IIT ਵਿਦਿਆਰਥੀਆਂ ਦੀਆਂ ਖੁਦਕੁਸ਼ੀਆਂ ਦੇ ਮਾਮਲੇ ’ਤੇ ਬੋਲੇ CJI, “ਪਤਾ ਨਹੀਂ ਸਾਡੇ ਅਦਾਰੇ ਕਿੱਥੇ ਗਲਤੀਆਂ ਕਰ ਰਹੇ”

ਏਜੰਸੀ

ਖ਼ਬਰਾਂ, ਰਾਸ਼ਟਰੀ

12 ਫਰਵਰੀ ਨੂੰ ਗੁਜਰਾਤ ਦੇ ਪਹਿਲੇ ਸਾਲ ਦੇ ਵਿਦਿਆਰਥੀ ਦਰਸ਼ਨ ਸੋਲੰਕੀ ਨੇ IIT ਮੁੰਬਈ 'ਚ ਖੁਦਕੁਸ਼ੀ ਕਰ ਲਈ

CJI DY Chandrachud on IIT Bombay student suicide

 

ਹੈਦਰਾਬਾਦ: ਚੀਫ ਜਸਟਿਸ ਡੀਵਾਈ ਚੰਦਰਚੂੜ ਨੇ ਆਈਆਈਟੀ ਸੰਸਥਾਵਾਂ ਵਿਚ ਵਿਦਿਆਰਥੀਆਂ ਦੀਆਂ ਖੁਦਕੁਸ਼ੀਆਂ ਦੀਆਂ ਵਧਦੀਆਂ ਘਟਨਾਵਾਂ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ। ਉਹਨਾਂ ਕਿਹਾ, ‘ਇਹਨਾਂ ਘਟਨਾਵਾਂ ਬਾਰੇ ਸੋਚ ਕੇ ਚਿੰਤਾ ਹੁੰਦੀ ਹੈ। ਉਹਨਾਂ ਬੱਚਿਆਂ ਦੇ ਮਾਪਿਆਂ ਬਾਰੇ ਸੋਚ ਕੇ ਮੇਰਾ ਦਿਲ ਦੁਖਦਾ ਹੈ’। ਦੱਸ ਦਈਏ ਕਿ 12 ਫਰਵਰੀ ਨੂੰ ਗੁਜਰਾਤ ਦੇ ਪਹਿਲੇ ਸਾਲ ਦੇ ਵਿਦਿਆਰਥੀ ਦਰਸ਼ਨ ਸੋਲੰਕੀ ਨੇ IIT ਮੁੰਬਈ 'ਚ ਖੁਦਕੁਸ਼ੀ ਕਰ ਲਈ ਸੀ।

ਇਹ ਵੀ ਪੜ੍ਹੋ: ਨਿੱਜੀ ਰੰਜਿਸ਼ ਦੇ ਚਲਦਿਆਂ ਬਦਮਾਸ਼ਾਂ ਨੇ 2 ਮਾਸੂਮਾਂ ਨੂੰ ਕੀਤਾ ਅਗਵਾ, ਬੱਚਿਆਂ ਦੀ ਦਾਦੀ ਨੂੰ ਧੱਕਾ ਮਾਰ ਕੇ ਕੀਤਾ ਜ਼ਖ਼ਮੀ 

