ਰਾਮ ਮੰਦਰ ਉਸਾਰੀ 'ਤੇ ਮੋਹਨ ਭਾਗਵਤ ਦਾ ਵੱਡਾ ਬਿਆਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੰਤਾਂ ਨੇ ਮੰਦਰ ਬਣਾਉਣ ਲਈ ਕਾਰਜ ਯੋਜਨਾ ਨੂੰ ਤਿਆਰ ਕਰਨ ਦੀ ਗੱਲ ਕੀਤੀ ਹੈ। ਅਸੀਂ ਸੰਤਾਂ ਦੇ ਨਾਲ ਹਾਂ।

Mohan Bhagwat at Patanjali Gurukulam Inauguration

ਹਰਿਦੁਆਰ,  ( ਪੀਟੀਆਈ ) : ਰਾਸ਼ਟਰੀ ਸਵੈ ਸੇਵੀ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਪੰਤਜਲੀ ਦੀ ਨਵੀਂ ਉਸਾਰੇ ਗਈ ਰਿਹਾਇਸ਼ੀ ਸਿੱਖਿਆ ਸੰਸਥਾ ਗੁਰੂਕੁਲਮ ਦੇ ਭਵਨ ਦੇ ਉਦਘਾਟਨ ਮੌਕੇ ਰਾਮ ਮੰਦਰ ਉਸਾਰੀ 'ਤੇ ਅਪਣਾ ਪੱਖ ਸਪਸ਼ਟ ਕੀਤਾ। ਰਾਮ ਮੰਦਰ ਦੀ ਉਮਾਰੀ ਸਬੰਧੀ ਗੱਲ ਕਰਦਿਆਂ ਮੋਹਨ ਭਾਗਵਤ ਨੇ ਕਿਹਾ ਕਿ ਸਰਕਾਰ ਨੂੰ ਰਾਮ ਮੰਦਰ ਦੀ ਉਸਾਰੀ ਜਲਦ ਹੀ ਕਰਵਾਉਣੀ ਚਾਹੀਦੀ ਹੈ। ਸੰਤਾਂ ਨੇ ਮੰਦਰ ਬਣਾਉਣ ਲਈ ਕਾਰਜ ਯੋਜਨਾ ਨੂੰ ਤਿਆਰ ਕਰਨ ਦੀ ਗੱਲ ਕੀਤੀ ਹੈ। ਅਸੀਂ ਸੰਤਾਂ ਦੇ ਨਾਲ ਹਾਂ।

ਇਥੇ ਉਨ੍ਹਾਂ ਨੇ ਬਾਬਾ ਰਾਮਦੇਵ ਅਤੇ ਆਚਾਰਿਆ ਬਾਲਕ੍ਰਿਸ਼ਨ ਦੇ ਨਾਲ ਹਵਨ ਵਿਚ ਹਿੱਸਾ ਲਿਆ। ਅਪਣੇ ਸੰਬੋਧਨ ਵਿਚ ਉਨ੍ਹਾਂ ਨੇ ਕਿਹਾ ਕਿ ਗੁਰੂਕੁਲਮ ਵੈਦਿਕ ਅਤੇ ਰਿਸ਼ੀਆਂ ਦੇ ਗਿਆਨ ਦੀ ਰਵਾਇਤ ਨੂੰ ਅੱਗੇ ਵਧਾਵੇਗਾ। ਭਾਗਵਤ ਨੇ ਕਿਹਾ ਕਿ ਆਰਐਸਐਸ ਦਾ ਮੰਨਣਾ ਹੈ ਕਿ ਰਾਮ ਮੰਦਰ ਬਣਨਾ ਚਾਹੀਦਾ ਹੈ। ਸੰਤ ਜੋ ਵੀ ਫੈਸਲਾ ਕਰਨਗੇ ਆਰਐਸਐਸ ਉਨ੍ਹਾਂ ਦੇ ਨਾਲ ਹੈ।

ਪੰਤਜਲੀ ਯੋਗਪੀਠ ਪੁੱਜਣ ਤੇ ਯੋਗ ਗੁਰੂ ਸਵਾਮੀ ਰਾਮਦੇਵ ਅਤੇ ਆਚਾਰਿਆ ਬਲਿਕ੍ਰਿਸ਼ਨ ਨੇ ਉਨ੍ਹਾਂ ਦਾ ਸਵਾਗਤ ਕੀਤਾ। ਮੋਹਨ ਭਾਗਵਨ ਨੇ ਪੰਤਜਲੀ ਦੇ ਉਤਪਾਦਾਂ ਦਾ ਨਿਰੀਖਣ ਕੀਤਾ ਅਤੇ ਰਾਸ਼ਟਰ ਨਿਰਮਾਣ ਵਿਚ ਪੰਤਜਲੀ ਦੀ ਭੂਮਿਕਾ ਦੀ ਸ਼ਲਾਘਾ ਕੀਤੀ।