ਕਨ੍ਹਈਆ ਕੁਮਾਰ ਅਤੇ ਸ਼ਹਿਲਾ ਰਸ਼ੀਦ ਨੂੰ ਇਥੇ ਚੋਣਾਂ ਵਿਚ ਉਤਾਰ ਸਕਦੀ ਹੈ ਭਾਕਪਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਾਕਪਾ ਦੇ ਜਨਰਲ ਸਕੱਤਰ ਅਤੇ ਸੀਨੀਅਰ ਨੇਤਾ ਸੀਤਾਰਾਮ ਯੋਚੁਰੀ ਨੇ ਕਿਹਾ ਕਿ ਨੋਜਵਾਨਾਂ ਦੀ ਅਗਵਾਈ ਨੂੰ ਅੱਗੇ ਵਧਾਉਣ ਦੀ ਲੋੜ ਹੈ।

Kanhaiya Kumar

ਨਵੀਂ ਦਿੱਲੀ : ਆਉਣ ਵਾਲੀਆਂ ਲੋਕਸਭਾ ਚੋਣਾਂ ਵਿਚ ਖੱਬੇ ਪੱਖੀ ਪਾਰਟੀਆਂ ਦਾ ਸਾਰਾ ਧਿਆਨ ਦੂਜੀ ਕਤਾਰ ਦੀ ਅਗਵਾਈ ਦੇ ਵਿਕਾਸ 'ਤੇ ਹੀ ਹੋਵੇਗਾ। ਖੱਬੇ ਪੱਖੀ ਪਾਰਟੀਆਂ ਵਿਚ ਬਜ਼ੁਰਗਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ ਅਤੇ ਉਸ ਹਿਸਾਬ ਨਾਲ ਨੌਜਵਾਨਾਂ ਦੀ ਅਗਵਾਈ ਨਹੀਂ ਮਿਲ ਪਾ ਰਹੀ। ਇਸ ਲਈ ਦਲਾਂ ਦੀ ਰਣਨੀਤੀ ਇਹ ਹੈ ਕਿ ਇਹਨਾਂ ਚੋਣਾਂ ਵਿਚ ਨੌਜਵਾਨਾਂ ਨੂੰ ਟਿਕਟ ਦਿਤੇ ਜਾਣ। 

ਮਾਕਪਾ ਅਤੇ ਭਾਕਪਾ ਵਿਚ ਜ਼ਿਆਦਾਤਰ ਨੇਤਾ ਅਜਿਹੇ ਹਨ ਜੋ 70 ਸਾਲ ਦੀ ਉਮਰ ਪਾਰ ਕਰ ਚੁੱਕੇ ਹਨ ਜਾਂ ਇਸ ਦੇ ਨੇੜੇ ਪਹੁੰਚ ਰਹੇ ਹਨ। ਜਦਕਿ 33-55 ਸਾਲ ਦੀ ਉਮਰ ਵਰਗ ਦੇ ਨੇਤਾਵਾਂ ਦੀ ਭਾਰੀ ਕਮੀ ਹੈ। ਹਾਲ ਇਹ ਹੈ ਕਿ 17 ਮੈਂਬਰੀ ਮਾਕਪਾ ਪੋਲਿਟ ਬਿਓਰੋ ਵਿਚ ਸੱਭ ਤੋਂ ਘੱਟ ਉਮਰ ਦੇ ਨੇਤਾ ਮੁਹੰਮਦ ਸਲੀਮ ਹਨ ਜਿਹਨਾਂ ਦੀ ਉਮਰ 61 ਸਾਲ ਹੈ। ਜਦਕਿ ਸੱਭ ਤੋਂ ਵੱਧ ਉਮਰ ਦੇ ਨੇਤਾ ਰਾਮਚੰਦਰਨ ਪਿਲਾਈ ਹਨ ਜੋ 80 ਸਾਲ ਦੇ ਹਨ।

