ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੈਟੀਕਨ ਲਈ ਹੋਏ ਰਵਾਨਾ
ਪੋਪ ਫ਼ਰਾਂਸਿਸ ਦੇ ਅੰਤਮ ਸਸਕਾਰ ’ਚ ਹੋਣਗੇ ਸ਼ਾਮਲ ਹੋਣਗੇ
President Draupadi Murmu leaves for Vatican
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਜ ਕੈਥੋਲਿਕ ਈਸਾਈ ਧਾਰਮਕ ਆਗੂ ਪੋਪ ਫ਼ਰਾਂਸਿਸ ਦੇ ਅੰਤਮ ਸਸਕਾਰ ਵਿਚ ਸ਼ਾਮਲ ਹੋਣ ਲਈ ਵੈਟੀਕਨ ਲਈ ਰਵਾਨਾ ਹੋ ਗਏ। ਉਨ੍ਹਾਂ ਨਾਲ ਘੱਟ ਗਿਣਤੀ ਮੰਤਰੀ ਕਿਰੇਨ ਰਿਜੀਜੂ, ਰਾਜ ਮੰਤਰੀ ਜਾਰਜ ਕੁਰੀਅਨ ਅਤੇ ਗੋਆ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੋਸ਼ੂਆ ਡਿਸੂਜ਼ਾ ਵੀ ਸਨ।
ਪੋਪ ਦਾ 21 ਅਪ੍ਰੈਲ ਨੂੰ 88 ਸਾਲ ਦੀ ਉਮਰ ਵਿਚ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਜਨਤਕ ਦਰਸ਼ਨਾਂ ਲਈ ਸੇਂਟ ਪੀਟਰਜ਼ ਬੇਸਿਲਿਕਾ ਵਿਖੇ ਰੱਖਿਆ ਗਿਆ ਹੈ। ਅੱਜ ਆਖਰੀ ਦਰਸ਼ਨ ਦਾ ਆਖਰੀ ਦਿਨ ਹੈ। ਇਸ ਤੋਂ ਬਾਅਦ ਅੱਜ ਸ਼ਾਮ ਨੂੰ ਉਨ੍ਹਾਂ ਦੇ ਤਾਬੂਤ ਨੂੰ ਬੰਦ ਕਰ ਦਿਤਾ ਜਾਵੇਗਾ। ਪੋਪ ਦਾ ਅੰਤਮ ਸਸਕਾਰ 26 ਅਪ੍ਰੈਲ, ਯਾਨੀ ਕੱਲ੍ਹ ਨੂੰ ਹੋਵੇਗਾ। ਅੰਤਮ ਸਸਕਾਰ ’ਤੇ ਦੁਨੀਆਂ ਭਰ ਦੇ ਨੇਤਾ ਅਤੇ ਆਮ ਲੋਕ ਇਕੱਠੇ ਹੋਣਗੇ।