ਸੀਬੀਆਈ ਵਿਵਾਦ : ਛੁੱਟੀ ਤੇ ਭੇਜੇ ਜਾਣ ਵਿਰੁਧ ਸੁਪਰੀਮ ਕੋਰਟ ਪਹੁੰਚੇ ਆਲੋਕ ਵਰਮਾ
ਸੀਬੀਆਈ ਨਿਰਦੇਸ਼ਕ ਆਲੋਕ ਵਰਮਾ ਨੇ ਖੁਦ ਨੂੰ ਛੁੱਟੀ ਤੇ ਭੇਜੇ ਜਾਣ ਦੇ ਮੋਦੀ ਸਰਕਾਰ ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦਿਤੀ ਹੈ।
ਨਵੀਂ ਦਿੱਲੀ, ( ਭਾਸ਼ਾ ) : ਸੀਬੀਆਈ ਨਿਰਦੇਸ਼ਕ ਆਲੋਕ ਵਰਮਾ ਨੇ ਖੁਦ ਨੂੰ ਛੁੱਟੀ ਤੇ ਭੇਜੇ ਜਾਣ ਦੇ ਮੋਦੀ ਸਰਕਾਰ ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦਿਤੀ ਹੈ। ਕੋਰਟ ਇਸ ਪਟੀਸ਼ਨ ਤੇ ਸ਼ੁਕਰਵਾਰ ਨੂੰ ਸੁਣਵਾਈ ਕਰੇਗੀ। ਵਰਮਾ ਨੇ ਸੰਯੁਕਤ ਡਾਇਰੈਕਟਰ ਨਾਗੇਸ਼ਵਰ ਰਾਓ ਨੂੰ ਏਜੰਸੀ ਦਾ ਅੰਤਰਿਮ ਨਿਰਦੇਸ਼ਕ ਬਣਾਉਣ ਦੇ ਸਰਕਾਰ ਦੇ ਫੈਸਲੇ ਨੂੰ ਵੀ ਚੁਣੌਤੀ ਦਿਤੀ।
ਦਸ ਦਈਏ ਕਿ ਕੇਂਦਰ ਸਰਕਾਰ ਨੇ ਵਿਵਾਦਾਂ ਵਿਚ ਉਲਝੇ ਸੀਬੀਆਈ ਨਿਰਦੇਸ਼ਕ ਆਲੋਕ ਵਰਮਾ ਅਤੇ ਖਾਸ਼ ਨਿਰਦੇਸ਼ਕ ਰਾਕੇਸ਼ ਅਸਥਾਨਾਂ ਤੋਂ ਸਾਰੇ ਅਧਿਕਾਰ ਵਾਪਸ ਲੈ ਲਏ ਹਨ। ਇਕ ਸਰਕਾਰੀ ਹੁਕਮ ਵਿਚ ਕਿਹਾ ਗਿਆ ਸੀ ਕਿ ਪ੍ਰਧਾਨ ਮੰਤਰੀ ਨਰਿਦੰਰ ਮੋਦੀ ਦੀ ਅਗਵਾਈ ਵਾਲੀ ਚੋਣ ਕਮੇਟੀ ਨੇ ਮੰਗਲਵਾਰ ਰਾਤ ਸੰਯੁਕਤ ਨਿਰਦੇਸ਼ਕ ਐਮ.ਨਾਗੇਸ਼ਵਰ ਨੂੰ ਤੁਰਤ ਪ੍ਰਭਾਵ ਨਾਲ ਸੀਬੀਆਈ ਨਿਰਦੇਸ਼ਕ ਬਣਾ ਦਿਤਾ। ਇਸ ਹੁਕਮ ਦਾ ਮਤਲਬ ਇਹ ਹੈ ਕਿ ਸਰਕਾਰ ਨੇ ਸੀਬੀਆਈ ਦੀ ਦਰਜ਼ਾਬੰਦੀ ਵਿਚ
ਸੰਯੁਕਤ ਨਿਰਦੇਸ਼ਕ ਤੋਂ ਸੀਨੀਅਰ ਪੱਧਰ ਭਾਵ ਕਿ ਵਾਧੂ ਨਿਰਦੇਸ਼ਕ ਦਰਜ਼ੇ ਦੇ ਤਿੰਨ ਅਧਿਕਾਰੀਆਂ ਨੂੰ ਪਿੱਛੇ ਛੱਡਦੇ ਹੋਏ ਨਾਗੇਸ਼ਵਰ ਰਾਓ ਨੂੰ ਏਜੰਸੀ ਦੇ ਨਿਰਦੇਸ਼ਕ ਦਾ ਚਾਰਜ ਦੇ ਦਿਤਾ।ਜਿਨਾਂ ਤਿੰਨ ਅਧਿਕਾਰੀਆਂ ਨੂੰ ਬਾਈਪਾਸ ਕੀਤਾ ਗਿਆ ਉਨ੍ਹਾਂ ਵਿਚ ਏ.ਕੇ.ਵਰਮਾ ਵੀ ਸ਼ਾਮਲ ਹਨ। ਅਸਥਾਨਾ ਵੱਲੋਂ ਕੀਤੀ ਗਈ ਸ਼ਿਕਾਇਤ ਵਿਚ ਸ਼ਰਮਾ ਦਾ ਨਾਮ ਸਾਹਮਣੇ ਆਇਆ ਸੀ।
ਸੂਤਰਾਂ ਮੁਤਾਬਕ ਸੀਬੀਆਈ ਹੈਡਕੁਆਟਰ ਨੂੰ ਸੀਲ ਕਰ ਦਿਤਾ ਗਿਆ ਹੈ। ਉਥੇ ਨਾ ਤਾਂ ਸੀਬੀਆਈ ਕਰਮਚਾਰੀਆਂ ਅਤੇ ਨਾ ਹੀ ਬਾਹਰ ਦੇ ਲੋਕਾਂ ਨੂੰ ਜਾਣ ਦੀ ਇਜ਼ਾਜਤ ਦਿਤੀ ਜਾ ਰਹੀ ਸੀ। ਕਿਉਂਕਿ ਅਧਿਕਾਰੀਆਂ ਦੀ ਇਕ ਟੀਮ ਇਮਾਰਤ ਵਿਚ ਸੀ, ਹੁਣ ਇਮਾਰਤ ਵਿਚ ਦਾਖਲ ਹੋਣ ਦੀ ਇਜ਼ਾਜਤ ਦਿਤੀ ਜਾ ਰਹੀ ਹੈ।