ਜਾਣੋ ਕਿਵੇਂ ਹੋਵੇਗਾ ਜਨਸੰਖਿਆ ਰਜਿਸਟਰ ਅਪਡੇਟ!

ਏਜੰਸੀ

ਖ਼ਬਰਾਂ, ਰਾਸ਼ਟਰੀ

ਆਖਿਰਕਾਰ ਕੀ ਹੈ ਇਹ ਰਜਿਸਟਰ

Population Register Update!

ਨਵੀਂ ਦਿੱਲੀ: ਪਿਛਲੇ ਕਾਫੀ ਦਿਨਾਂ ਤੋਂ ਦੇਸ਼ ਵਿਚ ਨਾਗਰਿਕਤਾ ਕਾਨੂੰਨ ਬਿੱਲ ਤੇ ਐਨ ਆਰ ਸੀ ਦਾ ਵਿਰੋਧ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਪਰ ਕੀ ਸਾਨੂੰ ਸਭ ਨੂੰ ਪਤਾ ਹੈ ਕਿ ਇਹ ਅਸਲ ਵਿਚ ਹੈ ਕੀ, ਮੀਡੀਆ ਵਿਚ ਆ ਰਹੀਆਂ ਖਬਰਾਂ ਮੁਤਾਬਕ ਨਾਗਰਿਕਤਾ ਕਾਨੂੰਨ ਬਾਰੇ ਜਾਣਕਾਰੀ ਮਿਲ ਚੁੱਕੀ ਹੈ ਪਰ ਚਲੋ ਹੁਣ ਤੁਹਾਨੂੰ ਦੱਸਦੇ ਹਾਂ ਕਿ ਅਸਲ ਵਿਚ ਐਨ ਆਰ ਸੀ ਯਾਨਿ ਕਿ National Register of Citizen ਕੀ ਹੁੰਦਾ ਹੈ।

ਦੱਸ ਦੇਈਏ ਕਿ ਰਾਸ਼ਟਰੀ ਨਾਗਰਿਕਤਾ ਰਜਿਸਟਰ ਯਾਨੀ ਐਨਆਰਸੀ ਜ਼ਰੀਏ ਅਵੈਧ ਨਾਗਰਿਕਾਂ ਦੀ ਪਛਾਣ ਹੋਵੇਗੀ ਤੇ ਐਨਆਰਪੀ ਮੁਤਾਬਕ 6 ਮਹੀਨੇ ਜਾਂ ਉਸ ਤੋਂ ਵੱਧ ਕਿਤੇ ਰਹਿਣ ਵਾਲੇ ਵਿਅਕਤੀ ਨੂੰ ਆਪਣੀ ਪੂਰੀ ਜਾਣਕਾਰੀ ਇਸ ਵਿਚ ਦਰਜ ਕਰਵਾਉਣੀ ਪਵੇਗੀ। ਇਸ ਦੀ ਸ਼ੁਰੂਆਤ ਸਾਲ 2010 ਵਿਚ ਯੂਪੀਏ ਸਰਕਾਰ ਵੇਲੇ ਹੋਈ ਸੀ ਤੇ ਹੁਣ 2021 ਵਿਚ ਦੁਬਾਰਾ ਜਨਗਣਨਾ ਤੋਂ ਪਹਿਲਾਂ ਇਸ ਰਜਿਸਟਰ ਤੇ ਕੰਮ ਸ਼ੁਰੂ ਹੋ ਚੁੱਕਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।