ਨਰੇਂਦਰ ਮੋਦੀ 'ਤੇ ਗੁਜਰਾਤ ਦੇ ਦੰਗਿਆਂ ਦਾ ਬਹੁਤ ਵੱਡਾ ਇਲਜ਼ਾਮ : ਔਜਲਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨਰੇਂਦਰ ਮੋਦੀ 'ਤੇ ਗੁਜਰਾਤ ਦੇ ਦੰਗਿਆਂ ਦਾ ਬਹੁਤ ਵੱਡਾ ਇਲਜ਼ਾਮ ਹੈ, ਨਰਿੰਦਰ ਮੋਦੀ ਨੂੰ ਵੀ ਬਾਹਰ ਆ ਜਾਣਾ ਚਾਹੀਦਾ ਹੈ। ਇਹ ਕਹਿਣਾ ਹੈ ਅੰਮ੍ਰਿਤਸਰ ਤੋਂ....

ਗੁਜਰਾਤ ਦੇ ਦੰਗੇ

ਨਵੀਂ ਦਿੱਲੀ (ਭਾਸ਼ਾ) : ਨਰੇਂਦਰ ਮੋਦੀ 'ਤੇ ਗੁਜਰਾਤ ਦੇ ਦੰਗਿਆਂ ਦਾ ਬਹੁਤ ਵੱਡਾ ਇਲਜ਼ਾਮ ਹੈ, ਨਰਿੰਦਰ ਮੋਦੀ ਨੂੰ ਵੀ ਬਾਹਰ ਆ ਜਾਣਾ ਚਾਹੀਦਾ ਹੈ। ਇਹ ਕਹਿਣਾ ਹੈ ਅੰਮ੍ਰਿਤਸਰ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਦਾ। ਔਜਲਾ ਨੇ  ਸਿੱਖ ਕਤਲੇਆਮ ਮਾਮਲੇ ਵਿਚ ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਸਜਾ ਹੋਣ ਤੋਂ ਦਿੱਲੀ ਹਾਈਕੋਰਟ ਦੇ ਫੈਸਲਾ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਅਕਸਰ ਇਸ ਮਾਮਲੇ ਵਿਚ ਆਵਾਜ਼ ਉਠਾਈ ਹੈ। ਇਸਦੇ ਨਾਲ ਹੀ ਔਜਲਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਲੱਗੇ ਗੁਜਰਾਤ ਦੇ ਦੰਗਿਆਂ ਦਾ ਹਵਾਲਾ ਦੇ ਕਮਲਨਾਥ ਦਾ ਬਚਾਅ ਕੀਤਾ।

ਦੱਸ ਦੇਈਏ ਕਿ ਬੀਤੇ ਸੋਮਵਾਰ ਦਿੱਲੀ ਹਾਈ ਕੋਰਟ ਨੇ ਸੱਜਣ ਕੁਮਾਰ ਨੂੰ '84 ਸਿੱਖ ਕਤਲੇਆਮ ਮਾਮਲੇ ਵਿਚ ਉਮਰ ਕੈਦ ਦੀ ਸਜਾ ਸੁਣਾਈ ਗਈ ਹੈ ਅਤੇ ਅਦਾਲਤ ਦਾ ਇਹ ਫੈਸਲਾ ਦੰਗਾ ਪੀੜਤਾਂ ਲਈ 34 ਸਾਲਾਂ ਬਾਅਦ ਆਸ ਦੀ ਕਿਰਨ ਲੈ ਕੇ ਆਇਆ ਹੈ।

Related Stories