ਸਾਂਸਦ ਰਵਿੰਦਰ ਕੁਮਾਰ ਰਾਏ ਨੇ ਕੋਡਰਮਾ ਜੇਲ੍ਹ ਦੇ ਸਾਰੇ ਨਿਯਮ ਤੋੜੇ
ਜੇਲ੍ਹ ਪ੍ਰਸ਼ਾਸ਼ਨ ਦੇ ਸਾਰੇ ਨਿਯਮ-ਕਾਨੂੰਨ ਆਮ ਲੋਕਾਂ ਲਈ ਹਨ। ਪ੍ਰਭਾਵਸ਼ਾਲੀ ਲੋਕਾਂ ਦੇ ਲਈ ਇਹ ਸਾਰੇ ਕਾਇਦੇ-ਕਾਨੂੰਨ ਹਟ ਜਾਂਦੇ ਹਨ...
ਕੋਡਰਮਾ (ਭਾਸ਼ਾ) : ਜੇਲ੍ਹ ਪ੍ਰਸ਼ਾਸ਼ਨ ਦੇ ਸਾਰੇ ਨਿਯਮ-ਕਾਨੂੰਨ ਆਮ ਲੋਕਾਂ ਲਈ ਹਨ। ਪ੍ਰਭਾਵਸ਼ਾਲੀ ਲੋਕਾਂ ਦੇ ਲਈ ਇਹ ਸਾਰੇ ਕਾਇਦੇ-ਕਾਨੂੰਨ ਹਟ ਜਾਂਦੇ ਹਨ। ਅਜਿਹਾ ਹੀ ਮਾਜਰਾ ਮੰਗਲਵਾਰ ਨੂੰ ਝਾਰਖੰਡ ਕੋਡਰਮਾ ਮੰਡਲ ਜੇਲ੍ਹ ਵਿਚ ਹੋਇਆ ਹੈ। ਸਥਾਨਿਕ ਸਾਂਸਦ ਡਾ: ਰਵਿੰਦਰ ਕੁਮਾਰ ਰਾਏ ਮੰਗਲਵਾਰ ਨੂੰ ਜੇਲ੍ਹ ਵਿਚ ਮੁਲਾਕਾਤ ਦੇ ਸਮੇਂ ਦਿਨ ਦੇ 12 ਵਜੇ ਸਮਾਪਤ ਹੋਣ ਤੋਂ ਬਾਅਦ ਅਪਣੇ ਦਰਜਨਾਂ ਕਰਮਾਚਾਰੀਆਂ ਦੇ ਨਾਲ ਢਾਈ ਵਜੇ ਮੰਜਲ ਜੇਲ੍ਹ ਵਿਚ ਜੇਲ੍ਹ ਮੁਖੀ ਦੇ ਕੋਲ ਪਹੁੰਚੇ। ਜੇਲ ਪ੍ਰਸ਼ਾਸ਼ਨ ਨੇ ਨਿਯਮ ਸਾਈਡ ਦੇ ਰੱਖ ਕੇ ਉਹਨਾਂ ਲਈ ਮੇਨ ਗੇਟ ਖੋਲ੍ਹ ਦਿੱਤਾ।
ਸਾਂਸਦ ਨੇ ਇਥੇ 18 ਸਤੰਬਰ ਨੂੰ ਜੈਨਗਰ ਵਿਚ ਦੋ ਮੈਂਬਰਾ ਦੇ ਵਿਚ ਹੋਏ ਵਿਵਾਦ ਨੂੰ ਲੈ ਕੇ ਜੇਲ੍ਹ ਵਿਚ ਬੰਦ 12 ਕੈਦੀਆਂ ਨਾਲ ਮੁਲਾਕਾਤ ਕੀਤੀ। ਇਸ ਸੰਬੰਧ ਵਚ ਭਾਜਪਾ ਕਰਮਚਾਰੀਆਂ ਨੇ ਹੀ ਇਕ ਪ੍ਰੈਸ ਬਿਆਨ ਜਾਰੀ ਕੀਤਾ, ਜਿਸ ਵਿਚ ਕਿਹਾ ਗਿਆ ਹੈ ਕਿ ਇਸ ਦੌਰਾਨ ਸਾਂਸਦ ਰਾਏ ਨੇ ਬੰਦੀਆਂ ਨੂੰ ਕਿਹਾ ਕਿ, ਦੋਨੇਂ ਭਾਈਚਾਰੇ ਦੇ ਲੋਕ ਏਕਤਾ ਅਤੇ ਭਾਈਚਾਰੇ ਦਾ ਦੀ ਪਛਾਣ ਕਰਦੇ ਹੋਏ ਮਿਲਜੁਲ ਕੇ ਰਹੋ। ਸਾਂਸਦ ਨੂੰ ਕਿਹਾ ਕਿ ਐਸਪੀ ਸਾਹਿਬ ਨਾਲ ਗੱਲ ਹੋਈ ਹੈ। ਮਾਮਲੇ ਨੂੰ ਜਲਦ ਹੀ ਸਮਝੌਤੇ ਦੇ ਆਧਾਰ ਤੇ ਨਿਪਟਾਇਆ ਜਾਵੇਗਾ।
