ਗੁਰਦੁਆਰਾ ਕਰਤਾਰਪੁਰ ਸਾਹਿਬ ‘ਚ ਗਾਂਧੀ ਤੇ ਜ਼ਿਨਾਹ ਹੋਏ ਇਕੱਠੇ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ਸਥਿਤ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਦੇਸ਼ ਦੀ ਵੰਡ ਤੋਂ ਬਾਅਦ

Gurdwara Kartarpur Sahib

ਅੰਮ੍ਰਿਤਸਰ: ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ਸਥਿਤ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਦੇਸ਼ ਦੀ ਵੰਡ ਤੋਂ ਬਾਅਦ ਕਾਇਦੇ-ਆਜ਼ਮ ਮੁਹੰਮਦ ਅਲੀ ਜ਼ਿਨਾਹ ਅਤੇ ਮਹਾਤਮਾ ਗਾਂਧੀ ਨੂੰ ਇਕ ਵਾਰ ਫ਼ਿਰ ਤੋਂ ਇਕੱਠੇ ਵੇਖਿਆ ਜਾ ਸਕਦਾ ਹੈ। ਅਸਲ ਵਿਚ ਜਿੱਥੇ ਕਰਤਾਰਪੁਰ ਲਾਂਘਾ ਖੁੱਲ੍ਹਣ ਤੋਂ ਬਾਅਦ ਭਾਰਤੀ ਨਾਗਰਿਕ ਲਾਂਗੇ ਰਸਤੇ ਪਾਕਿਸਤਾਨ ਸਥਿਤ ਦੇ ਦਰਸ਼ਨਾਂ ਲਈ ਪਹੁੰਚ ਰਹੇ ਹਨ।

 ਉੱਥੇ ਪਾਕਿਸਤਾਨੀ ਹਿੰਦੂ ਤੇ ਸਿੱਖ ਦੀ ਵੱਡਾ ਗਿਣਤੀ ਵਿਚ ਦਰਸ਼ਨਾਂ ਲਈ ਪਹੁੰਚ ਰਹੇ ਹਨ। ਗੁਰਦੁਆਰਾ ਸਾਹਿਬ ਵਿਚ ਨਤਮਸਤਕ ਹੋਣ ਮੌਕੇ ਜਿੱਥੇ ਪਾਕਿਸਤਾਨ ਤੋਂ ਪਹੁੰਚੀ ਸੰਗਤ ਵੱਲੋਂ ਗੋਲਕ ਵਿਚ ਪਾਕਿਸਤਾਨ ਕਰੰਸੀ ਦੇ ਮੁਹੰਮਦ ਅਲੀ ਜ਼ਿਨਾਹ ਦੀ ਤਸਵੀਰ ਵਾਲੇ ਹਰ ਤਰ੍ਹਾਂ ਦੇ ਛੋਟੇ-ਵੱਡੇ ਨੋਟ (ਰੁਪਏ) ਪਾਏ ਜਾ ਰਹੇ ਹਨ।

ਉੱਥੇ ਹੀ ਭਾਰਤ ਤੋਂ ਪਹੁੰਚੀ ਸੰਗਤ ਵੱਲੋਂ ਮਹਾਤਮਾ ਗਾਂਧੀ ਦੀ ਤਸਵੀਰ ਵਾਲੇ 10 ਰੁਪਏ ਤੋਂ ਲੈ ਕੇ 2000 ਰੁਪਏ ਤੱਕ ਦੇ ਨੋਟ ਪਾਏ ਜਾ ਰਹੀ ਹਨ। ਗੁਰੂ-ਘਰ ਦੀ ਗੋਲਕ ਵਿਚ ਜ਼ਿਨਾਹ ਤੇ ਗਾਂਧੀ ਦੀ ਤਸਵੀਰ ਵਾਲੇ ਨੋਟ ਅਨੋਖਾ ਦ੍ਰਿਸ਼ ਪੇਸ਼ ਕਰ ਰਹੇ ਹਨ।