ਸ਼ਾਹੀਨ ਬਾਗ 'ਚ ਪ੍ਰਦਰਸ਼ਨ ਨੂੰ ਕਵਰ ਕਰਨ ਪਹੁੰਚੇ ਦੀਪਕ ਚੋਰਸੀਆ 'ਤੇ ਹੋਇਆ ਹਮਲਾ,ਵੇਖੋ ਵੀਡੀਓ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਪੂਰੀ ਘਟਨਾ ਦੀ ਸ਼ਿਕਾਇਤ ਵੀ ਉਨ੍ਹਾਂ ਨੇ ਪੁਲਿਸ ਨੂੰ ਦਰਜ ਕਰਵਾਈ ਹੈ ਪੁਲਿਸ ਦਾ ਕਹਿਣਾ ਹੈ ਕਿ ਹਮਲਾ ਕਰ ਰਹੇ ਆਰੋਪੀਆਂ ਦੀ ਪਹਿਚਾਣ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

Photo

ਨਵੀਂ ਦਿੱਲੀ : ਦਿੱਲੀ ਦੇ ਸ਼ਾਹੀਨ ਬਾਗ ਵਿਚ ਲਗਾਤਾਰ ਨਾਗਰਿਕਤਾ ਸੋਧ ਕਾਨੂੰਨ ਅਤੇ ਸੰਭਾਵਤ ਐਨਆਰਸੀ ਵਿਰੁੱਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਸ ਨੂੰ ਕਵਰ ਕਰਨ ਦੇ ਲਈ ਇਕ ਨਿੱਜੀ ਚੈਨਲ ਦੇ ਪੱਤਰਕਾਰ ਦੀਪਕ ਚੋਰਸੀਆ ਵੀ ਉੱਥੇ ਪਹੁੰਚੇ ਪਰ ਉੱਥੇ ਭੀੜ ਨੇ ਉਨ੍ਹਾਂ ਅਤੇ ਉਨ੍ਹਾਂ ਦੇ ਕੈਮਰਾਮੈਨ 'ਤੇ ਜਾਨਲੇਵਾ ਹਮਲਾ ਕਰ ਦਿੱਤਾ ਹੈ।

ਦਰਅਸਲ ਬੀਤੇ ਸ਼ੁੱਕਰਵਾਰ ਜਦੋਂ ਦੀਪਕ ਚੋਰਸੀਆ ਸ਼ਾਹੀਨ ਬਾਗ ਵਿਚ ਇੱਕਠੇ ਹੋਏ ਲੋਕਾਂ ਦੇ ਵਿਚ ਜਾਂ ਕੇ ਉਸ ਪ੍ਰਦਰਸ਼ਨ ਨੂੰ ਕਵਰ ਕਰ ਰਹੇ ਸਨ ਅਤੇ ਉਨ੍ਹਾਂ ਦੀ ਗੱਲ ਨੂੰ ਸੁਣਨਾ ਚਾਹੁੰਦੇ ਸਨ ਉਦੋਂ ਹੀ ਉੱਥੇ ਕੁੱਝ ਲੋਕਾਂ ਦੀ ਭੀੜ ਨੇ ਪਹਿਲਾਂ ਤਾਂ ਉਨ੍ਹਾਂ ਨਾਲ ਬੰਦਸਲੂਕੀ ਕੀਤੀ ਫਿਰ ਉਨ੍ਹਾਂ ਦਾ ਮਾਈਕ ਖੋਹ ਲਿਆ ਅਤੇ ਬਾਅਦ ਵਿਚ ਪੂਰੀ ਘਟਨਾ ਨੂੰ ਕੈਦ ਕਰ ਰਿਹਾ ਕੈਮਰਾਮੈਨ ਦਾ ਕੈਮਰਾ ਬੰਦ ਕਰਵਾ ਦਿੱਤਾ।

ਭੀੜ ਨੇ ਕੈਮਰੇ ਅਤੇ ਮਾਈਕ ਨੂੰ ਤੋੜਨ ਤੋਂ ਬਾਅਦ ਦੋਵਾਂ ਨਾਲ ਹੱਥੋਪਾਈ ਕੀਤੀ। ਇਸ ਤੋਂ ਬਾਅਦ ਹਮਲੇ ਦੀ ਪੂਰੀ ਘਟਨਾ ਇਕ ਮੋਬਾਇਲ ਦੇ ਕੈਮਰੇ ਵਿਚ ਕੈਦ ਹੋ ਗਈ। ਜਾਣਕਾਰੀ ਮੁਤਾਬਕ ਜਖ਼ਮੀ ਹਾਲਤ ਵਿਚ ਦੋਵਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ ਅਤੇ ਕੈਮਰਾਮੈਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ

 


 

ਇਸ ਪੂਰੀ ਘਟਨਾ ਦੀ ਜਾਣਕਾਰੀ ਪੱਤਰਕਾਰ ਦੀਪਕ ਚੋਰਸੀਆ ਨੇ ਆਪਣੇ ਟਵੀਟਰ ਅਕਾਊਂਟ 'ਤੇ ਇਕ ਵੀਡੀਓ ਟਵੀਟ ਕਰਕੇ ਦਿੱਤੀ ਹੈ ਚੋਰਸੀਆ ਨੇ ਲਿਖਿਆ ਕਿ ''ਸੁਣ ਰਹੇ ਹਾਂ ਕਿ ਸੰਵਿਧਾਨ ਖਤਰੇ ਵਿਚ ਹੈ ਸੁਣ ਰਹੇ ਹਾਂ ਕਿ ਲੜਾਈ ਲੋਕਤੰਤਰ ਨੂੰ ਬਚਾਉਣ ਦੀ ਹੈ ਜਦੋਂ ਮੈ ਸ਼ਾਹੀਨ ਬਾਗ ਵਿਚ ਉਸੇ ਅਵਾਜ਼ ਨੂੰ ਦੇਸ਼ ਨੂੰ ਦਿਖਾਉਣ ਲਈ ਪਹੁੰਚਿਆ ਤਾਂ ਉੱਥੇ ਮੋਬ ਲਿੰਚਿਗ ਤੋਂ ਘੱਟ ਕੁੱਝ ਵੀ ਨਹੀਂ ਮਿਲਿਆ''।

ਇਸ ਪੂਰੀ ਘਟਨਾ ਦੀ ਸ਼ਿਕਾਇਤ ਵੀ ਉਨ੍ਹਾਂ ਨੇ ਪੁਲਿਸ ਨੂੰ ਦਰਜ ਕਰਵਾਈ ਹੈ ਪੁਲਿਸ ਦਾ ਕਹਿਣ ਹੈ ਕਿ ਹਮਲਾ ਕਰ ਰਹੇ ਆਰੋਪੀਆਂ ਦੀ ਪਹਿਚਾਣ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ।