ਰਾਮ ਮੰਦਰ 'ਤੇ ਕਾਨੂੰਨ ਨਾ ਬਣਿਆ ਤਾਂ ਲੋਕ ਆਪ ਕਰਨ ਲੱਗਣਗੇ ਉਸਾਰੀ : ਬਾਬਾ ਰਾਮਦੇਵ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬਾਬਾ ਰਾਮਦੇਵ ਨੇ ਕਿਹਾ ਕਿ ਜਦੋਂ ਹੱਦ ਤੋਂ ਵੱਧ ਕਿਸੇ ਮੁੱਦੇ ਨੂੰ ਦਬਾਇਆ ਜਾਂਦਾ ਹੈ ਤਾਂ ਉਸ ਦਾ ਕੋਈ ਹੱਲ ਨਹੀਂ ਨਿਕਲਦਾ।

Baba Ramdev

ਹਰਿਦੁਆਰ ,  ( ਭਾਸ਼ਾ ) : ਵਿਸ਼ਵ ਹਿੰਦੂ ਪਰਿਸ਼ਦ, ਆਰਐਸਐਸ ਅਤੇ ਸ਼ਿਵਸੈਨਾ ਦੇ ਅਯੁੱਧਿਆ ਵਿਚ ਇੱਕਠੇ ਹੋਣ ਅਤੇ ਕੇਂਦਰ ਸਰਕਾਰ 'ਤੇ ਆਰਡਿਨੈਂਸ ਲਿਆ ਕੇ ਰਾਮ ਮੰਦਰ ਦੀ ਉਸਾਰੀ 'ਤੇ ਵਿਚਾਰ ਪ੍ਰਗਟਾਉਂਦੇ ਯੋਗ ਗੁਰੂ ਬਾਬਾ ਰਾਮਦੇਵ ਨੇ ਕਿਹਾ ਕਿ ਲੋਕ ਬੇਸਬਰੇ ਹੋ ਗਏ ਹਨ। ਇਸ ਲਈ ਸਰਕਾਰ ਨੂੰ ਕਾਨੂੰਨ ਲਿਆ ਕੇ ਰਾਮ ਮੰਦਰ ਦੀ ਉਸਾਰੀ ਕਰਨੀ ਚਾਹੀਦੀ ਹੈ। ਰਾਮਦੇਵ ਨੇ ਕਿਹਾ ਕਿ ਅਜਿਹਾ ਨਹੀਂ ਹੋਇਆ ਤਾਂ ਲੋਕ ਅਪਣੇ ਆਪ ਮੰਦਰ ਦੀ ਉਸਾਰੀ ਕਰਨ ਲਗਣਗੇ ।

ਜਿਸ ਨਾਲ ਮਾਹੌਲ ਖਰਾਬ ਹੋਵੇਗਾ। ਬਾਬਾ ਰਾਮਦੇਵ ਨੇ ਕਿਹਾ ਕਿ ਲੋਕਾਂ ਦਾ ਸਬਰ ਖਤਮ ਹੋ ਚੁੱਕਾ ਹੈ। ਰਾਮ ਮੰਦਰ ਦੀ ਉਸਾਰੀ ਲਈ ਜੇਕਰ ਕਾਨੂੰਨ ਨਹੀਂ ਲਿਆਂਦਾ ਗਿਆ ਤਾਂ ਲੋਕ ਖ਼ੁਦ ਇਸ ਦੀ ਉਸਾਰੀ ਕਰਨ ਲਗਣਗੇ ਜਿਸ ਨਾਲ ਫਿਰਕੂ ਸਦਭਾਵਨਾ ਹੋਰ ਖਰਾਬ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਇਸ ਵੇਲੇ ਦੇਸ਼ ਵਿਚ ਕੋਈ ਵਿਰੋਧ ਨਹੀਂ ਹੈ। ਸਾਰੇ ਹਿੰਦੂ, ਮੁਸਲਮਾਨ ਅਤੇ ਮਸੀਹੀ ਉਨ੍ਹਾਂ ਦੀਆਂ ਹੀ ਪੀੜ੍ਹੀਆਂ ਹਨ। ਇਸ ਤੋਂ ਪਹਿਲਾਂ ਵੀ ਬਾਬਾ ਰਾਮਦੇਵ ਨੇ ਕਿਹਾ ਸੀ ਕਿ ਰਾਮ ਮੰਦਰ ਦੀ ਉਸਾਰੀ ਨਾ ਹੋਣ ਤੇ ਲੋਕ ਬਗ਼ਾਵਤ ਕਰ ਸਕਦੇ ਹਨ ।

ਉਨਾਂ ਮੁਜ਼ੱਫਰਨਗਰ  ਵਿਚ ਕਿਹਾ ਸੀ ਕਿ ਰਾਮ ਮੰਦਰ ਦੀ ਉਸਾਰੀ ਦਾ ਰਾਹ ਸੁਪਰੀਮ ਕੋਰਟ ਤੋਂ ਨਹੀਂ ਸਗੋਂ ਸੰਸਦ ਰਾਹੀ ਸਾਫ ਹੋਵੇਗਾ। ਸਰਕਾਰ ਨੂੰ ਇਸ ਵੱਲ ਪਹਿਲਾ ਕਦਮ ਵਧਾਉਣਾ ਚਾਹੀਦਾ ਹੈ। ਲੋਕ ਹੁਣ ਹੋਰ ਉਡੀਕ ਨਹੀਂ ਕਰ ਸਕਦੇ। ਬਾਬਾ ਰਾਮਦੇਵ ਨੇ ਕਿਹਾ ਕਿ ਜਦੋਂ ਹੱਦ ਤੋਂ ਵੱਧ ਕਿਸੇ ਮੁੱਦੇ ਨੂੰ ਦਬਾਇਆ ਜਾਂਦਾ ਹੈ ਤਾਂ ਉਸ ਦਾ ਕੋਈ ਹੱਲ ਨਹੀਂ ਨਿਕਲਦਾ। ਅਜਿਹੇ ਵਿਚ ਬਗ਼ਾਵਤ ਦੀ ਸੰਭਾਵਨਾ ਬਣ ਸਕਦੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਸ਼ਟਰ ਭਗਤ ਵੀ ਹਨ ਅਤੇ ਰਾਮ ਭਗਤ ਵੀ ਹਨ।