ਸਰਜੀਕਲ ਸਟ੍ਰਾਇਕ ਦਾ ਬੇਲੋੜਾ ਪ੍ਰਚਾਰ ਕੀਤਾ ਗਿਆ, ਲੈਫਟੀਨੈਂਟ ਜਨਰਲ ਡੀਐਸ ਹੁੱਡਾ ਦਾ ਬਿਆਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੋ ਸਾਲ ਪਹਿਲਾਂ ਸਰਹੱਦ ਤੋਂ ਪਾਰ ਜਾ ਕੇ ਪਾਕਿਸਤਾਨ ਵਿਚ ਸਰਜੀਕਲ ਸਟ੍ਰਾਇਕ ਕਰਨਾ ਭਾਰਤੀ ਫ਼ੌਜ ਦਾ ਇਕ ਵੱਡਾ ਮਾਅਰਕਾ ਸੀ, ਫ਼ੌਜ ਦੀ ਇਸ...

DS Hooda

ਚੰਡੀਗੜ੍ਹ (ਸ.ਸ.ਸ) : ਦੋ ਸਾਲ ਪਹਿਲਾਂ ਸਰਹੱਦ ਤੋਂ ਪਾਰ ਜਾ ਕੇ ਪਾਕਿਸਤਾਨ ਵਿਚ ਸਰਜੀਕਲ ਸਟ੍ਰਾਇਕ ਕਰਨਾ ਭਾਰਤੀ ਫ਼ੌਜ ਦਾ ਇਕ ਵੱਡਾ ਮਾਅਰਕਾ ਸੀ, ਫ਼ੌਜ ਦੀ ਇਸ ਸਫ਼ਲਤਾ ਤੋਂ ਹਰ ਭਾਰਤੀ ਖ਼ੁਸ਼ ਹੈ। ਪਰ ਇਸ ਮਾਮਲੇ ਵਿਚ ਲੈਫਟੀਨੈਂਟ ਜਨਰਲ ਸੇਵਾਮੁਕਤ ਡੀਐਸ ਹੁੱਡਾ ਦਾ ਕਹਿਣੈ ਕਿ ਫ਼ੌਜ ਦੀ ਕਾਮਯਾਬੀ 'ਤੇ ਖ਼ੁਸ਼ੀ ਹੋਣਾ ਸੁਭਾਵਕ ਹੈ ਪਰ ਇਸ 'ਤੇ ਰਾਜਨੀਤੀ ਕਰਨਾ ਠੀਕ ਨਹੀਂ।

ਸਰਕਾਰ ਵਲੋਂ ਇਸ ਲਗਾਤਾਰ ਪ੍ਰਚਾਰ ਕਰਨਾ ਅਣਉਚਿਤ ਹੈ। ਇਕ ਸਵਾਲ ਦੇ ਜਵਾਬ 'ਚ ਲੈਫਟੀਨੈਂਟ ਹੁੱਡਾ ਨੇ ਆਖਿਆ ਕਿ ਇਹ ਜ਼ਿਆਦਾ ਚੰਗਾ ਹੁੰਦਾ ਜੇਕਰ ਅਜਿਹੀ ਸਰਜੀਕਲ ਸਟ੍ਰਾਈਕ ਦੀ ਜਾਣਕਾਰੀ ਗੁਪਤ ਰੱਖੀ ਜਾਂਦੀ। ਇਸ ਤੋਂ ਇਲਾਵਾ ਜੰਗ ਵਿਚ ਹਿੱਸਾ ਲੈ ਚੁੱਕੇ ਕਈ ਹੋਰ ਅਨੁਭਵੀ ਅਧਿਕਾਰੀਆਂ ਨੇ ਵੀ ਫ਼ੌਜੀ ਮੁਹਿੰਮਾਂ ਦੇ ਸਿਆਸੀਕਰਨ ਵਿਰੁਧ ਆਵਾਜ਼ ਚੁੱਕੀ। ਦਸ ਦਈਏ ਕਿ ਜਨਰਲ ਹੁੱਡਾ 29 ਦਸੰਬਰ 2016 ਨੂੰ ਕੰਟਰੋਲ ਰੇਖਾ 'ਤੇ ਕੀਤੀ ਗਈ ਸਰਜੀਕਲ ਸਟ੍ਰਾਈਕ ਦੇ ਸਮੇਂ ਉਤਰੀ ਸੈਨਾ ਕਮਾਨ ਦੇ ਕਮਾਂਡਰ ਸਨ ਅਤੇ ਇਹ ਸਰਜੀਕਲ ਸਟ੍ਰਾਇਕ ਉਰੀ 'ਚ ਅਤਿਵਾਦੀ ਹਮਲੇ ਦੇ ਜਵਾਬ 'ਚ ਕੀਤੀ ਗਈ ਸੀ।