3003 ਜੋੜਿਆਂ ਦਾ ਸਮੂਹਿਕ ਵਿਆਹ, ਸਰਕਾਰ ਨੇ ਕਰਵਾਇਆ ਗ੍ਰਹਿਸਥ ਜੀਵਨ 'ਚ ਪ੍ਰਵੇਸ਼

ਏਜੰਸੀ

ਖ਼ਬਰਾਂ, ਰਾਸ਼ਟਰੀ

ਹਿੰਦੂ, ਮੁਸਲਿਮ, ਬੋਧੀ ਅਤੇ ਸਿੱਖ ਭਾਈਚਾਰੇ ਨਾਲ ਸੰਬੰਧਿਤ ਸਨ 3003 ਜੋੜੇ

Image

 

ਗਾਜ਼ੀਆਬਾਦ - ਗਾਜ਼ੀਆਬਾਦ ਜ਼ਿਲ੍ਹੇ ਦੇ ਕਿਰਤ ਵਿਭਾਗ ਵੱਲੋਂ ਕਮਲਾ ਨਹਿਰੂ ਨਗਰ ਮੈਦਾਨ ਵਿੱਚ ਇੱਕ ਸਮੂਹਿਕ ਵਿਆਹ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਗਾਜ਼ੀਆਬਾਦ, ਹਾਪੁੜ ਅਤੇ ਬੁਲੰਦਸ਼ਹਿਰ ਜ਼ਿਲ੍ਹਿਆਂ ਦੇ ਹਿੰਦੂ, ਮੁਸਲਿਮ, ਬੋਧੀ ਅਤੇ ਸਿੱਖ ਭਾਈਚਾਰੇ ਦੇ 3003 ਜੋੜੇ ਆਪੋ-ਆਪਣੀਆਂ ਧਾਰਮਿਕ ਰਵਾਇਤਾਂ ਮੁਤਾਬਿਕ ਵਿਆਹੁਤਾ ਬੰਧਨ 'ਚ ਬੰਨ੍ਹੇ ਗਏ। 

ਜ਼ਿਲ੍ਹਾ ਮੈਜਿਸਟਰੇਟ ਆਰ.ਕੇ. ਸਿੰਘ ਨੇ ਦੱਸਿਆ ਕਿ ਹਰੇਕ ਜੋੜੇ ਨੂੰ ਵਿਆਹ ਦਾ ਜੋੜਾ (ਕੱਪੜੇ) ਖਰੀਦਣ ਲਈ 10,000 ਰੁਪਏ ਅਗਾਊਂ ਦਿੱਤੇ ਗਏ ਸਨ। ਉਨ੍ਹਾਂ ਦੇ ਦੱਸਣ ਅਨੁਸਾਰ ਕਿਰਤ ਵਿਭਾਗ ਵੱਲੋਂ ਲਾੜੀ ਦੇ ਪਿਤਾ ਦੇ ਖਾਤੇ ਵਿੱਚ 65 ਹਜ਼ਾਰ ਰੁਪਏ ਟਰਾਂਸਫ਼ਰ ਕੀਤੇ ਗਏ ਸਨ।

ਸਿੰਘ ਨੇ ਦੱਸਿਆ ਕਿ ਇਸ ਸਮਾਗਮ 'ਤੇ ਕਿਰਤ ਵਿਭਾਗ ਵੱਲੋਂ ਕੁੱਲ 22.50 ਕਰੋੜ ਰੁਪਏ ਖਰਚ ਕੀਤੇ ਗਏ ਹਨ।

ਉਨ੍ਹਾਂ ਅੱਗੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਸਥਾਨਕ ਸਿਆਸੀ ਆਗੂਆਂ, ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਹੋਰਨਾਂ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ ਨਵ-ਵਿਆਹੁਤਾ ਜੋੜਿਆਂ ਨੂੰ ਅਸ਼ੀਰਵਾਦ ਦਿੱਤਾ।