ਕਾਂਗਰਸ ਵਿਧਾਇਕ ਦੇ ਬੇਟੇ ਦਾ ਸਮਰਥਕਾਂ ਨਾਲ ਟੋਲ 'ਤੇ ਹੰਗਾਮਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੁਮਾਵਲੀ ਤੋਂ ਕਾਂਗਰਸ ਵਿਧਾਇਕ ਐਂਦਲ ਸਿੰਘ ਕੰਸਾਨਾ ਦੇ ਬੇਟੇ ਰਾਹੁਲ ਸਿੰਘ 'ਤੇ ਆਗਰਾ-ਮੁੰਬਈ......

Toll plaza firing

ਮੁਰੈਨਾ:  ਸੁਮਾਵਲੀ ਤੋਂ ਕਾਂਗਰਸ ਵਿਧਾਇਕ ਐਂਦਲ ਸਿੰਘ ਕੰਸਾਨਾ ਦੇ ਬੇਟੇ ਰਾਹੁਲ ਸਿੰਘ 'ਤੇ ਆਗਰਾ-ਮੁੰਬਈ ਹਾਈਵੇ 'ਤੇ ਸਥਿਤ ਛੌਂਦਾ ਟੋਲ ਪਲਾਜ਼ਾ 'ਤੇ 15-20 ਬਦਮਾਸ਼ਾਂ ਨਾਲ ਹਮਲਾ ਅਤੇ ਤੋੜ ਫੋੜ ਕਰਨ ਦਾ ਇਲਜ਼ਾਮ ਲਗਿਆ ਹੈ। ਸ਼ਨੀਵਾਰ-ਐਤਵਾਰ ਦੀ ਰਾਤ ਕਰੀਬ 12:46 ਵਜੇ ਹੋਈ ਇਹ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਪੁਲਿਸ ਮੁਤਾਬਕ, ਬਦਮਾਸ਼ਾਂ ਨੇ ਟੋਲ ਪਲਾਜ਼ੇ ਦੇ ਆਫਿਸ 'ਤੇ ਪੰਜ ਮਿੰਟ ਵਿਚ ਕਰੀਬ 30 ਗੋਲੀਆਂ ਚਲਾਈਆਂ। 

ਬਦਮਾਸ਼ਾਂ ਦੇ ਜਵਾਬ ਵਿਚ ਟੋਲ ਬੂਥ 'ਤੇ ਤੈਨਾਤ ਸੁਰੱਖਿਆ ਗਾਰਡਸ ਨੇ ਵੀ ਫਾਇਰਿੰਗ ਕੀਤੀ। ਇਸ ਵਿਚ ਇੱਕ ਜਵਾਨ ਜਖਮੀ ਹੋ ਗਿਆ। ਮੁਰੈਨਾ ਐਸਪੀ ਰਿਆਜ ਇਕਬਾਲ ਮੁਤਾਬਕ ਵਿਧਾਇਕ ਦੇ ਬੇਟੇ ਰਾਹੁਲ ਸਮੇਤ 15-20 ਹੋਰ ਲੋਕਾਂ ਦੇ ਖਿਲਾਫ ਧਾਰਾ 307 ਵਿਚ ਕੇਸ ਦਰਜ ਕੀਤਾ ਗਿਆ ਹੈ। ਫਿਲਹਾਲ ਆਰੋਪੀ ਫਰਾਰ ਹਨ। ਟੋਲ ਮੈਨੇਜਰ ਭਗਵਾਨ ਸਿੰਘ ਸਿਕਰਵਾਰ ਨੇ ਰਿਪੋਰਟ ਦਰਜ ਕਰਾਉਂਦੇ ਹੋਏ..... 

.....ਦੱਸਿਆ ਕਿ ਰਾਹੁਲ ਨੇ ਉਹਨਾਂ ਨੂੰ ਸ਼ਨੀਵਾਰ ਰਾਤ 10.30 ਵਜੇ ਮੋਬਾਇਲ 'ਤੇ ਫੋਨ ਕਰਕੇ ਧਮਕੀ ਦਿੱਤੀ ਗਈ ਕਿ ਟੋਲ ਤੋਂ ਮੇਰੀ ਅਤੇ ਮੇਰੇ ਨਾਮ ਦੀਆਂ ਜਿੰਨੀਆਂ ਵੀ ਗੱਡੀਆਂ ਨਿਕਲਣਗੀਆਂ,  ਉਹਨਾਂ ਤੋਂ ਚਾਰਜ ਨਹੀਂ ਲਿਆ ਜਾਵੇਗਾ। ਸੀਨੀਅਰ ਮੈਨੇਜਰ ਨੇ ਜਦੋਂ ਇਸ ਤੋਂ ਮਨਾ੍ਹ੍ਂ ਕਰ ਦਿੱਤਾ ਤਾਂ ਰਾਤ 12.46  'ਤੇ ਰਾਹੁਲ 15-20 ਅਣਪਛਾਤੇ ਵਿਅਕਤੀਆਂ ਨਾਲ ਟੋਲ ਤੇ ਪੁੱਜੇ ਅਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। 

ਇਸ ਨਾਲ ਟੋਲ 'ਤੇ ਹਫੜਾ ਦਫੜੀ ਮੱਚ ਗਈ। ਸਾਰੇ ਕਰਮਚਾਰੀ ਬੂਥ ਛੱਡ ਕੇ ਭੱਜ ਗਏ। ਹਾਈਵੇ 'ਤੇ ਫਾਇਰਿੰਗ ਹੋਣ ਕਰਕੇ ਆਗਰਾ-ਮੁੰਬਈ ਤੋਂ ਆਉਣ ਵਾਲੇ ਸਾਧਨ ਵੀ ਪਿੱਛੇ ਹੀ ਖੜੇ੍ਹ੍ ਰਹੇ। ਐਂਦਲ ਸਿੰਘ ਕੰਸਾਨਾ ਦਾ ਕਹਿਣਾ ਹੈ ਕਿ ਫਾਇਰਿੰਗ ਦੇ ਵਕਤ ਮੇਰਾ ਬੇਟਾ ਟੋਲ 'ਤੇ ਗਿਆ ਹੀ ਨਹੀਂ। ਟੋਲ ਟੈਕਸ ਠੇਕੇਦਾਰ ਨੇ ਝੂਠੀ ਐਫਆਈਆਰ ਮੇਰੇ ਬੇਟੇ 'ਤੇ ਦਰਜ ਕਰਵਾ ਦਿੱਤੀ ਹੈ। ਮੈਂ ਸੀਐਮ ਨੂੰ ਪੂਰੇ ਮਾਮਲੇ ਤੋਂ ਜਾਣੂ ਕਰਵਾ ਦਿੱਤਾ ਹੈ।