ਪ੍ਰਿਅੰਕਾ ਦੀ ਐਂਟਰੀ 'ਤੇ ਬੋਲੇ ਸੁਸ਼ੀਲ ਮੋਦੀ, ਕਾਂਗਰਸ ਨੇ ਲਾਂਚ ਕੀਤੀ ਦਾਗੀ ਜੀਵਨਸਾਥੀ ਵਾਲੀ ਮਹਿਲਾ
ਪ੍ਰਿਅੰਕਾ ਗਾਂਧੀ ਵਾਡਰਾ ਦੀ ਸਿਆਸਤ ਵਿਚ ਐਂਟਰੀ ਤੋਂ ਬਾਅਦ ਪ੍ਰਤੀਕਿਰਿਆਵਾਂ ਦਾ ਦੌਰ ਜਾਰੀ ਹੈ। ਕੋਈ ਉਨ੍ਹਾਂ ਨੂੰ ਉਨ੍ਹਾਂ ਵਿਚ ਇੰਦਰਾ ਗਾਂਧੀ ਦੀ ਛਵੀ ਵੇਖ ਰਿਹਾ ਹੈ ...
ਪਟਨਾ : ਪ੍ਰਿਅੰਕਾ ਗਾਂਧੀ ਵਾਡਰਾ ਦੀ ਸਿਆਸਤ ਵਿਚ ਐਂਟਰੀ ਤੋਂ ਬਾਅਦ ਪ੍ਰਤੀਕਿਰਿਆਵਾਂ ਦਾ ਦੌਰ ਜਾਰੀ ਹੈ। ਕੋਈ ਉਨ੍ਹਾਂ ਨੂੰ ਉਨ੍ਹਾਂ ਵਿਚ ਇੰਦਰਾ ਗਾਂਧੀ ਦੀ ਛਵੀ ਵੇਖ ਰਿਹਾ ਹੈ ਤਾਂ ਕੋਈ ਉਨ੍ਹਾਂ ਦੀ ਨਿਯੁਕਤੀ ਵਿਚ ਪਰਿਵਾਰਵਾਦ ਦਾ ਰਾਜਤਿਲਕ ਵੇਖ ਰਿਹਾ ਹੈ ਪਰ ਇਸ ਸੱਭ ਦੇ ਵਿਚ ਬਿਹਾਰ ਦੇ ਉਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਨੇ ਪ੍ਰਿਅੰਕਾ 'ਤੇ ਵੱਡਾ ਹਮਲਾ ਬੋਲਿਆ ਹੈ। ਉਨ੍ਹਾਂ ਨੇ ਕਿਹਾ ਕਿ ਇਕ ਦਾਗੀ ਜੀਵਨਸਾਥੀ ਵਾਲੀ ਮਹਿਲਾ ਨੂੰ ਲਾਂਚ ਕਰਨ ਤੋਂ ਜੇਕਰ ਕਾਂਗਰਸ ਖੁਸ਼ ਹੈ ਤਾਂ ਉਨ੍ਹਾਂ ਨੂੰ ਇਹ ਖੁਸ਼ੀ ਮੁਬਾਰਕ।
ਭਾਜਪਾ ਨੇਤਾ ਨੇ ਅਪਣੇ ਟਵੀਟ ਵਿਚ ਪ੍ਰਿਅੰਕਾ ਨੂੰ ਇੰਦਰਾ ਗਾਂਧੀ ਦੀ ਤੁਲਣਾ ਕੀਤੇ ਜਾਣ 'ਤੇ ਵੀ ਹਮਲਾ ਬੋਲਿਆ ਅਤੇ ਲਿਖਿਆ ਕਿਸੇ ਦੀ ਤਰ੍ਹਾਂ ਦਿਸਣ ਨਾਲ ਜੇਕਰ ਕੋਈ ਉਸ ਦੇ ਵਰਗਾ ਕਾਬਿਲ ਹੋ ਜਾਂਦਾ ਤਾਂ ਸਾਡੇ ਕੋਲ ਕਈ ਅਮੀਤਾਭ ਬੱਚਨ ਅਤੇ ਕਈ ਵਿਰਾਟ ਕੋਹਲੀ ਹੁੰਦੇ। ਰਾਜਨੀਤੀ ਵਿਚ ਵੀ ਡੁਪਲੀਕੇਟ ਨਹੀਂ ਚੱਲਦਾ। ਪ੍ਰਿਅੰਕਾ ਗਾਂਧੀ ਭਲੇ ਇੰਦਿਰਾ ਜੀ ਦੀ ਤਰ੍ਹਾਂ ਦਿਸਦੀ ਹੈ ਪਰ ਇਕ ਵੱਡਾ ਫਰਕ ਹੈ।
