ਬੰਬੇ ਹਾਈ ਕੋਰਟ ਦਾ ਔਰਤਾਂ ਦੇ ਹੱਕ ਵਿਚ ਫੈਸਲਾ , ਕਿਹਾ ਔਰਤ ਪਤੀ ਦੀ ਗੁਲਾਮ ਨਹੀਂ ਹੈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਦਾਲਤ ਨੇ ਕਿਹਾ “ਵਿਆਹ ਬਰਾਬਰਤਾ ਦੇ ਅਧਾਰ ‘ਤੇ ਭਾਈਵਾਲੀ ਹੈ”।

Bombay Hingh court

ਮੁੰਬਈ : ਬੰਬੇ ਹਾਈ ਕੋਰਟ ਨੇ ਔਰਤਾਂ ਦੇ ਹੱਕ ਵਿਚ ਫੈਸਲਾ ਸੁਣਾਉਂਦਿਆਂ ਕਿਹਾ ਕਿ ਔਰਤ ਪਤੀ ਦੀ ਗੁਲਾਮ ਨਹੀਂ ਹੈ , ਬੰਬੇ ਹਾਈ ਕੋਰਟ ਦੇ ਜੱਜ ਨੇ ਕਿਹਾ ਕਿ ਔਰਤ ਮਰਦ ਨਾਲ ਵਿਆਹ ਕਰਵਾ ਲੈਂਦੀ ਹੈ ਤਾਂ ਇਸਦਾ ਮਤਲਬ ਇਹ ਨਹੀਂ ਹੈ, ਕਿ ਉਹ ਮਰਦ ਦੀ ਗੁਲਾਮ ਹੈ । ਬੰਬੇ ਹਾਈ ਕੋਰਟ ਨੇ ਆਪਣੀ ਪਤਨੀ 'ਤੇ ਕਾਤਲਾਨਾ ਹਮਲੇ ਦੇ 35 ਸਾਲਾ ਵਿਅਕਤੀ ਦੀ ਸਜ਼ਾ ਨੂੰ ਬਰਕਰਾਰ ਰੱਖਦਿਆਂ ਕਿਹਾ ਕਿ ਪਤੀ ਵਲੋਂ ਉਸ ਲਈ ਚਾਹ ਬਣਾਉਣ ਤੋਂ ਇਨਕਾਰ ਪਤਨੀ ਨੂੰ ਕੁੱਟਣ ਲਈ ਉਕਸਾਉਣ ਦੇ ਕਾਰਨ ਵਜੋਂ ਸਵੀਕਾਰ ਨਹੀਂ ਕੀਤਾ ਜਾ ਸਕਦਾ । ਅਦਾਲਤ ਨੇ ਕਿਹਾ ਕਿ ਪਤਨੀ “ਕੋਈ ਗੁਲਾਮ ਜਾਂ ਕੋਈ ਚੀਜ਼ ਨਹੀਂ” ਹੈ ।