ਬਿਆਨ ਦੇ ਮੁਤਾਬਿਕ, ਉਹਨਾਂ ਨਾਮਲੇ ਵਿਚ ਨਿਰਦੋਸ਼ ਲੋਕਾਂ ਨੂੰ ਹਰਸੰਭਵ ਮਦਦ ਦਿਵਾਉਣ ਦਾ ਭਰੋਸ਼ਾ ਦਿਵਾਇਆ ਹੈ। ਇਸ ਅਧੀਨ ਇੰਚਾਰਜ਼ ਜੇਲਰ ਸੁਧੀਰ ਸਿੰਘ ਨੇ ਸਾਂਸਦ ਨੂੰ ਦੱਸਿਆ ਕਿ ਜੈਨਗਰ ਦੇ ਸਾਰੇ ਕੈਦੀ ਮਿਲਜੁਲ ਕੇ ਇਕ ਹੀ ਵਾਰਡ ਵਿਚ ਰਹਿੰਦੇ ਹਨ। ਰਾਏ ਜੇਲ੍ਹ ਤੋਂ ਵਾਪਸ ਆ ਕੇ ਕੋਡਰਮਾ ਸਰਕਟ ਹਾਊਸ ਅਤੇ ਇਥੀ ਵੀ ਭਾਜਪਾ ਕਾਰਜਕਾਰੀਆਂ ਨੂੰ ਮਿਲੇ ਅਤੇ ਆਗਾਮੀ ਚੋਣਾਂ ਦੀ ਤਿਆਰੀ ਨੂੰ ਲੈ ਕਿ ਗੱਲ ਕੀਤੀ।
ਮੰਡਲਕਾਰਾ ‘ਚ ਸਾਂਸਦ ਡਾ: ਰਵਿੰਦਰ ਕੁਮਾਰ ਦੇ ਨਾਲ ਜਿਲ੍ਹਾ ਪ੍ਰਧਾਨ ਰਾਮਚੰਦਰ ਸਿੰਘ, ਪੂਰਵ ਜਿਲ੍ਹਾ ਪ੍ਰਧਾਨ ਸੁਰੇਸ਼ ਯਾਦਵ, ਭਾਜਪਾ ਅਨੁਸੂਚਿਤ ਜਾਤੀ ਮੋਰਚਾ ਦੇ ਜਿਲ੍ਹਾ ਪ੍ਰਧਾਨ ਧੀਰਜ ਕੁਮਾਰ, ਅੰਜੂ ਸਿੰਘ, ਜੈਨਗਰ ਨਿਵਾਸੀ ਵਿਰੇਂਦਰ ਸਵਰਣਕਾਰ, ਰਾਜਕੁਮਾਰ ਸਿੰਘ ਮੁਖੀਆ ਪ੍ਰਤੀਨਿਧੀ ਚੂਰਨ ਖਾਨ, ਰਾਜ ਕੁਮਾਰ ਸੋਨੀ, ਇੰਦਰਦੇਵ ਸਿੰਘ, ਸੁਨੀਲ ਸਿੰਘ ਸਮੇਤ ਕਈਂ ਲੋਕ ਮੌਜੂਦ ਸੀ। ਇਹ ਵੀ ਪੜ੍ਹੋ : ਭਾਰਤ, ਅਫ਼ਗਾਨਿਸਤਾਨ ਅਤੇ ਈਰਾਨ ਨੇ ਮੰਗਲਵਾਰ ਨੂੰ ਚਾਬਹਾਰ ਬੰਦਰਗਾਹ ਪਰਿਯੋਜਨਾ ‘ਤੇ ਪਹਿਲੀ ਤ੍ਰਿਪਾਠੀ ਬੈਠਕ ਕੀਤੀ।
ਇਸ ਵਿਚ ਪਰਿਯੋਜਨਾ ਨੂੰ ਲਾਗੂ ਕਰਨ ਦੀ ਸਮਿਖਿਆ ਕੀਤੀ ਗਈ। ਇਸ ਬੈਠਕ ਦੀ ਮਹੱਤਤਾ ਇਸ ਵਜ੍ਹਾ ਤੋਂ ਵੱਧ ਹੈ। ਕਿਉਂਕਿ ਰਣਨਿਤਕ ਦ੍ਰਿਸ਼ਟੀਕੋਣ ਨਾਲ ਮਹੱਤਵਪੂਰਨ ਇਹ ਬੰਦਰਗਾਹ ਈਰਾਨ ਉਤੇ ਅਮਰੀਕੀ ਪ੍ਰਬੰਧਾਂ ਦੇ ਦਾਇਰੇ ਵਿਚ ਆ ਰਿਹਾ ਹੈ।