ਸੀਜੇਆਈ ਨੇ ਕਿਹਾ, 'ਹਾਲ ਹੀ ਵਿਚ ਮੈਂ ਇਕ ਦਲਿਤ ਵਿਦਿਆਰਥੀ ਦੀ ਖੁਦਕੁਸ਼ੀ ਦੀ ਖ਼ਬਰ ਪੜ੍ਹੀ ਸੀ। ਇਸ ਘਟਨਾ ਨੇ ਮੈਨੂੰ ਪਿਛਲੇ ਸਾਲ ਓਡੀਸ਼ਾ ਵਿਚ ਨੈਸ਼ਨਲ ਲਾਅ ਯੂਨੀਵਰਸਿਟੀ ਵਿਚ ਇਕ ਕਬਾਇਲੀ ਵਿਦਿਆਰਥੀ ਦੀ ਖੁਦਕੁਸ਼ੀ ਦੀ ਖ਼ਬਰ ਯਾਦ ਕਰਾਈ। ਇਹਨਾਂ ਵਿਦਿਆਰਥੀਆਂ ਦੇ ਪਰਿਵਾਰਾਂ ਬਾਰੇ ਸੋਚ ਕੇ ਮੇਰਾ ਦਿਲ ਦੁਖਦਾ ਹੈ। ਪਰ ਮੈਂ ਹੈਰਾਨ ਹਾਂ ਕਿ ਸਾਡੇ ਅਦਾਰੇ ਕਿੱਥੇ ਗਲਤੀਆਂ ਕਰ ਰਹੇ ਹਨ ਜਿਸ ਨਾਲ ਵਿਦਿਆਰਥੀਆਂ ਨੂੰ ਆਪਣੀ ਕੀਮਤੀ ਜਾਨ ਗਵਾਉਣੀ ਪੈ ਰਹੀ ਹੈ’।

ਇਹ ਵੀ ਪੜ੍ਹੋ: 10,000 ਰੁਪਏ ਦੀ ਰਿਸ਼ਵਤ ਲੈਂਦਾ ਸਹਾਇਕ ਸਬ ਇੰਸਪੈਕਟਰ ਰੰਗੇ ਹੱਥੀਂ ਕਾਬੂ 

ਸ਼ਨੀਵਾਰ ਨੂੰ ਹੈਦਰਾਬਾਦ ਵਿਚ ਨੈਸ਼ਨਲ ਅਕੈਡਮੀ ਆਫ ਲੀਗਲ ਸਟੱਡੀਜ਼ ਐਂਡ ਰਿਸਰਚ (NALSAR) ਦੇ ਕਨਵੋਕੇਸ਼ਨ ਵਿਚ ਆਈਆਈਟੀ ਮੁੰਬਈ ਵਿਚ ਇਕ ਦਲਿਤ ਵਿਦਿਆਰਥੀ ਦੀ ਖੁਦਕੁਸ਼ੀ ਦੀ ਘਟਨਾ ਦਾ ਹਵਾਲਾ ਦਿੰਦੇ ਹੋਏ, ਉਹਨਾਂ ਕਿਹਾ ਕਿ ਸਮਾਜ ਵਿਚ ਬਦਲਾਅ ਲਿਆਉਣ ਲਈ ਅਦਾਲਤ ਦੇ ਅੰਦਰ ਅਤੇ ਬਾਹਰ ਸਾਰਥਕ ਚਰਚਾ ਕਰਨ ਵਿਚ ਜੱਜਾਂ ਦੀ ਅਹਿਮ ਭੂਮਿਕਾ ਹੈ।  

ਇਹ ਵੀ ਪੜ੍ਹੋ: ਡੀਜੀਪੀ ਪੰਜਾਬ ਵੱਲੋਂ ਫੀਲਡ ਅਫ਼ਸਰਾਂ ਨੂੰ ਕਾਨੂੰਨ ਤੋੜਨ ਵਾਲਿਆਂ ਖ਼ਿਲਾਫ਼ ਸਖ਼ਤੀ ਨਾਲ ਪੇਸ਼ ਆਉਣ ਦੇ ਨਿਰਦੇਸ਼  

