ਜੰਮੂ-ਕਸ਼ਮੀਰ ਵਿਚ ਦੁਨੀਆ ਦਾ ਸਭ ਤੋਂ ਉੱਚਾ ਰੇਲਵੇ ਪੁਲ ਲਗਭਗ ਤਿਆਰ- ਰੇਲਵੇ ਮੰਤਰੀ ਪਿਯੂਸ਼ ਗੋਇਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

1250 ਕਰੋੜ ਰੁਪਏ ਦੀ ਲਾਗਤ ਵਾਲਾ ਇਹ ਪੁਲ ਚਨਾਬ ਨਦੀ ਦੇ ਤਲ ਤੋਂ 359 ਮੀਟਰ ਅਤੇ ਪੈਰਿਸ ਦੇ ਪ੍ਰਸਿੱਧ ਆਈਫਲ ਟਾਵਰ ਤੋਂ 35 ਮੀਟਰ ਉੱਚਾ ਹੋਵੇਗਾ ।

Railway Minister Piyush Goyal

photo

photo

photo

photo

photo

photo

photo

photo

photo

photo

ਨਵੀਂ ਦਿੱਲੀ: ਦੁਨੀਆ ਦਾ ਸਭ ਤੋਂ ਉੱਚਾ ਰੇਲਵੇ ਪੁੱਲ ਜੰਮੂ-ਕਸ਼ਮੀਰ ਵਿਚ ਲਗਭਗ ਤਿਆਰ ਹੈ,ਜਿਸ ਦਾ ਨਿਰਮਾਣ ਤਿੰਨ ਸਾਲ ਤੋਂ ਵੀ ਪਹਿਲਾਂ ਸ਼ੁਰੂ ਹੋਇਆ ਸੀ । ਰੇਲਵੇ ਮੰਤਰੀ ਪਿਯੂਸ਼ ਗੋਇਲ ਨੇ ਜੰਮੂ-ਕਸ਼ਮੀਰ ਦੇ ਚਨਾਬ ਨਦੀ 'ਤੇ ਸਟੀਲ ਦੇ ਢਾਂਚੇ 'ਤੇ ਬਣੇ 476 ਮੀਟਰ ਲੰਬੇ ਇਸ ਪੁਲ ਦੀ ਫੋਟੋ ਸਾਂਝੀ ਕਰਦਿਆਂ ਇਸ ਨੂੰ ਬੁਨਿਆਦੀ ਢਾਂਚੇ ਦੇ ਮਾਮਲੇ ਵਿਚ ਇਕ ਵਿਲੱਖਣ ਨਮੂਨਾ ਦੱਸਿਆ ਹੈ ।