ਜਨਤਾ ਕਰਫਿਊ ਦੇ ਦਿਨ ਪੈਦਾ ਹੋਈ ਲੜਕੀ, ਨਾਂਅ ਰੱਖਿਆ ‘ਕੋਰੋਨਾ’

ਏਜੰਸੀ

ਖ਼ਬਰਾਂ, ਰਾਸ਼ਟਰੀ

ਪੂਰਾ ਦੇਸ਼ ਅਤੇ ਦੁਨੀਆ ਜਿੱਥੇ ਕੋਰੋਨਾ ਵਾਇਰਸ ਨਾਲ ਲੜਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ।

Photo

ਨਵੀਂ ਦਿੱਲੀ: ਪੂਰਾ ਦੇਸ਼ ਅਤੇ ਦੁਨੀਆ ਜਿੱਥੇ ਕੋਰੋਨਾ ਵਾਇਰਸ ਨਾਲ ਲੜਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਅਜਿਹੀ ਸਥਿਤੀ ਵਿਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਸ਼ਹਿਰ ਗੋਰਖਪੁਰ ਤੋਂ ਇਕ ਖ਼ਬਰ ਆਈ ਹੈ ਜਿਸ ਦੀ ਅੱਜ ਚਾਰੇ ਪਾਸੇ ਚਰਚਾ ਹੋ ਰਹੀ ਹੈ।

ਦਰਅਸਲ ਗੋਰਖਪੁਰ ਵਿਚ ਜਨਤਾ ਕਰਫਿਊ ਦੇ ਦਿਨ ਪੈਦਾ ਹੋਏ ਇਕ ਬੱਚੇ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਨੇ ‘ਕੋਰੋਨਾ’ ਨਾਮ ਦਿੱਤਾ ਹੈ। ਜਾਣਕਾਰੀ ਅਨੁਸਾਰ ਗੋਰਖਪੁਰ ਦੇ ਜ਼ਿਲ੍ਹਾ ਹਸਪਤਾਲ ਵਿਚ ਐਤਵਾਰ ਦੁਪਹਿਰ 12.20 ਵਜੇ ਇਕ ਗਰਭਵਤੀ ਔਰਤ ਨੇ ਇਸ ਬੱਚੇ ਨੂੰ ਜਨਮ ਦਿੱਤਾ।

ਬੱਚੇ ਦੇ ਚਾਚੇ ਨੇ ਮੀਡੀਆ ਨੂੰ ਦੱਸਿਆ ਕਿ ਉਸ ਦਾ ਵੱਡਾ ਭਰਾ ਬਾਹਰ ਰਹਿੰਦਾ ਹੈ। ਉਸ ਦੀ ਭਰਜਾਈ ਨੇ ਬੱਚੇ ਨੂੰ ਜਨਮ ਦਿੱਤਾ ਹੈ। ਮੋਦੀ ਜੀ ਨੇ ਜਨਤਾ ਕਰਫਿਊ ਦਾ ਸੱਦਾ ਦਿੱਤਾ ਸੀ, ਜਿਸ ਕਾਰਨ ਸਾਰੇ ਦੇਸ਼ ਵਿਚ ਲੌਕਡਾਊਨ ਹੋਇਆ ਸੀ। ਅਜਿਹੀ ਸਥਿਤੀ ਵਿਚ ਪੇਂਡੂ ਖੇਤਰ ਤੋਂ ਜ਼ਿਲ੍ਹਾ ਹਸਪਤਾਲ ਆਉਣਾ ਮੁਸ਼ਕਲ ਸੀ। ਪਰ ਉਨ੍ਹਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਿਆ।

ਉਹ ਨਿੱਜੀ ਸਾਧਨ ਜ਼ਰੀਏ ਹਸਪਤਾਲ ਪਹੁੰਚੇ। ਬੱਚੇ ਦੇ ਜਨਮ ਤੋਂ ਬਾਅਦ ਸਾਰੇ ਪਰਿਵਾਰਕ ਮੈਂਬਰਾਂ ਨੇ ਇਸ ਦਾ ਨਾਮ ਕੋਰੋਨਾ ਰੱਖਣ ਦਾ ਫੈਸਲਾ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਲਕਸ਼ਮੀ ਪਰਿਵਾਰ ਵਿਚ ਆਈ ਹੈ। ਅਜਿਹੀ ਸਥਿਤੀ ਵਿਚ ਉਸ ਦੇ ਪਰਿਵਾਰ ਦਾ ਕੋਰੋਨਾ ਤੋਂ ਚੰਗਾ ਨਾਮ ਨਹੀਂ ਮਿਲਿਆ।

ਇਕ ਪਰਿਵਾਰ ਨੇ ਬੱਚੀ ਦਾ ਨਾਂਅ ਕੋਰੋਨਾ ਰੱਖ ਕੇ ਸਕਾਰਾਤਮਕ ਪਹਿਲ ਕੀਤੀ ਹੈ। ਉਹਨਾਂ ਨੇ ਸਮਾਜ ਨੂੰ ਇਹ ਸੰਦੇਸ਼ ਦੇਣ ਦਾ ਯਤਨ ਕੀਤਾ ਹੈ ਕਿ ਮੁਸ਼ਕਲ ਦੀ ਘੜੀ ਵਿਚ ਵੀ ਸਕਾਰਾਤਮਕ ਸੋਚ ਨਾਲ ਇਸ ਸਮੱਸਿਆ ਤੋਂ ਨਿਜਾਤ ਪਾਈ ਜਾ ਸਕਦੀ ਹੈ।