ਜਦੋਂ ਤਹਿਸੀਲਦਾਰ ਦੇ ਘਰ ਪਿਆ ਛਾਪਾ ਤਾਂ ਚੁੱਲ੍ਹੇ ’ਤੇ ਸੁੱਟ 20 ਲੱਖ ਰੁਪਏ ਨੂੰ ਲਗਾਈ ਅੱਗ
ਰਾਜਸਥਾਨ ਵਿਚ ਆਏ ਦਿਨ ਭ੍ਰਿਸ਼ਟ ਅਧਿਕਾਰੀਆਂ ਨੂੰ ਫੜਨ ਦਾ ਸਿਲਸਿਲੇ ਤੇਜ਼
ਪਾਲੀ: ਰਾਜਸਥਾਨ ਵਿਚ ਆਏ ਦਿਨ ਭ੍ਰਿਸ਼ਟ ਅਧਿਕਾਰੀਆਂ ਨੂੰ ਫੜਨ ਦੇ ਸਿਲਸਿਲੇ ਤੇਜ਼ ਹੋਣ ਦੇ ਬਾਵਜੂਦ ਭ੍ਰਿਸ਼ਟਾਚਾਰ ਦਾ ਮਾਮਲਾ ਘਟਣ ਦਾ ਨਾਮ ਨਹੀਂ ਲੈ ਰਹੇ। ਸਿਰੋਹੀ ਜ਼ਿਲੇ ਦੇ ਪਿੰਡੋ ਬਾਰਾਤ ਤਹਿਸੀਲ ਦੇ ਤਹਿਸੀਲਦਾਰ ਨੇ ਤਾਂ ਐਂਟੀ ਕਰੱਪਸ਼ਨ ਬਿਊਰੋ ਦੇ ਅਧਿਕਾਰੀਆਂ ਨੂੰ ਦੇਖ ਦਰਵਾਜਾ ਬੰਦ ਕਰ ਲਿਆ ਅਤੇ 20 ਲੱਖ ਰੁਪਏ ਨੂੰ ਚੁੱਲ੍ਹੇ ਉਤੇ ਜਲਾਉਣ ਦੀ ਕੋਸ਼ਿਸ਼ ਕੀਤੀ।
ਐਂਟੀ ਕਰੱਪਸ਼ਨ ਬਿਊਰੋ ਨੇ ਦਰਵਾਜਾ ਤੋੜਕੇ ਅੱਧੇ ਜਲੇ ਨੋਟਾਂ ਦੇ ਨਾਲ ਤਹਿਸੀਲਦਾਰ ਕਲਪੇਸ਼ ਕੁਮਾਰ ਜੈਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦਰਅਸਲ, ਐਸਸੀਬੀ ਨੂੰ ਸ਼ਿਕਾਇਤ ਮਿਲੀ ਸੀ ਕਿ ਤਹਿਸੀਲਦਾਰ ਅਪਣੇ ਮਾਲ ਇੰਸਪੈਕਟਰ ਪਿੰਡਵਾੜਾ ਦੇ ਮਾਧੀਅਮ ਉਥੇ ਹੋਣ ਵਾਲੇ ਆਂਵਲਾ ਉਤਪਾਦਨ ਦੇ ਆਂਵਲਾ ਛਾਲ ਦੇ ਠੇਕੇ ਦੇ ਲਈ 1 ਲੱਖ ਰੁਪਏ ਦੀ ਰਿਸ਼ਵਤ ਮੰਗ ਰਿਹਾ ਹੈ।
ਸੂਚਨਾ ਮਿਲਣ ‘ਤੇ ਪਾਲੀ ਤੋਂ ਐਂਟੀ ਕਰੱਪਸ਼ਨ ਬਿਊਰੋ ਦੀ ਟੀਮ ਭੇਜੀ ਗਈ ਅਤੇ ਉੱਥੇ 1 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਮਾਲ ਇੰਸਪੈਕਟਰ ਪਰਬਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ, ਪਰਬਤ ਸਿੰਘ ਨੇ ਦੱਸਿਆ ਕਿ ਇਹ ਪੈਸਾ ਉਹ ਤਹਿਸੀਲਦਾਰ ਕਲਪੇਸ਼ ਕੁਮਾਰ ਜੈਨ ਦੇ ਲਈ ਲੈ ਰਿਹਾ ਹੈ। ਇਸਤੋਂ ਬਾਅਦ ਪਰਬਤ ਸਿੰਘ ਨੂੰ ਲੈ ਕੇ ਐਸਸੀਬੀ ਤਹਿਸੀਲਦਾਰ ਕਲਪੇਸ਼ ਕੁਮਾਰ ਜੈਨ ਦੇ ਘਰ ਪਹੁੰਚੀ।
ਐਸਸੀਬੀ ਦੇ ਆਉਂਦੇ ਹੀ ਤਹਿਸੀਲਦਾਰ ਕਲਪੇਸ਼ ਕੁਮਾਰ ਜੈਨ ਨੇ ਦਰਵਾਜਾ ਬੰਦ ਕਰ ਲਿਆ ਅਤੇ ਨੋਟਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਐਂਟੀ ਕਰੱਪਸ਼ਨ ਬਿਊਰੋ ਨੇ ਘਰ ਤੋਂ ਨਿਕਲਦਾ ਧੂੰਆਂ ਦੇਖਿਆ ਤਾਂ ਦਰਵਾਜਾ ਤੋੜਕੇ ਉਸਦੇ ਘਰ ਦੇ ਅੰਦਰ ਦਖਲ ਹੋ ਗਏ। ਲਗਪਗ 20 ਲੱਖ ਰੁਪਏ ਅੱਧੇ ਤੋਂ ਜ਼ਿਆਦਾ ਸੜ ਚੁੱਕਾ ਸੀ, ਪਰ ਇਸਦੇ ਬਾਵਜੂਦ ਕਲਪੇਸ਼ ਕੁਮਾਰ ਜੈਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਦੀ ਬਾਕੀ ਜਾਇਦਾਦ ਦੀ ਜਾਂਚ ਅਤੇ ਪੁਛਗਿਛ ਜਾਰੀ ਹੈ।