ਇਸ ਵੀਡੀਓ ਨੂੰ ਦੇਖ ਜ਼ਿੰਦਗੀ ‘ਚ ਹਾਰੇ ਹੋਏ ਇਨਸਾਨਾਂ ਦੇ ਵੱਧਣਗੇ ਹੌਂਸਲੇ
ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ।
ਨਵੀਂ ਦਿੱਲੀ: ਸੋਸ਼ਲ ਮੀਡੀਆ ’ਤੇ ਇਕ ਵੀਡੀਉ ਬਹੁਤ ਤੇਜ਼ੀ ਨਾਲ ਜਨਤਕ ਹੋ ਰਹੀ ਹੈ। ਇਹ ਵੀਡੀਓ ਰੂਸ ਦੀ ਬੱਚੀ ਵੈਸਿਲੀਨਾ ਨਾਟਜ਼ੇਨ ਦੀ ਹੈ। ਇਸ ਨੂੰ ਦੇਖ ਜ਼ਿੰਦਗੀ ‘ਚ ਹਾਰੇ ਹੋਏ ਹਰ ਇਨਸਾਨ ਦਾ ਹੌਂਸਲਾ ਵੱਧਦਾ ਹੈ। ਵੀਡੀਓ ‘ਚ ਤੁਸੀ ਦੇਖ ਸਕਦੇ ਹੋ ਕੇ ਦੋ ਸਾਲ ਦੀ ਬੱਚੀ ਵੈਸਿਲੀਨਾ ਦੇ ਜਨਮ ਤੋਂ ਹੀ ਦੋਵੇਂ ਹੱਥ ਨਹੀਂ ਹਨ ਪਰ ਉਹ ਬਿਨਾਂ ਕਿਸੇ ਦੀ ਮੱਦਦ ਲਏ ਚਮਚੇ ਨੂੰ ਲੱਤ ਨਾਲ ਫੜ ਕੇ ਆਪਣੇ ਆਪ ਭੋਜਨ ਖਾ ਰਹੀ ਹੈ।
ਜ਼ਿਕਰਯੋਗ ਹੈ ਕਿ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਵੀਡੀਉ ਨੂੰ ਦੇਖ ਕੇ ਲੋਕ ਬਹੁਤ ਜ਼ਿਆਦਾ ਭਾਵੁਕ ਹੋ ਰਹੇ ਹਨ ਅਤੇ ਵੀਡੀਓ ਨੂੰ ਦੇਖ ਕੇ ਲੋਕਾਂ ਵੱਲੋਂ ਕਾਫ਼ੀ ਜ਼ਿਆਦ ਸ਼ੇਅਰ ਅਤੇ ਕੁਮੈਟ ਵੀ ਕੀਤੇ ਜਾ ਰਹੇ ਹਨ। ਉੱਥੇ ਹੀ ਲੋਕਾਂ ਵੱਲੋਂ ਕੁਮੈਂਟ ਕਰ ਕੇ ਕਿਹਾ ਜਾ ਰਿਹਾ ਹੈ ਕਿ ਇਨਸਾਨ ਦੀ ਜ਼ਿੰਦਗੀ ਵਿਚ ਜੋ ਵੀ ਕਮੀਆਂ ਅਤੇ ਚੁਣੌਤੀਆਂ ਆਉਦੀਆ ਹਨ ਉਹ ਇੱਕ ਤੋਹਫ਼ਾ ਹੁੰਦੀਆ ਹਨ।
ਕਈ ਲੋਕਾਂ ਦਾ ਕਹਿਣਾ ਹੈ ਕਿ ਹਰ ਇਨਸਾਨ ਨੂੰ ਆਪਣੇ ‘ਤੇ ਹੀ ਨਿਰਭਰ ਰਹਿਣ ਚਾਹੀਦਾ ਹੈ। ਦੱਸ ਦੇਈਏ ਕਿ ਅਜਿਹੀਆਂ ਬਹੁਤ ਸਾਰੀਆ ਵੀਡੀਓਜ਼ ਲੋਕ ਸੋਸ਼ਲ ਮੀਡੀਆ ‘ਤੇ ਸਾਂਝੀ ਕਰਦੇ ਰਹਿੰਦੇ ਹਨ ਤਾਂ ਜੋ ਲੋਕ ਅਜਿਹੀਆਂ ਵੀਡੀਓਜ਼ ਨੂੰ ਦੇਖ ਕੇ ਆਪਣੇ ਹੌਂਸਲੇ ਸਦਾ ਬੁਲੰਦ ਰੱਖਣ।
ਅਜਿਹੀ ਹੀ ਇੱਕ ਵੀਡੀਓ ਕੁੱਝ ਸਮਾਂ ਪਹਿਲਾ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ ਜਿਸ ਵਿਚ ਇਕ ਛੋਟਾ ਅਪਾਹਜ ਬੱਚਾ ਬਿਨਾਂ ਕਿਸੇ ਦੀ ਮੱਦਦ ਲਏ ਰਿੜ੍ਹ ਰਿੜ੍ਹ ਕੇ ਪੌੜੀਆਂ ਚੜ੍ਹ ਕੇ ਮਸਤੀ ਕਰਦਾ ਨਜ਼ਰ ਆਇਆ ਸੀ। ਇਸ ਵੀਡੀਓ ਨੂੰ ਲੋਕਾਂ ਵੱਲੋਂ ਬਹੁਤ ਜਿਆਦਾ ਪਸੰਦ ਦੇ ਨਾਲ ਨਾਲ ਪ੍ਰਸ਼ੰਸ਼ਾ ਵੀ ਕੀਤੀ ਗਈ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।