ਸੀਬੀਆਈ ਮੁਖੀ ਆਲੋਕ ਵਰਮਾ ਦੀ ਛੁੱਟੀ ਨੂੰ ਕਾਂਗਰਸ ਨੇ ਰਾਫੇਲ ਸੌਦੇ ਨਾਲ ਜੋੜਿਆ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਜਸਥਾਨ ਦੇ ਹੜੌਤੀ ਵਿਖੇ ਇਕ ਰੈਲੀ ਵਿਚ ਰਾਹੁਲ ਨੇ ਪੀਐਮ ਮੋਦੀ ਵਲ ਇਸ਼ਾਰਾ ਕਰਦਿਆਂ ਕਿਹਾ ਕਿ ਬੀਤੀ ਰਾਤ ਚੌਂਕੀਦਾਰ ਨੇ ਸੀਬੀਆਈ ਨਿਰਦੇਸ਼ਕ ਨੂੰ ਹਟਾ ਦਿਤਾ।

Rahul Gandhi

ਨਵੀਂ ਦਿੱਲੀ, ( ਪੀਟੀਆਈ) :  ਸੀਬੀਆਈ ਨਿਰਦੇਸ਼ਕ ਆਲੋਕ ਵਰਮਾ ਨੂੰ ਛੁੱਟੀ ਤੇ ਭੇਜਣ ਦੇ ਫੈਸਲੇ ਵਿਰੁਧ ਵਿਰੋਧੀ ਧਿਰ ਮੋਦੀ ਸਰਕਾਰ ਤੇ ਹਮਲਾਵਰ ਹੋ ਗਿਆ ਹੈ। ਰਾਜਸਥਾਨ ਦੇ ਹੜੌਤੀ ਵਿਖੇ ਇਕ ਰੈਲੀ ਵਿਚ ਰਾਹੁਲ ਨੇ ਪੀਐਮ ਮੋਦੀ ਵਲ ਇਸ਼ਾਰਾ ਕਰਦਿਆਂ ਕਿਹਾ ਕਿ ਬੀਤੀ ਰਾਤ ਚੌਂਕੀਦਾਰ ਨੇ ਸੀਬੀਆਈ ਨਿਰਦੇਸ਼ਕ ਨੂੰ ਹਟਾ ਦਿਤਾ। ਸੀਬੀਆਈ ਨਿਰਦੇਸ਼ਕ ਨੇ ਰਾਫੇਲ ਸੌਦੇ ਤੇ ਸਵਾਲ ਚੁੱਕੇ ਸੀ ਤੇ ਉਨ੍ਹਾਂ ਨੂੰ ਹਟਾ ਦਿਤਾ ਗਿਆ।

ਦੇਸ਼ ਦਾ ਸਵਿੰਧਾਨ ਖਤਰੇ ਵਿਚ ਹੈ। ਉਨ੍ਹਾਂ ਕਿਹਾ ਕਿ ਪੀਐਮ ਨੇ ਅਨਿਲ ਅੰਬਾਨੀ ਲਈ ਰਾਫੇਲ ਸੌਦੇ ਵਿਚ ਦਖਲਅੰਦਾਜੀ ਕੀਤੀ। ਜਦਕਿ ਯੂਪੀਏ ਸਰਕਾਰ ਵੱਲੋਂ ਇਸ ਸੌਦੇ ਦਾ ਠੇਕਾ ਐਚਏਐਲ ਨੂੰ ਦਿਤਾ ਗਿਆ ਸੀ ਅਤੇ ਰਾਫੇਲ ਦੀ ਕੀਮਤ ਵੀ 526 ਕਰੋੜ ਰੁਪਏ ਪ੍ਰਤੀ ਜਹਾਜ ਸੀ। ਕਾਂਗਰਸ ਦੇ ਬੁਲਾਰੇ ਅਭਿਸ਼ੇਕ ਮਨੁ ਸਿੰਘਵੀ ਨੇ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਭਾਰਤੀ ਏਜੰਸੀਆਂ ਦਾ ਵਿਨਾਸ਼ ਕਰ ਰਹੀ ਹੈ। ਮੋਦੀ ਸਰਕਾਰ ਘੋਟਾਲਿਆਂ ਦੀ ਪੋਲ ਖੁਲਣ ਤੋਂ ਡਰੀ ਹੋਈ ਹੈ।

