ਗਣਤੰਤਰ ਦਿਵਸ: ਚੱਪੇ-ਚੱਪੇ 'ਤੇ ਪੁਲਿਸ ਦਾ ਪਹਿਰਾ, ਡ੍ਰੋਨ ਰਾਹੀਂ ਵੀ ਰੱਖੀ ਜਾ ਰਹੀ ਹੈ ਤਿੱਖੀ ਨਜ਼ਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਦੇ ਨਾਲ ਲੱਗੇ ਸਾਰੇ ਬਾਰਡਰਾਂ ਨੂੰ ਸੀਲ ਕਰ ਦਿੱਤਾ ਹੈ। ਚੱਪੇ-ਚੱਪੇ ‘ਤੇ ਡ੍ਰੋਨ ਨਾਲ ਨਜ਼ਰ ਰੱਖੀ ਜਾ ਰਹੀ ਹੈ। ਥਾਂ-ਥਾਂ ਨਾਕੇ ਲਗਾ ਕੇ ਚੈਕਿੰਗ ਕੀਤੀ ਜਾ ਰਹੀ ਹੈ

File Photo

ਨਵੀਂ ਦਿੱਲੀ : ਭਲਕੇ 26 ਜਨਵਰੀ ਨੂੰ ਦੇਸ਼ ਆਪਣਾ 71ਵਾਂ ਗਣਤੰਤਰ ਦਿਵਸ ਮਨਾਵੇਗਾ ਅਤੇ ਇਸ ਖਾਸ ਮੌਕੇ 'ਤੇ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਪਰੇਡ ਕੱਢੀ ਜਾਵੇਗੀ। ਇਸ ਪਰੇਡ ਨੂੰ ਆਪਣੀ ਸਲਾਮੀ ਦੇਣ ਲਈ ਰਾਸ਼ਟਰਪਤੀ ਤੋ ਲੈ ਕੇ ਪ੍ਰਧਾਨ ਮੰਤਰੀ ਸਮੇਤ ਕਈ ਵੱਡੇ ਲੀਡਰ ਅਤੇ ਦੂਜੇ ਦੇਸ਼ਾਂ ਦੇ ਪ੍ਰਮੁੱਖ ਸ਼ਾਮਲ ਹੋਣਗੇ ਜਿਸ ਨੂੰ ਲੈ ਕੇ ਦਿੱਲੀ ਵਿਚ ਸੁਰੱਖਿਆ ਵਿਵਸਥਾ ਸਖ਼ਤ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਦਿੱਲੀ ਦੇ ਨਾਲ ਲੱਗੇ ਸਾਰੇ ਬਾਰਡਰਾਂ ਨੂੰ ਸੀਲ ਕਰ ਦਿੱਤਾ ਹੈ। ਚੱਪੇ-ਚੱਪੇ ‘ਤੇ ਡ੍ਰੋਨ ਨਾਲ ਨਜ਼ਰ ਰੱਖੀ ਜਾ ਰਹੀ ਹੈ। ਥਾਂ-ਥਾਂ ਨਾਕੇ ਲਗਾ ਕੇ ਚੈਕਿੰਗ ਕੀਤੀ ਜਾ ਰਹੀ ਹੈ। ਦਿੱਲੀ ਵਿਚ ਦਾਖਲ ਹੋਣ ਵਾਲੇ ਸਾਰੇ ਰਸਤਿਆਂ 'ਤੇ ਸੁਰੱਖਿਆ ਬਲਾਂ ਨੂੰ ਵੱਡੀ ਗਿਣਤੀ ਵਿਚ ਲਗਾ ਦਿੱਤਾ ਗਿਆ ਹੈ। ਦਿੱਲੀ ਪੁਲਿਸ ਦੁਆਰਾ ਰੇਲਵੇ ਸਟੇਸ਼ਨ, ਬੱਸ ਸਟੈਂਡ ਅਤੇ ਹੋਰ ਥਾਵਾਂ 'ਤੇ ਸਮਾਨ ਦੀ ਚੈਕਿੰਗ ਕੀਤੀ ਜਾ ਰਹੀ ਹੈ। ਪੁਲਿਸ ਨੇ ਅੱਜ ਨਵੀਂ ਦਿੱਲੀ, ਮੱਧ ਦਿੱਲੀ ਅਤੇ ਉੱਤਰੀ ਦਿੱਲੀ ਦੀ ਉੱਚੀਆਂ ਇਮਾਰਤਾਂ ਨੂੰ ਖਾਲੀ ਕਰਵਾ ਕੇ ਸੀਲ ਕਰ ਦਿੱਤਾ ਹੈ।

ਦਿੱਲੀ ਪੁਲਿਸ ਦੇ 22 ਹਜ਼ਾਰ ਜਵਾਨ ਰਾਜਧਾਨੀ ਦੀਆਂ ਸੜਕਾਂ ਉੱਤੇ ਤਾਇਨਾਤ ਕਰ ਦਿੱਤੇ ਗਏ ਹਨ। ਦਿੱਲੀ ਪੁਲਿਸ ਅਨੁਸਾਰ ਕੇਂਦਰੀ ਅਰਧਸੈਨਿਕ ਬਲਾਂ  ਦੀਆਂ 48 ਕੰਪਨੀਆਂ ਗਣਤੰਤਰ ਦਿਵਸ ਦੇ ਮੌਕੇ 'ਤੇ ਕੋਨੇ-ਕੋਨੇ ਵਿਚ ਆਪਣੀ ਤਿੱਖੀ ਨਜ਼ਰ ਰੱਖਣਗੇ। 

ਗਣਤੰਤਤਰ ਦਿਵਸ ਪਰੇਡ ਦੇ ਦੌਰਾਨ ਜੋ ਵੀ ਸਥਾਨ ਅਤੇ ਇਮਾਰਤਾ ਸੰਵੇਦਨਸ਼ੀਲ ਇਲਾਕਿਆਂ ਵਿਚ ਆਉਂਦੀਆਂ ਹਨ ਉਨ੍ਹਾਂ 'ਤੇ ਪੁਲਿਸ ਦੇ ਬਲੈਕਕੈਟ ਕਮਾਂਡੋ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਸੀਸੀਟੀਵੀ ਅਤੇ ਡ੍ਰੋਨ ਰਾਹੀਂ ਵੀ ਹਰ ਵਿਅਕਤੀ ਤੇ ਨਜ਼ਰ ਰੱਖੀ ਜਾਵੇਗੀ ਜਿਸ ਦੇ ਲਈ ਕੰਟਰੋਲ ਰੂਮ ਵੀ ਬਣਾ ਦਿੱਤੇ ਗਏ ਹਨ।