ਜਾਪਾਨ 'ਚ ਟੋਕੀਓ ਵਿਖੇ ਕੁਆਲੀਫਾਈ ਕਰਨ ਵਾਲੀ ਅਥਲੀਟ ਕਮਲਪ੍ਰੀਤ ਕੌਰ ਨੂੰ SGPC ਨੇ ਕੀਤਾ ਸਨਮਾਨਿਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਕਿਹਾ ਕਿ ਕੁੜੀਆਂ ਇਕੱਲੀਆਂ ਘਰ ਦੀ ਕੰਮਕਾਰ ਹੀ ਨਹੀਂ ਕਰ ਸਕਦੀਆਂ , ਸਗੋਂ ਵੱਡੇ- ਵੱਡੇ ਮੁਕਾਬਲਿਆਂ ਵਿਚ ਆਪਣਾ ਨਾਂ ਰੋਸ਼ਨ ਵੀ ਕਰ ਸਕਦੀਆਂ ਹਨ ।

SGPC

ਅੰਮ੍ਰਿਤਸਰ:  ਜਾਪਾਨ 'ਚ ਟੋਕੀਓ ਵਿਖੇ ਜੁਲਾਈ 2021 ਨੂੰ ਹੋਣ ਵਾਲੀਆਂ ਉਲੰਪਿਕ ਖੇਡਾਂ ਵਿਚ ਡਿਸਕਸ ਥਰੋ ਲਈ ਚੁਣੀ ਗਈ ਸਿੱਖ ਖਿਡਾਰਨ ਕਮਲਪ੍ਰੀਤ ਕੌਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 2 ਲੱਖ ਰੁਪਏ ਦੀ ਰਾਸ਼ੀ ਅਤੇ ਸਿਰੋਪਾਉ ਨਾਲ ਸਨਮਾਨਿਤ ਕੀਤਾ ਗਿਆ। ਉਸ ਨੂੰ ਇਹ ਸਨਮਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਇੱਥੇ ਮੁੱਖ ਦਫ਼ਤਰ ਵਿਖੇ ਦਿੱਤਾ। ਕਮਲਪ੍ਰੀਤ ਕੌਰ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕਬਰਵਾਲਾ ਦੀ ਰਹਿਣ ਵਾਲੀ ਹੈ।