ਪ੍ਰਿਅੰਕਾ ਦਾ ਸਿਆਸਤ 'ਚ ਆਮਦ ਦਾ ਫ਼ੈਸਲਾ10 ਦਿਨ 'ਚ ਨਹੀਂ, ਸਾਲਾਂ ਪਹਿਲਾਂ ਹੋਇਆ : ਰਾਹੁਲ ਗਾਂਧੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਿਅੰਕਾ ਬੱਚਿਆਂ ਕਾਰਨ ਦੇਰ ਨਾਲ ਆਈ ਕਿਉਂਕਿ ਉਹਨਾਂ ਦੇ ਬੱਚੇ ਬਹੁਤ ਛੋਟੇ ਸਨ ਅਤੇ ਉਹਨਾਂ ਦੀ ਦੇਖਭਾਲ ਲਈ ਉਹ ਉਹਨਾਂ ਦੇ ਨਾਲ ਰਹਿਣਾ ਚਾਹੁੰਦੀ ਸੀ ।

Rahul Gandhi Priyanka Gandhi

ਭੁਵਨੇਸ਼ਵਰ : ਕਾਂਗਰਸ ਮੁਖੀ ਰਾਹੁਲ ਗਾਂਧੀ ਨੇ ਪ੍ਰਿਅੰਕਾ ਦੀ ਸਿਆਸਤ ਵਿਚ ਆਮਦ 'ਤੇ ਕਿਹਾ ਕਿ ਅਜਿਹਾ ਕਹਿਣਾ ਸਹੀ ਨਹੀਂ ਹੈ ਕਿ ਇਹ ਫ਼ੈਸਲਾ 10 ਦਿਨ ਪਹਿਲਾਂ ਹੋਇਆ ਹੈ। ਮੇਰੀ ਭੈਣ ਦੇ ਰਾਜਨੀਤੀ ਵਿਚ ਆਉਣ ਦਾ ਫ਼ੈਸਲਾ ਸਾਲਾਂ ਪਹਿਲਾਂ ਹੀ ਹੋ ਗਿਆ ਸੀ। ਉਹ ਬੱਚਿਆਂ ਕਾਰਨ ਦੇਰ ਨਾਲ ਆਈ ਕਿਉਂਕਿ ਉਹਨਾਂ ਦੇ ਬੱਚੇ ਬਹੁਤ ਛੋਟੇ ਸਨ ਅਤੇ ਉਹਨਾਂ ਦੀ ਦੇਖਭਾਲ ਲਈ ਉਹ ਉਹਨਾਂ ਦੇ ਨਾਲ ਰਹਿਣਾ ਚਾਹੁੰਦੀ ਸੀ ।

ਹੁਣ ਉਹਨਾਂ ਦਾ ਇਕ ਬੱਚਾ ਯੂਨੀਵਰਸਿਟੀ ਵਿਚ ਪੜ੍ਹਦਾ ਹੈ ਅਤੇ ਦੂਜਾ ਵੀ ਛੇਤੀ ਹੀ ਯੂਨੀਵਰਸਿਟੀ ਵਿਚ ਜਾਣ ਵਾਲਾ ਹੈ। ਇਸ ਲਈ ਉਹਨਾਂ ਨੇ ਸਰਗਰਮ ਰਾਜਨੀਤੀ ਵਿਚ ਆਉਣ ਦਾ ਫ਼ੈਸਲਾ ਕੀਤਾ  ਹੈ। ਰਾਹੁਲ ਨੇ ਕਿਹਾ ਕਿ ਜਕਰ ਤੁਸੀਂ ਇਕ ਹੀ ਮੁੱਦੇ 'ਤੇ ਮੇਰੇ ਅਤੇ ਮੇਰੀ ਭੈਣ ਨਾਲ ਗੱਲ ਕਰੋਗੇ ਤਾਂ ਇਹ ਅਜ਼ੀਬ ਗੱਲ ਹੈ ਕਿ ਸਾਡੇ ਵਿਚਾਰ ਹਮੇਸ਼ਾ ਇਕੋ ਜਿਹੇ ਹੁੰਦੇ ਹਨ।