ਸੀਜੇਆਈ ਨੇ ਕਿਹਾ ਕਿ ਦੇਖਿਆ ਜਾ ਰਿਹਾ ਹੈ ਕਿ, ‘ਅਜਿਹੇ ਜ਼ਿਆਦਾ ਮਾਮਲੇ ਸਮਾਜ ਦੇ ਹੇਠਲੇ ਵਰਗਾਂ ਤੋਂ ਆ ਰਹੇ ਹਨ। ਇਹ ਘਟਨਾਵਾਂ ਸਿਰਫ਼ ਅੰਕੜੇ ਨਹੀਂ ਹਨ। ਇਹ ਸਦੀਆਂ ਦੇ ਸੰਘਰਸ਼ ਦੀ ਕਹਾਣੀ ਹੈ। ਮੈਨੂੰ ਲੱਗਦਾ ਹੈ ਕਿ ਜੇਕਰ ਅਸੀਂ ਇਸ ਮੁੱਦੇ ਨੂੰ ਹੱਲ ਕਰਨਾ ਚਾਹੁੰਦੇ ਹਾਂ, ਤਾਂ ਸਾਨੂੰ ਪਹਿਲਾਂ ਸਮੱਸਿਆ ਨੂੰ ਦੇਖਣਾ ਅਤੇ ਸਮਝਣਾ ਹੋਵੇਗਾ। ਉਹਨਾਂ ਕਿਹਾ ਕਿ ਮੈਂ ਵਕੀਲਾਂ ਦੀ ਮਾਨਸਿਕ ਸਿਹਤ 'ਤੇ ਧਿਆਨ ਦਿੰਦਾ ਆ ਰਿਹਾ ਹਾਂ। ਵਿਦਿਆਰਥੀਆਂ ਦੀ ਮਾਨਸਿਕ ਸਿਹਤ ਵੀ ਓਨੀ ਹੀ ਮਹੱਤਵਪੂਰਨ ਹੈ’।

ਇਹ ਵੀ ਪੜ੍ਹੋ: 12ਵੀਂ ਜਮਾਤ ਦਾ ਪੇਪਰ ਲੀਕ ਹੋਣ ਦਾ ਮਾਮਲਾ: ਗੁਰਦਾਸਪੁਰ ਸਿਟੀ ਥਾਣੇ ਵਿਚ ਐੱਫ.ਆਈ.ਆਰ. ਦਰਜ

ਉਹਨਾਂ ਕਿਹਾ, 'ਸਿੱਖਿਆ ਪਾਠਕ੍ਰਮ ਹੀ ਅਜਿਹਾ ਨਹੀਂ ਹੋਣਾ ਚਾਹੀਦਾ ਜੋ ਵਿਦਿਆਰਥੀਆਂ ਦੇ ਮਨਾਂ ਵਿਚ ਪਿਆਰ ਅਤੇ ਦਇਆ ਦੀ ਭਾਵਨਾ ਪੈਦਾ ਕਰੇ, ਸਗੋਂ ਅਧਿਆਪਕਾਂ ਨੂੰ ਵੀ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਪ੍ਰਤੀ ਸੰਵੇਦਨਸ਼ੀਲ ਹੋਣਾ ਚਾਹੀਦਾ ਹੈ। ਮੈਨੂੰ ਲੱਗਦਾ ਹੈ ਕਿ ਵਿਤਕਰੇ ਦਾ ਸਾਰਾ ਮੁੱਦਾ ਵਿਦਿਅਕ ਅਦਾਰਿਆਂ ਵਿਚ ਹਮਦਰਦੀ ਅਤੇ ਦਇਆ ਦੀ ਘਾਟ ਨਾਲ ਸਿੱਧਾ ਜੁੜਿਆ ਹੋਇਆ ਹੈ। ਇਸ ਲਈ ਵਿਦਿਅਕ ਅਦਾਰਿਆਂ ਨੂੰ ਵਿਦਿਆਰਥੀਆਂ ਵਿਚ ਸੰਵੇਦਨਸ਼ੀਲਤਾ ਪੈਦਾ ਕਰਨ ਵੱਲ ਪਹਿਲਾ ਕਦਮ ਚੁੱਕਣਾ ਚਾਹੀਦਾ ਹੈ’।