ਭੁਪਿੰਦਰ ਹੁੱਡਾ ਦੇ ਘਰ 'ਤੇ ਸੀਬੀਆਈ ਦਾ ਛਾਪਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰੇਡ ਦੌਰਾਨ ਭੁਪਿੰਦਰ ਹੁੱਡਾ ਅਤੇ ਦੀਪੇਂਦਰ ਹੁੱਡਾ ਘਰ ਵਿਚ ਮੌਜੂਦ....

Bhupinder singh Huda

ਚੰਡੀਗੜ੍ਹ : ਸੀਬੀਆਈ ਨੇ ਅੱਜ ਸਵੇਰੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਘਰ ਛਾਪੇਮਾਰੀ ਕੀਤੀ ਹੈ। ਸੀਬੀਆਈ ਨੇ ਸਾਬਕਾ ਮੁੱਖ ਮੰਤਰੀ ਦੇ ਰੋਹਤਕ ਸਥਿਤ ਘਰ ਵਿਚ ਰੇਡ ਮਾਰੀ ਹੈ। ਰੇਡ ਦੌਰਾਨ ਭੁਪਿੰਦਰ ਹੁੱਡਾ ਅਤੇ ਦੀਪੇਂਦਰ ਹੁੱਡਾ ਘਰ ਵਿਚ ਹੀ ਸਨ। ਮਿਲੀ ਜਾਣਕਾਰੀ ਮੁਤਾਬਿਕ ਸੀਬੀਆਈ ਅਧਿਕਾਰੀ ਕਿਸੇ ਨੂੰ ਵੀ ਘਰ ਦੇ ਅੰਦਰ ਅਤੇ ਬਾਹਰ ਜਾਣ ਨਹੀਂ ਦੇ ਰਹੇ।

ਸੀਬੀਆਈ ਦੇ ਇਹ ਛਾਪੇਮਾਰੀ ਗੁਰੁਗਰਾਮ 'ਚ ਕਥਿਤ ਭੂਮੀ ਘੁਟਾਲੇ ਨਾਲ ਜੁੜੀ ਹੋਈ ਦੱਸੀ ਜਾ ਰਹੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸੀਬੀਆਈ ਨੇ ਇਹ ਛਾਪਾ ਸਾਲ 2005 'ਚ ਐਸੋਸੀਏਟਡ ਜਨਰਲਸ ਲਿਮਿਟਿਡ ਨੂੰ ਗਲਤ ਤਰੀਕੇ ਨਾਲ ਜ਼ਮੀਨ ਅਲਾਟ ਕਰਨ ਦੇ  ਮਾਮਲੇ ਵਿਚ ਮਾਰਿਆ ਹੈ। ਜ਼ਿਕਰਯੋਗ ਹੈ ਕਿ ਸੀਬੀਆਈ ਨੇ ਭੁਪਿੰਦਰ ਸਿੰਘ ਹੁੱਡਾ, ਸੀਨੀਅਰ ਕਾਂਗਰਸ ਨੇਤਾ ਮੋਤੀਲਾਲ ਵੋਰਾ ਅਤੇ ਏ.ਜੇ.ਐੱਲ ਦੇ ਵਿਰੁੱਧ ਚਾਰਜਸ਼ੀਟ ਦਾਖਲ ਕਰ ਦਿੱਤੀ ਹੈ।

ਮਿਲੀ ਜਾਣਕਾਰੀ ਮੁਤਾਬਿਕ ਅਜੇ ਤਕ ਇਹ ਸੀਬੀਆਈ ਅਧਿਕਾਰੀ ਭੁਪਿੰਦਰ ਹੁੱਡਾ ਦੇ ਘਰ ਵਿਚ ਹਨ ਅਤੇ ਅਜੇ ਤੱਕ ਰੇਡ ਚੱਲ ਰਹੀ ਹੈ।