ਖੱਬੇ ਪੱਖੀ ਦਲਾਂ ਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਨੋਜਵਾਨਾਂ ਨੂੰ ਅੱਗੇ ਵਧਾਏ ਜਾਣ ਦੀ ਲੋੜ ਹੈ। ਮਾਕਪਾ ਦੇ ਜਨਰਲ ਸਕੱਤਰ ਅਤੇ ਸੀਨੀਅਰ ਨੇਤਾ ਸੀਤਾਰਾਮ ਯੋਚੁਰੀ ਨੇ ਇਸ ਸਬੰਧੀ ਕਿਹਾ ਕਿ ਨੋਜਵਾਨਾਂ ਦੀ ਅਗਵਾਈ ਨੂੰ ਅੱਗੇ ਵਧਾਉਣ ਦੀ ਲੋੜ ਹੈ ਤਾਂ ਕਿ ਭਵਿੱਖ ਵਿਚ ਨਵੀਂ ਅਗਵਾਈ ਨੂੰ ਤਿਆਰ ਕੀਤਾ ਜਾ ਸਕੇ। ਸੰਭਾਵਨਾ ਇਹ ਹੈ ਕਿ ਕਨ੍ਹਈਆ ਕੁਮਾਰ ਅਤੇ ਸ਼ਹਿਲਾ ਰਸ਼ੀਦ ਜਿਹੇ ਨੌਜਵਾਨਾਂ ਨੂੰ ਮੌਕਾ ਮਿਲ ਸਕਦਾ ਹੈ,

ਅਜਿਹਾ ਵੀ ਕਿਹਾ ਜਾ ਰਿਹਾ ਹੈ ਕਿ ਭਾਕਪਾ ਕਨ੍ਹਈਆ ਕੁਮਾਰ ਨੂੰ ਬਿਹਾਰ ਦੇ ਬੇਗੁਸਰਾਇ ਤੋਂ ਚੋਣ ਮੈਦਾਨ ਵਿਚ ਉਤਾਰ ਸਕਦੀ ਹੈ। ਬੰਗਾਲ ਤੋਂ ਮਾਕਪਾ ਸੰਸਦ ਮੰਤਰੀ ਮੁਹੰਮਦ ਸਲੀਮ ਨੇ ਕਿਹਾ ਕਿ ਅਜਿਹਾ ਨਹੀਂ ਹੈ ਕਿ ਸਾਡੇ ਕੋਲ ਨੌਜਵਾਨ ਨੇਤਾਵਾਂ ਦੀ ਕਮੀ ਹੈ। ਪਾਰਟੀ ਵਿਚ ਬਹੁਤ ਸਾਰੇ ਨੌਜਵਾਨ ਹਨ, ਪਰ ਇਸ ਨੂੰ ਹਮੇਸ਼ਾ ਚੋਣ ਲੜਨ ਨਾਲ ਜੋੜ ਕੇ ਦੇਖਿਆ ਜਾਂਦਾ ਹੈ।

ਉਹਨਾਂ ਕਿਹਾ ਕਿ ਇਸ ਵਾਰ ਅਸੀਂ ਨੌਜਵਾਨਾਂ ਨੂੰ ਵੱਡੇ ਪੱਧਰ 'ਤੇ ਚੋਣਾਂ ਵਿਚ ਅੱਗੇ ਲਿਆਉਣ ਦਾ ਵਿਚਾਰ ਕਰ ਰਹੇ ਹਨ। ਦੱਸ ਦਈਏ ਕਿ ਕਨ੍ਹਈਆ ਕੁਮਾਰ ਆਲ ਇੰਡੀਆ ਸਟੂਡੈਂਟਸ ਕੌਂਸਲ ਦੇ ਨੇਤਾ ਹਨ। ਉਹ 2015 ਵਿਚ ਜੇਐਨਯੂ ਵਿਦਿਆਰਥੀ ਸੰਗਠਨ ਮੁਖੀ ਦੇ ਤੌਰ 'ਤੇ ਚੁਣੇ ਗਏ ਸਨ। ਸ਼ੇਹਲਾ ਰਸ਼ੀਦ ਸ਼ੋਰਾ ਜੇਐਨਯੂ ਵਿਚ ਪੀਐਚਡੀ ਕਰ ਰਹੇ ਹਨ ।