ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਰਾਜੋਆਣਾ 'ਤੇ ਫੈਸਲਾ ਲੈਣ ਦਾ ਦਿੱਤਾ ਆਖਰੀ ਮੌਕਾ
ਸੁਣਵਾਈ ਦੌਰਾਨ ਚੀਫ ਜਸਟਿਸ ਐਸਏ ਬੋਬੜੇ ਨੇ ਪੁੱਛਿਆ ਕਿ ਉਹ ਆਖਿਰ ਤਿੰਨ ਹਫ਼ਤਿਆਂ ਤੋਂ ਕਿਉਂ ਮੰਗ ਰਹੇ ਹਨ ।
Rajoana
ਨਵੀਂ ਦਿੱਲੀ: ਬੇਅੰਤ ਸਿੰਘ ਕਤਲ ਕਾਂਡ ਵਿੱਚ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਦੀ ਮੌਤ ਦੀ ਸਜ਼ਾ ਬਦਲਣ ਦੀ ਪਟੀਸ਼ਨ ਉੱਤੇ ਅੱਜ (ਸੋਮਵਾਰ) ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ। ਕੇਂਦਰ ਸਰਕਾਰ ਨੇ ਅਦਾਲਤ ਤੋਂ ਤਿੰਨ ਹਫ਼ਤਿਆਂ ਦਾ ਸਮਾਂ ਮੰਗਿਆ ਹੈ। ਸੁਣਵਾਈ ਦੌਰਾਨ ਚੀਫ ਜਸਟਿਸ ਐਸਏ ਬੋਬੜੇ ਨੇ ਪੁੱਛਿਆ ਕਿ ਉਹ ਆਖਿਰ ਤਿੰਨ ਹਫ਼ਤਿਆਂ ਤੋਂ ਕਿਉਂ ਮੰਗ ਰਹੇ ਹਨ । ਤੁਸੀਂ 26 ਜਨਵਰੀ ਤੋਂ ਪਹਿਲਾਂ ਕਿਹਾ ਸੀ। ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਰਾਜੋਆਣਾ 'ਤੇ ਫੈਸਲਾ ਲੈਣ ਦਾ ਆਖਰੀ ਮੌਕਾ ਦਿੱਤਾ ਹੈ।