ਕਰੋਨਾ ਤੋਂ ਠੀਕ ਹੋਏ ਵਿਅਕਤੀ ਨੂੰ ਦੁਆਰਾ ਵੀ ਲੱਗ ਸਕਦੀ ਹੈ ਲਾਗ ! WHO ਨੇ ਦੱਸੇ ਕਾਰਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਰੋਨਾ ਵਾਇਰਸ ਨੂੰ ਲੈ ਕੇ ਵਿਸ਼ਵ ਸਿਹਤ ਸੰਗਠਨ ਦੇ ਵੱਲੋਂ ਸਮੇਂ-ਸਮੇਂ ਤੇ ਨਿਰਦੇਸ਼ ਜਾਰੀ ਕੀਤੇ ਜਾਂਦੇ ਹਨ।

coronavirus

ਕਰੋਨਾ ਵਾਇਰਸ ਨੂੰ ਲੈ ਕੇ ਵਿਸ਼ਵ ਸਿਹਤ ਸੰਗਠਨ ਦੇ ਵੱਲੋਂ ਸਮੇਂ-ਸਮੇਂ ਤੇ ਨਿਰਦੇਸ਼ ਜਾਰੀ ਕੀਤੇ ਜਾਂਦੇ ਹਨ। ਇਸ ਤਰ੍ਹਾਂ ਹੁਣ ਇਕ ਹੋਰ ਆਦੇਸ਼ ਜਾਰੀ ਕਰਕੇ WHO ਨੇ ਕਿਹਾ ਹੈ ਕਿ ਇਹ ਕੋਈ ਜ਼ਰੂਰੀ ਨਹੀਂ ਹੈ ਕਿ ਕਰੋਨਾ ਵਾਇਰਸ ਤੋਂ ਠੀਕ ਹੋਇਆ ਵਿਅਕਤੀ ਦੁਬਾਰਾ ਇਸ ਵਾਇਰਸ ਤੋਂ ਸੁਰੱਖਿਅਤ ਹੈ ਜਾਂ ਫਿਰ ਉਸ ਨੂੰ ਦੁਬਾਰਾ ਇਸ ਵਾਇਰਸ ਦੀ ਲਾਗ ਨਹੀਂ ਲੱਗ ਸਕਦੀ । ਇਸ ਦੇ ਨਾਲ ਹੀ ਇਸ ਸੰਸਥਾ ਦੇ ਵੱਲੋਂ ਸਰਕਾਰਾਂ ਨੂੰ ਇਹ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਇਮਿਊਨਿਟੀ ਪਾਰਪੋਰਟ ਜਾਂ ਫਿਰ ਰਿਸਕ ਫ੍ਰੀ ਸਰਟੀਫਕੇਸ਼ਨ ਜ਼ਾਰੀ ਕਰਨ ਨਾਲ ਸੰਕ੍ਰਮਿਤ ਹੋਏ ਲੋਕਾਂ ਦੀ ਗਰੰਟੀ ਨਹੀਂ ਹੈ ਕਿ ਉਹ ਪੂਰੀ ਤਰ੍ਹਾਂ ਉਭਰ ਚੁੱਕੇ ਹਨ।

ਇਸ ਲਈ WHO ਦਾ ਕਹਿਣਾ ਹੈ ਕਿ ਇਹ ਕੋਸ਼ਿਸ਼ ਜੋਖਿਮ ਨੂੰ ਵਧਾ ਸਕਦੀ ਹੈ ਕਿਉਂਕਿ ਠੀਕ ਹੋਣ ਤੋਂ ਬਾਅਦ ਲੋਕ ਵਾਇਰਸ ਖਿਲਾਫ਼ ਸਾਵਧਾਨੀਆਂ ਵਿਚ ਅਣਗਹਿਲੀ ਵਰਤ ਸਕਦੇ ਹਨ। ਦੱਸ ਦੱਈਏ ਕਿ ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਇਹ ਨਿਰਦੇਸ਼ ਜਾਰੀ ਇਸ ਲਈ ਕੀਤਾ ਗਿਆ ਹੈ ਕਿਉਂਕਿ ਕੁਝ ਸਰਕਾਰਾਂ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਦੇ ਸਰੀਰ ਵਿਚ ਕਰੋਨਾ ਵਾਇਰਸ ਦੇ ਐਂਟੀਬਾਡੀ ਹਨ ਉਨ੍ਹਾਂ ਨੂੰ ਇਮਿਊਨਿਟੀ ਪਾਸਪੋਰਟ ਜਾਂ ਰਿਸਕ ਫ੍ਰੀ ਸਰਟੀਫਿਕੇਟ ਜ਼ਾਰੀ ਕੀਤੇ ਜਾ ਸਕਦੇ ਹਨ।