ਜੇਕਰ ਤੁਸੀਂ ਮੈਨੂੰ ਫੋਨ ਕਰੋਗੇ ਅਤੇ ਬਾਅਦ ਵਿਚ ਮੇਰੀ ਭੈਣ ਨੂੰ ਤਾਂ 80 ਫ਼ੀ ਸਦੀ ਸਾਡਾ ਪੱਖ ਇਕੋ ਜਿਹਾ ਹੋਵੇਗਾ। ਰਾਹੁਲ ਗਾਂਧੀ ਨੇ ਕਿਹਾ ਕਿ ਰਾਸ਼ਟਰੀ ਸਵੈ ਸੇਵੀ ਸੰਘ ਭਾਜਪਾ ਦਾ ਸਰਪ੍ਰਸਤ ਹੈ। ਇਹ ਮੰਨਦਾ ਹੈ ਕਿ ਦੇਸ਼ ਵਿਚ ਸਿਰਫ ਇਹੀ ਇਕ ਸੰਗਠਨ ਹੈ ਅਤੇ ਇਸ ਨੂੰ ਦੇਸ਼ ਦੀ ਹਰ ਸੰਸਥਾ ਵਿਚ ਪਹੁੰਚਾਇਆ ਜਾ ਰਿਹਾ ਹੈ। ਸੱਤਾ ਦਾ ਕੇਂਦਰੀਕਰਨ ਹੋ ਰਿਹਾ ਹੈ ਅਤੇ ਸੰਸਥਾਵਾਂ ਨੂੰ ਬਰਬਾਦ।

ਕਿਹਾ ਗਿਆ ਹੈ ਕਿ ਨਿਆਂ ਦੇ ਕਤਲ ਵਿਚ ਭਾਜਪਾ ਦਾ ਹੱਥ ਹੈ। ਇਹ ਪਹਿਲਾਂ ਕਦੇ ਨਹੀਂ ਹੋਇਆ। ਤੁਸੀਂ ਉਤਰੀ ਬਲਾਕ ਵਿਚ ਜਾਓ, ਉਥੇ ਹਰ ਕੋਈ ਕਹੇਗਾ ਕਿ ਓਐਸਡੀ ਰੱਖਣ ਦੇ ਨਿਰਦੇਸ਼ ਵੀ ਨਾਗਪੁਰ ਤੋਂ ਮਿਲਦੇ ਹਨ। ਭੁਵਨੇਸ਼ਵਰ ਵਿਚ ਰਾਹੁਲ ਨੇ ਕਿਹਾ ਕਿ ਅਸੀਂ ਲੋਕਾਂ ਦੀ ਸੁਣਦੇ ਹਾਂ। ਨਰਿੰਦਰ ਮੋਦੀ ਦੀ ਤਰ੍ਹਾਂ ਨਹੀਂ ਜੋ ਸਮਝਦੇ ਹਨ ਕਿ

ਉਹਨਾਂ ਨੂੰ ਸੱਭ ਕੁਝ ਪਤਾ ਹੈ ਅਤੇ ਸੁਝਾਅ ਦੀ ਕੋਈ ਗੁੰਜਾਇਸ਼ ਹੀ ਨਹੀਂ ਹੈ। ਭਾਜਪਾ ਅਤੇ ਕਾਂਗਰਸ ਵਿਚ ਇਹੋ ਫਰਕ ਹੈ। ਰਾਹੁਲ ਨੇ ਕਿਹਾ ਕਿ ਸਾਨੂੰ ਚੀਨ ਨਾਲ ਮੁਕਾਬਲਾ ਕਰਨਾ ਹੈ। ਸਾਨੂੰ ਇਹ ਮੰਨਣਾ ਪਵੇਗਾ ਕਿ ਦੇਸ਼ ਦੀ ਸੱਭ ਤੋਂ ਵੱਡੀ ਚੁਨੋਤੀ ਚੀਨ ਦੀ ਤਰ੍ਹਾਂ ਲਗਾਤਾਰ ਰੁਜ਼ਗਾਰ ਪੈਦਾ ਕਰਨ ਦੀ ਹੈ।