ਮੋਦੀ ਸਰਕਾਰ ਅਤੇ ਭਾਜਪਾ ਦੇ ਸੀਨੀਅਰ ਨੇਤਾਵਾਂ ਨੇ ਅਪਣਾ ਖਾਸ ਗੁਜਰਾਤ ਮਾਡਲ ਕੇਂਦਰ ਅਤੇ ਸੀਬੀਆਈ ਵਿਚ ਲਾਗੂ ਕਰ ਦਿਤਾ ਹੈ।ਕਾਂਗਰਸ ਨੇ ਮੋਦੀ ਸਰਕਾਰ ਤੇ ਸੱਤ ਦੋਸ਼ ਲਗਾਉਂਦਿਆ ਕਿਹਾ ਕਿ ਰਾਫੇਲ ਫੋਬੀਆ ਤੋਂ ਬਚਣ ਲਈ ਅਤੇ ਅਪਣੇ ਗਲਤ ਕਾਰਨਾਮਿਆਂ ਤੋਂ ਬਚਾਅ ਲਈ ਅਸਵਿੰਧਾਨਿਕ ਤੌਰ ਤੇ ਸੀਬੀਆਈ ਨਿਰਦੇਸ਼ਕ ਨੂੰ ਮੁਅੱਤਲ ਕਰ ਦਿਤਾ ਗਿਆ ਹੈ। ਸਰਕਾਰ ਨੇ ਸੁਪਰੀਮ ਕੋਰਟ ਦੇ ਉਸ ਫੈਸਲੇ ਨੂੰ ਨਕਾਰ ਦਿਤਾ ਹੈ ਜਿਸ ਵਿਚ ਸੀਬੀਆਈ ਦੇ ਚੀਫ ਦੇ ਕਾਰਜਕਾਲ ਨੂੰ ਦੋ ਸਾਲ ਦਾ ਦੱਸਿਆ ਗਿਆ ਸੀ।

 ਸੀਬੀਆਈ ਚੀਫ ਇਕ ਅਧਿਕਾਰੀ ਤੇ ਰਿਸ਼ਵਤ ਵਰਗੇ ਗੰਭੀਰ ਦੌਸ਼ ਦੀ ਜਾਂਚ ਕਰਵਾ ਰਹੇ ਸਨ ਤੇ ਉਨਾਂ ਨੂੰ ਹਟਾ ਦਿਤਾ ਗਿਆ। ਪੀਐਮ ਸੀਬੀਆਈ ਦੇ ਕੰਮਕਾਜ ਵਿਚ ਅਤੇ ਫ਼ੌਜਦਾਰੀ ਪ੍ਰਕਿਰਿਆ ਵਿਚ ਦਖਲਅੰਦਾਜੀ ਕਰਦੇ ਹਨ।ਭਾਜਪਾ ਸੀਵੀਸੀ ਦੇ ਅਧਿਕਾਰ ਖੇਤਰ ਤੇ ਦੇਸ਼ ਨੂੰ ਗੁੰਮਰਾਹ ਕਰ ਰਹੀ ਹੈ। ਸੀਵੀਸੀ ਕੋਲ ਕਿਸੇ ਨੂੰ ਹਟਾਉਣ ਜਾਂ ਚੁਣਨ ਦਾ ਅਧਿਕਾਰੀ ਨਹੀਂ ਹੈ। ਸੀਵੀਸੀ ਇਕ ਨਿਗਰਾਨ ਏੇਜੰਸੀ ਹੈ ਜੋ ਸੀਬੀਆਈ ਦੀ ਨਿਗਰਾਨੀ ਕਰਦੀ ਹੈ।

ਕਾਂਗਰਸ ਨੇ ਇਹ ਵੀ ਪੁੱਛਿਆ ਕਿ ਕੇਂਦਰ ਨੇ ਸੀਬੀਆਈ ਚੀਫ ਨੂੰ ਛੁੱਟੀ ਤੇ ਭੇਜਣ ਤੋਂ ਪਹਿਲਾਂ ਵਿਰੋਧੀ ਨੇਤਾ ਜਾਂ ਚੀਫ ਜੱਜ ਨੂੰ ਬੁਲਾਇਅ?ਕੀ ਤੁਹਾਨੂੰ ਡਰ ਸੀ ਕਿ ਕਮੇਟੀ ਤੁਹਾਡੀ ਗੱਲ ਨਹੀਂ ਮੰਨੇਗੀ? ਪੀਐਮ ਦੇ ਫਰਵਰੀ 2014 ਅਤੇ ਅਪ੍ਰੈਲ 2014 ਦੇ ਬਿਆਨਾਂ ਦਾ ਜ਼ਿਕਰ ਕੀਤਾ ਗਿਆ। ਗੁਜਰਾਤ ਦੇ ਸੀਐਮ ਰਹੇ ਮੋਦੀ ਨੇ ਕਿਹਾ ਸੀ ਕਿ ਸੰਸਥਾਵਾਂ ਦੀ ਦੁਰਵਰਤੋਂ ਕਰਨਾ ਯੂਪੀਏ ਸਰਕਾਰ ਦੀ ਆਦਤ ਹੈ। ਜਦਕਿ ਇਹੋ ਗੱਲ ਅੱਜ ਪੀਐਮ ਤੇ ਵੀ ਲਾਗੂ ਹੁੰਦੀ ਹੈ।