ਮੇਰੀ ਮਾਂ 100 ਸਾਲ ਦੀ ਹੈ ਪਰ ਉਹਨਾਂ ਨੇ ਵੀ ਲਾਈਨ 'ਚ ਲੱਗ ਕੇ ਵੈਕਸੀਨ ਲਗਵਾਈ- ਪੀਐਮ ਮੋਦੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਉੱਤਰ ਪ੍ਰਦੇਸ਼ ਵਿਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਸੂਬੇ ਦੇ ਅਮੇਠੀ ਵਿਚ ਇਕ ਰੈਲੀ ਨੂੰ ਸੰਬੋਧਨ ਕੀਤਾ।

PM Modi With His Mother (File Photo)

 

ਨਵੀਂ ਦਿੱਲੀ: ਉੱਤਰ ਪ੍ਰਦੇਸ਼ ਵਿਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਸੂਬੇ ਦੇ ਅਮੇਠੀ ਵਿਚ ਇਕ ਰੈਲੀ ਨੂੰ ਸੰਬੋਧਨ ਕੀਤਾ। ਰੈਲੀ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹਨਾਂ ਦੀ 100 ਸਾਲਾ ਮਾਂ ਨੇ ਕੋਵਿਡ ਟੀਕਾਕਰਨ ਦੌਰਾਨ ਕਦੇ ਵੀ ਲਾਈਨ ਨੂੰ ਨਹੀਂ 'ਤੋੜਿਆ'  ਹਾਲਾਂਕਿ 'ਪਰਿਵਾਰਵਾਦੀ' ਅਜਿਹਾ ਕਰਨਗੇ।

PM Modi

ਉਹਨਾਂ ਨੇ ਕਿਹਾ, 'ਮੈਂ ਅਤੇ ਮੇਰੀ ਮਾਂ ਦੋਵਾਂ ਨੇ ਟੀਕਾ ਲਗਾਇਆ ਹੈ। ਉਹ 100 ਸਾਲ ਦੀ ਹੈ ਪਰ ਵੈਕਸੀਨ ਲਈ ਲਾਈਨ ਨਹੀਂ ਤੋੜੀ। ਉਹਨਾਂ ਨੇ ਆਪਣੀ ਵਾਰੀ ਦਾ ਇੰਤਜ਼ਾਰ ਕੀਤਾ ਅਤੇ ਫਿਰ ਵੈਕਸੀਨ ਲਗਵਾਈ’।ਸਮਾਜਵਾਦੀ ਪਾਰਟੀ ਅਤੇ ਕਾਂਗਰਸ 'ਤੇ ਹਮਲਾ ਬੋਲਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, "ਉਹ (ਮਾਂ) 100 ਸਾਲ ਦੀ ਹੋ ਚੁੱਕੀ ਹੈ ਪਰ ਉਸ ਨੂੰ ਕੋਈ ਸਹਿ ਰੋਗ ਨਹੀਂ ਹੈ, ਇੱਥੋਂ ਤੱਕ ਕਿ ਉਹਨਾਂ ਨੂੰ ਬੂਸਟਰ ਡੋਜ਼ ਵੀ ਨਹੀਂ ਮਿਲੀ ਹੈ।" ਜੇਕਰ 'ਪਰਿਵਾਰਵਾਦੀ' ਹੁੰਦੇ ਤਾਂ ਸਭ ਤੋਂ ਪਹਿਲਾਂ ਉਹਨਾਂ ਦਾ ਟੀਕਾਕਰਨ ਯਕੀਨੀ ਬਣਾਉਂਦੇ।

Akhilesh Yadav

ਜ਼ਿਕਰਯੋਗ ਹੈ ਕਿ ਪੀਐਮ ਮੋਦੀ ਸਮਾਜਵਾਦੀ ਪਾਰਟੀ ਦੇ ਆਗੂ ਅਖਿਲੇਸ਼ ਯਾਦਵ ਅਤੇ ਨੂੰ ਨਿਸ਼ਾਨਾ ਬਣਾਉਣ ਲਈ ‘ਘੋਰ ਪਰਿਵਾਰਵਾਦ' ਸ਼ਬਦ ਦੀ ਵਰਤੋਂ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਆਪਣੀ ਸਰਕਾਰ ਵੱਲੋਂ ਲੋਕਾਂ ਨੂੰ ਮੁਫ਼ਤ ਟੀਕਾਕਰਨ ਕਰਵਾਉਣ ਦੀ ਗੱਲ ਵੀ ਕੀਤੀ ਅਤੇ ਦਾਅਵਾ ਕੀਤਾ ਕਿ ਜੇਕਰ ਉਹ ਪਰਿਵਾਰਵਾਦੀ ਹੁੰਦੇ ਤਾਂ ਟੀਕਾ ਵੇਚਿਆ ਜਾਂਦਾ। ਅਮੇਠੀ ਲੰਬੇ ਸਮੇਂ ਤੋਂ ਗਾਂਧੀ ਪਰਿਵਾਰ ਦਾ ਗੜ੍ਹ ਰਿਹਾ ਹੈ। ਇਹ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਸੰਸਦੀ ਸੀਟ ਰਹੀ ਹੈ ਪਰ 2019 ਦੀਆਂ ਲੋਕ ਸਭਾ ਚੋਣਾਂ 'ਚ ਉਹਨਾਂ ਨੂੰ ਭਾਜਪਾ ਦੀ ਸਮ੍ਰਿਤੀ ਇਰਾਨੀ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।