ਐਨਡੀਏ ਸਰਕਾਰ ਨੇ ਕੰਮ ਵਿਚ ਟਾਲਮਟੋਲ ਦਾ ਸਭਿਆਚਾਰ ਬਦਲਿਆ : ਮੋਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਵਿਕਾਸ ਪ੍ਰਾਜੈਕਟਾਂ ਨੂੰ ਲਾਗੂ ਕਰਨ ਵਿਚ ਟਾਲਮਟੋਲ ਦਾ ਸਭਿਆਚਾਰ ਬਦਲ ਦਿਤਾ ਹੈ......

Narendra Modi

ਕਾਰੇਂਗ ਚਾਪੋਰੀ (ਆਸਾਮ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਵਿਕਾਸ ਪ੍ਰਾਜੈਕਟਾਂ ਨੂੰ ਲਾਗੂ ਕਰਨ ਵਿਚ ਟਾਲਮਟੋਲ ਦਾ ਸਭਿਆਚਾਰ ਬਦਲ ਦਿਤਾ ਹੈ। ਦੇਸ਼ ਦੇ ਸੱਭ ਤੋਂ ਲੰਮੇ ਰੇਲ ਸਹਿ ਸੜਕ ਪੁਲ ਦਾ ਉਦਘਾਟਨ ਕਰਨ ਮਗਰੋਂ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਨਿਸ਼ਚਿਤ ਸਮਾਂ ਸੀਮਾ ਤਹਿਤ ਪ੍ਰਾਜੈਕਟਾਂ ਨੂੰ ਪੂਰਾ ਕੀਤਾ ਜਾਣਾ ਕਾਗ਼ਜ਼ਾਂ ਤਕ ਸੀਮਤ ਨਹੀਂ ਹੈ ਸਗੋਂ ਹਕੀਕਤ ਬਣ ਗਿਆ ਹੈ। 

ਉਨ੍ਹਾਂ ਸਾਬਕਾ ਕਾਂਗਰਸ ਸਰਕਾਰਾਂ 'ਤੇ ਵਿਅੰਗ ਕਸਦਿਆਂ ਕਿਹਾ, 'ਅਸੀਂ ਲਟਕਣ ਭਟਕਣ ਵਾਲੇ ਪਹਿਲੇ ਸਭਿਆਚਾਰ ਨੂੰ ਬਦਲ ਦਿਤਾ ਹੈ। ਪ੍ਰਾਜੈਕਟਾਂ ਦੇ ਪੂਰਾ ਹੋਣ ਦੀ ਸਮਾਂ ਸੀਮਾ ਕਾਗ਼ਜ਼ਾਂ ਤਕ ਸੀਮਤ ਨਹੀਂ ਹੈ ਸਗੋਂ ਅਸਲ ਵਿਚ ਸਚਾਈ ਬਣ ਗਈ ਹੈ।' ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੂਜੀ ਵਾਰ ਜਿੱਤਦੇ ਤਾਂ ਬੋਗੀਬੀਲ ਪੁਲਸ 2008-2009 ਤਕ ਬਣ ਕੇ ਪੂਰਾ ਹੋ ਜਾਂਦਾ। ਉਨ੍ਹਾਂ ਦੀ ਸਰਕਾਰ ਮਗਰੋਂ 2014 ਤਕ ਪ੍ਰਾਜੈਕਟ ਵਲ ਕੋਈ ਧਿਆਨ ਨਹੀਂ ਦਿਤਾ ਗਿਆ। ਉਨ੍ਹਾਂ ਕਿਹਾ ਕਿ ਇਸ ਪੁਲ 'ਤੇ ਵਾਹਨਾਂ ਅਤੇ ਰੇਲਗੱਡੀਆਂ ਦੀ ਆਵਾਜਾਈ ਨਾਲ ਦੇਸ਼ ਦੀ ਸੁਰੱਖਿਆ ਵਿਵਸਥਾ ਮਜ਼ਬੂਤ ਹੋਵੇਗੀ। (ਏਜੰਸੀ)

Related Stories