ਉਨ੍ਹਾਂ ਨੇ ਪ੍ਰਿਅੰਕਾ ਦੇ ਕਾਰੋਬਾਰੀ ਪਤੀ ਰਾਬਰਟ ਵਾਡਰਾ ਦੀ ਤੁਲਣਾ ਇੰਦਰਾ ਗਾਂਧੀ ਦੇ ਪਤੀ ਫਿਰੋਜ ਗਾਂਧੀ ਨਾਲ ਕਰਦੇ ਹੋਏ ਲਿਖਿਆ ਕਿ ਇੰਦਰਾ ਜੀ ਦੇ ਪਤੀ ਫਿਰੋਜ ਗਾਂਧੀ ਚੰਗੇ ਸਪੀਕਰ ਅਤੇ ਈਮਾਨਦਾਰ ਸੰਸਦ ਮੈਂਬਰ ਸਨ। ਉਨ੍ਹਾਂ ਵਿਚ ਅਪਣੇ ਸਸੁਰ ਜਵਾਹਰ ਲਾਲ ਨੇਹਿਰੂ ਦੇ ਵਿਰੁੱਧ ਵੀ ਸੱਚ ਬੋਲਣ ਦੀ ਤਾਕਤ ਸੀ। ਜਦੋਂ ਕਿ ਪ੍ਰਿਅੰਕਾ ਦੇ ਕਾਰੋਬਾਰੀ ਪਤੀ ਦਾ ਜ਼ਮੀਨ ਘੋਟਾਲਾ ਦੋ ਰਾਜਾਂ ਤੱਕ ਫੈਲਿਆ ਹੈ ਅਤੇ ਉਹ ਜਾਂਚ ਦਾ ਸਾਹਮਣਾ ਕਰ ਰਹੇ ਹਨ।
ਇਕ ਦਾਗੀ ਜੀਵਨਸਾਥੀ ਵਾਲੀ ਔਰਤ ਨੂੰ ਲਾਂਚ ਕਰਨ ਨਾਲ ਜੇਕਰ ਕਾਂਗਰਸ ਖੁਸ਼ ਹੈ ਤਾਂ ਉਨ੍ਹਾਂ ਨੂੰ ਇਹ ਖੁਸ਼ੀ ਮੁਬਾਰਕ। ਇਕ ਪ੍ਰੋਗਰਾਮ ਵਿਚ ਸੰਪਾਦਕਾਂ ਨਾਲ ਗੱਲਬਾਤ ਵਿਚ ਉਨ੍ਹਾਂ ਨੇ ਕਿਹਾ ਕਿ ਪ੍ਰਿਅੰਕਾ ਦੇ ਰਾਜਨੀਤੀ ਵਿਚ ਐਂਟਰੀ ਕਰਨ ਨਾਲ ਹੁਣ ਵਾਡਰਾ ਦੇ ਘੋਟਾਲਿਆ ਦੀ ਚਰਚਾ ਹੋਵੇਗੀ ਅਤੇ ਇਸ ਨਾਲ ਐਨਡੀਏ ਨੂੰ ਫਾਇਦਾ ਹੋਵੇਗਾ। ਭਾਜਪਾ ਇਸ ਤੋਂ ਚਿੰਤਤ ਨਹੀਂ ਹੈ, ਅਸੀਂ ਕਿਉਂ ਪ੍ਰੇਸ਼ਾਨ ਹੋਵਾਂਗੇ ਜਦੋਂ ਇਸ ਤੋਂ ਸਾਨੂੰ ਫਾਇਦਾ ਹੋਣ ਵਾਲਾ ਹੈ।
ਕਾਂਗਰਸ ਪ੍ਰਿਅੰਕਾ ਨੂੰ ਸਪਾ - ਬਸਪਾ ਗਠਜੋੜ ਨੂੰ ਡਰਾਉਣ ਲਈ ਲੈ ਕੇ ਆਈ ਹੈ। ਇਹ ਇਕ ਕੋਸ਼ਿਸ਼ ਹੈ ਕਿ ਮਾਇਆਵਤੀ ਅਤੇ ਅਖਿਲੇਸ਼ ਕਾਂਗਰਸ ਤੋਂ ਬਿਨਾਂ ਗਠਜੋੜ ਕਰੇ ਅਤੇ ਦੁਬਾਰਾ ਵਿਚਾਰ ਕਰੇ। ਦੱਸ ਦਈਏ ਕਿ ਬੁੱਧਵਾਰ ਨੂੰ ਕਾਂਗਰਸ ਨੇ ਪ੍ਰਿਅੰਕਾ ਗਾਂਧੀ ਵਾਡਰਾ ਨੂੰ ਜਨਰਲ ਸਕੱਤਰ ਬਣਾਉਂਦੇ ਹੋਏ ਪੂਰਬੀ ਉੱਤਰ ਪ੍ਰਦੇਸ਼ ਵਿਚ ਕਾਂਗਰਸ ਦਾ ਪ੍ਰਭਾਰੀ ਬਣਾਇਆ ਸੀ। ਪ੍ਰਿਅੰਕਾ ਫਿਲਹਾਲ ਵਿਦੇਸ਼ ਵਿਚ ਹਨ ਅਤੇ ਇਕ ਫਰਵਰੀ ਤੋਂ ਬਾਅਦ ਪਰਤ ਕੇ ਕਾਰਜਭਾਰ ਸੰਭਾਲੇਗੀ।