਸਦਾ ਵੀਡੀਓ ਬਣਾਓ, ਉਸਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। 

ਜਾਣਕਾਰੀ ਅਨੁਸਾਰ ਸੁਨੀਲ ਸੰਧੂ ਦੀ ਨਿਯੁਕਤੀ ਇਨੀਂ ਦਿਨੀਂ ਕੈਥਲ ਵਿੱਚ ਹੈ। ਉਹ ਸਮਾਜਿਕ ਕੰਮਾਂ 'ਚ ਵੀ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ। ਸੁਨੀਲ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਮੁੱਖਮੰਤਰੀ ਮਨੋਹਰ ਲਾਲ ਖੱਟਰ ਅਤੇ ਪੁਲਿਸ ਵਿਭਾਗ ਦੇ ਅਧਿਕਾਰੀ ਉਨ੍ਹਾਂ ਨੂੰ ਸਨਮਾਨਿਤ ਵੀ ਕਰ ਚੁੱਕੇ ਹਨ। ਸੁਨੀਲ ਲੋਕਾਂ ਦੀ ਮਦਦ ਵੀ ਕਰਦੇ ਰਹਿੰਦੇ ਹਨ। ਉਹ ਹੁਣ ਤੱਕ ਕਰੀਬ ਸੱਤ ਹਜ਼ਾਰ ਦਰਖਤ ਲਗਾ ਚੁੱਕੇ ਹਨ। ਉਹ ਝੁੱਗੀਆਂ ਵਿੱਚ ਰਹਿਣ ਵਾਲਿਆਂ ਨੂੰ ਮੁਫਤ 'ਚ ਕੱਪੜੇ ਵੰਡਦੇ ਹਨ। ਇੰਨਾ ਹੀ ਨਹੀਂ ਸੁਨੀਲ ਨੇ ਇੱਟਾਂ ਦੇ ਭੱਠੇ 'ਤੇ ਕੰਮ ਕਰਨ ਵਾਲੀ ਇੱਕ ਬੱਚੀ ਦੀ ਅੱਖ ਦਾ ਆਪਰੇਸ਼ਨ ਵੀ ਕਰਵਾਇਆ ਸੀ।

ਦੇਸ਼ ਭਰ 'ਚ ਤਾਬੜ ਤੋੜ ਕ੧ਟ ਰਹੇ ਚਲਾਨ ਦੇ ਵਿੱਚ ਹਰਿਆਣਾ ਪੁਲਿਸ ਦੇ ਜਵਾਨ ਦਾ ਜਾਗਰੂਕ ਕਰਨ ਵਾਲਾ ਇਹ ਵੀਡੀਓ ਲੋਕਾਂ ਨੂੰ ਖੂਬ ਪਸੰਦ ਆ ਰਿਹਾ ਹੈ, ਲੋਕ ਇਸਨੂੰ ਸ਼ੇਅਰ ਕਰ ਰਹੇ ਹਨ। ਦੱਸ ਦਈਏ ਕਿ ਟਰੈਫਿਕ ਦਾ ਨਵਾਂ ਕਾਨੂੰਨ ਇੱਕ ਸਤੰਬਰ ਤੋਂ ਲਾਗੂ ਹੋ ਗਿਆ ਹੈ। ਇਸ ਕਾਨੂੰਨ ਦੇ ਲਾਗੂ ਹੋਣ ਤੋਂ ਬਾਅਦ ਵਾਹਨਾਂ ਦੀ ਕੀਮਤ ਤੋਂ ਵੀ ਜ਼ਿਆਦਾ ਵਾਹਨਾਂ ਦਾ ਚਲਾਨ ਕੱਟਿਆ ਜਾ ਰਿਹਾ ਹੈ। ਕੁਝ ਲੋਕ ਇਨ੍ਹਾਂ ਨਿਯਮਾਂ ਦਾ ਵਿਰੋਧ ਕਰ ਰਹੇ ਹਨ ਜਦੋਂ ਕਿ ਬਹੁਤ ਸਾਰੇ ਲੋਕ ਇਸਦਾ ਸਮਰਥਨ ਵੀ ਕਰ ਰਹੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