ਜਿਸ ਵਿਚ ਉਨ੍ਹਾਂ ਨੂੰ ਯਾਤਰਾ ਜਾਂ ਕੰਮ ਤੇ ਜਾਣ ਦੀ ਆਗਿਆ ਦਿੱਤੀ ਜਾਵੇਗੀ। ਇਸ ਤੇ WHO ਨੇ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਸਰਟੀਫਿਕੇਟ ਜਾਰੀ ਕੀਤੇ ਗਏ ਲੋਕ ਜਨਤਕ ਦਿਸ਼ਾ-ਨਿਰਦੇਸ਼ਾਂ ਨੂੰ ਨਜ਼ਰਅੰਦਾਜ਼ ਕਰ ਸਕਦੇ ਹਨ ਅਤੇ ਇਸ ਨਾਲ ਲਾਗ ਦੇ ਫੈਲਣ ਦਾ ਖਤਰਾ ਵੱਧ ਸਕਦਾ ਹੈ। ਦੱਸ ਦਈਏ ਕਿ ਪਿਛਲੇ ਹਫਤੇ ਚਿਲੀ ਨੇ ਕਿਹਾ ਸੀ ਕਿ ਜੇਕਰ ਇਕ ਵਾਰ ਜਾਂਚ ਕਰਨ ਵਿਚ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਉਨ੍ਹਾਂ ਚ ਵਾਇਰਸ ਖਿਲਾਫ ਇਮਿਊਨਿਟੀ ਬਣ ਗਈ ਹੈ ਤਾਂ ਉਹ ਇਸ ਬਿਮਾਰੀ ਤੋਂ ਠੀਕ ਹੋਏ ਲੋਕਾਂ ਨੂੰ ਸਿਹਤ ਪਾਸਪੋਰਟ ਸੌਪਣਾ ਸ਼ੁਰੂ ਕਰਨਗੇ।

ਪਰ ਉਧਰ WHO ਨੇ ਕਿਹਾ ਕਿ ਉਹ ਕਰੋਨਾ ਪ੍ਰਤੀ ਐਂਟੀਬਾਡੀ ਪ੍ਰਤੀਕ੍ਰਿਆਵਾਂ ਦੇ ਸਬੂਤਾਂ ਦੀ ਸਮੀਖਿਆ ਕਰ ਰਿਹਾ ਹੈ ਅਤੇ ਇਸ ਨੂੰ ਜਾਰੀ ਰੱਖੇਗਾ। ਇਸ ਦੇ ਨਾਲ ਇਸ ਸੰਸਥਾ ਦਾ ਕਹਿਣਾ ਹੈ ਕਿ ਜ਼ਿਆਦਾਤਰ ਇਹ ਹੀ ਦੇਖਣ ਵਿਚ ਆਇਆ ਹੈ ਕਿ ਜੋ ਲੋਕ ਵਾਇਰਸ ਤੋਂ ਠੀਕ ਹੋ ਚੁੱਕੇ ਹਨ ਉਨ੍ਹਾਂ ਵਿਚ ਵਾਇਰਸ ਦੇ ਐਂਟੀਬਾਡੀਜ ਹੁੰਦੇ ਹਨ। ਇਸ ਕਰਕੇ ਇਸ ਗੱਲ ਦਾ ਹਾਲੇ ਤੱਕ ਕੋਈ ਸਬੂਤ ਨਹੀਂ ਹੈ ਕਿ ਜੋ ਲੋਕ ਇਸ ਵਾਇਰਸ ਤੋਂ ਠੀਕ ਹੋ ਚੁੱਕੇ ਹਨ, ਉਨ੍ਹਾਂ ਨੂੰ ਇਸ ਦੀ ਲਾਗ ਦੁਆਰਾ ਨਹੀਂ ਫੜ ਸਕਦੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।