ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਓਡਿਸ਼ਾ ਦੌਰੇ ‘ਤੇ, ਰਾਜ‍ ਨੂੰ ਦੇਣਗੇ 14523 ਕਰੋੜ ਦੇ ਤੋਹਫ਼ੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਸੋਮਵਾਰ ਨੂੰ ਓਡਿਸ਼ਾ ਦੌਰੇ ਉਤੇ.....

PM Modi

ਨਵੀਂ ਦਿੱਲੀ (ਭਾਸ਼ਾ): ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਸੋਮਵਾਰ ਨੂੰ ਓਡਿਸ਼ਾ ਦੌਰੇ ਉਤੇ ਹਨ। ਇਥੇ ਅੱਜ ਪ੍ਰਧਾਨ ਮੰਤਰੀ ਰਾਜ‍ ਨੂੰ 14523 ਕਰੋੜ ਰੁਪਏ ਦੀਆਂ ਯੋਜਨਾਵਾਂ ਦਾ ਤੋਹਫ਼ਾ ਦੇਣਗੇ। ਇਸ ਦੇ ਨਾਲ ਹੀ ਰਾਜ‍ ਵਿਚ 13 ਪ੍ਰੋਜੇਕ‍ਟਾਂ ਦਾ ਉਦਘਾਟਨ ਵੀ ਕਰਨਗੇ। ਕੇਂਦਰੀ ਮੰਤਰੀ ਧਰਮੇਂਦਰ ਪ੍ਰਧਾਨ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ 14523 ਹਜ਼ਾਰ ਕਰੋੜ ਦੇ ਪ੍ਰੋਜੇਕਟਾਂ ਦਾ ਤੋਹਫ਼ਾ ਓਡਿਸ਼ਾ ਨੂੰ ਦੇਣਗੇ। ਅੱਜ ਓਡਿਸ਼ਾ ਲਈ ਸਿੱਖਿਆ ਦੇ ਖੇਤਰ ਵਿਚ ਵੀ ਇਕ ਅਹਿਮ ਦਿਨ ਹੋਵੇਗਾ।

ਪ੍ਰਧਾਨ ਮੰਤਰੀ ਅੱਜ ਭੁਵਨੇਸ਼‍ਵਰ ਵਿਚ ਆਈਆਈਟੀ ਦਾ ਉਦਘਾਟਨ ਕਰਨ ਜਾ ਰਹੇ ਹਨ। ਇਸ ਦੇ ਨਾਲ ਉਹ ਲਲਿਤਗਿਰੀ ਵਿਚ ਪੁਰਾਤ‍ਨ ਮਿਊਜ਼ੀਅਮ, ਅਜਾਇਬ-ਘਰ ਦਾ ਵੀ ਤੋਹਫ਼ਾ ਦੇਣਗੇ ਅਤੇ ਨਾਲ ਹੀ ਉਹ ਉਤਕਲ ਯੂਨੀਵਰਸਿਟੀ ਵਿਚ ਇਕ ਪੀਠ ਦੀ ਸਥਾਪਨਾ ਸਮੇਤ 13 ਪ੍ਰੋਜੇਕਟਾਂ ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਅੱਜ ਭੁਵਨੇਸ਼ਵਰ ਵਿਚ ਡਾਕ ਟਿਕਟ ਅਤੇ ਇਕ ਯਾਦਗਾਰੀ ਸਿੱਕਾ ਜਾਰੀ ਕਰਨਗੇ। ਇਹ ਡਾਕ ਟਿਕਟ ਅਤੇ ਸਿੱਕਾ ਫਿਰੰਗੀਆਂ ਦੇ ਛੱਕੇ ਛਡਾਉਣ ਵਾਲੇ ਓਡਿਸ਼ਾ ਦੇ ਪਾਈਕ ਬਗ਼ਾਵਤ ਦੇ 200 ਸਾਲ ਪੂਰੇ ਹੋਣ ਉਤੇ ਜਾਰੀ ਕੀਤੇ ਜਾ ਰਹੇ ਹਨ।