ਮੁੱਖ ਮੰਤਰੀ ਕੁਮਾਰਸਵਾਮੀ ਨੇ ਜਿੱਤਿਆ ਵਿਸ਼ਵਾਸ ਮੱਤ, 117 ਵੋਟਾਂ ਪਈਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਰਨਾਟਕ ਦੇ ਮੁੱਖ ਮੰਤਰੀ ਐਚ ਡੀ ਕੁਮਾਰਸਵਾਮੀ ਨੇ ਫਲੋਰ ਟੈਸਟ ਵਿਚ ਵਿਸ਼ਵਾਸ ਮਤ ਹਾਸਲ ਕਰ ਲਿਆ ਹੈ। ਉਨ੍ਹਾਂ ਦੇ ਸਮਰਥਨ ਵਿਚ 117 ....

karnatka : cm kumaraswamy floor test pass

ਨਵੀਂ ਦਿੱਲੀ : ਕਰਨਾਟਕ ਦੇ ਮੁੱਖ ਮੰਤਰੀ ਐਚ ਡੀ ਕੁਮਾਰਸਵਾਮੀ ਨੇ ਫਲੋਰ ਟੈਸਟ ਵਿਚ ਵਿਸ਼ਵਾਸ ਮਤ ਹਾਸਲ ਕਰ ਲਿਆ ਹੈ। ਉਨ੍ਹਾਂ ਦੇ ਸਮਰਥਨ ਵਿਚ 117 ਵਿਧਾਇਕਾਂ ਨੇ ਵੋਟਿੰਗ ਕੀਤੀ। ਉਨ੍ਹਾਂ ਦੇ ਵਿਸ਼ਵਾਸ ਮਤ ਤੋਂ ਪਹਿਲਾਂ ਭਾਜਪਾ ਵਿਧਾਇਕਾਂ ਨੇ ਵਿਧਾਨ ਸਭਾ ਤੋਂ ਵਾਕਆਊਟ ਕਰ ਦਿਤਾ ਸੀ। ਵਿਸ਼ਵਾਸ ਮਤ ਪੇਸ਼ ਕਰਦੇ ਹੋਏ ਕੁਮਾਰ ਸਵਾਮੀ ਨੇ ਕਿਹਾ ਕਿ ਕਾਫ਼ੀ ਸੋਚ ਸਮਝ ਕੇ ਹੀ ਗਠਜੋੜ ਸਰਕਾਰ ਬਣਾਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਾ ਭਵਿੱਖ ਵੀ ਗਠਜੋੜ 'ਤੇ ਹੀ ਟਿਕਿਆ ਹੋਇਆ ਹੈ। 

ਵਿਸ਼ਵਾਸ ਮਤ ਤੋਂ ਪਹਿਲਾਂ-ਪਹਿਲਾਂ ਵਿਧਾਨ ਸਭਾ ਸਪੀਕਰ ਦੇ ਲਈ ਹੋਈ ਚੋਣ ਨੂੰ ਕਾਂਗਰਸ ਨੇ ਜਿੱਤਿਆ। ਭਾਜਪਾ ਦੇ ਸਪੀਕਰ ਦੇ ਅਹੁਦੇ ਲਈ ਐਸ ਸੁਰੇਸ਼ ਕੁਮਾਰ ਨੇ ਅਪਣਾ ਨਾਮ ਵਾਪਸ ਲੈ ਲਿਆ। ਅਜਿਹੇ ਵਿਚ ਕਾਂਗਰਸ ਦੇ ਸਾਬਕਾ ਸਪੀਕਰ ਕੇ ਆਰ ਰਮੇਸ਼ ਕੁਮਾਰ ਨੂੰ ਸਪੀਕਰ ਚੁਣਿਆ ਗਿਆ। ਕਰਨਾਟਕ ਵਿਧਾਨ ਸਭਾ ਦੇ ਨਵੇਂ ਸਪੀਕਰ ਕੇ ਆਰ ਰਮੇਸ਼ ਕੁਮਾਰ ਨੇ ਭਾਜਪਾ ਦੇ ਬੀਐਸ ਯੇਦੀਯੁਰੱਪਾ ਨੂੰ ਵਿਧਾਨ ਸਭਾ ਵਿਚ ਵਿਰੋਧੀ ਧਿਰ ਦਾ ਨੇਤਾ ਚੁਣਿਆ, ਗੋਵਿੰਦ ਕਰਜੋਲ ਨੂੰ ਵਿਰੋਧੀ ਧਿਰ ਦਾ ਉਪ ਨੇਤਾ ਚੁਣਿਆ ਗਿਆ। 

ਮੁੱਖ ਮੰਤਰੀ ਕੁਮਾਰ ਸਵਾਮੀ ਨੇ ਕਿਹਾ ਕਿ ਨਾ ਤਾਂ ਜੇਡੀਐਸ ਅਤੇ ਨਾ ਹੀ ਕਿਸੇ ਹੋਰ ਪਾਰਟੀ ਨੂੰ ਬਹੁਮਤ ਮਿਲਿਆ। ਮੈਨੂੰ ਦੁੱਖ ਹੋਇਆ ਕਿ ਲੋਕਾਂ ਨੇ ਮੈਨੂੰ ਨਹੀਂ ਚੁਣਿਆ। ਮੈਂ ਗਠਜੋੜ ਕਾਰਨ ਮੁੱਖ ਮੰਤਰੀ ਬਣਿਆ ਅਤੇ ਇਸ ਸਥਿਤੀ ਤੋਂ ਮੈਂ ਖ਼ੁਸ਼ ਨਹੀਂ ਹਾਂ। ਉਧਰ ਉਪ ਮੁੱਖ ਮੰਤਰੀ ਜੀ ਪਰਮੇਸ਼ਵਰ ਨੇ ਕਿਹਾ ਕਿ ਭਾਜਪਾ ਨੇਤਾਵਾਂ ਅਤੇ ਐਸ ਸੁਰੇਸ਼ ਕੁਮਾਰ ਨੇ ਜੋ ਫ਼ੈਸਲਾ ਲਿਆ, ਮੈਂ ਉਸ ਦੇ ਲਈ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ। ਉਨ੍ਹਾਂ ਕਿਹਾ ਕਿ ਅਸੀਂ ਤੁਹਾਨੂੰ ਇਕ ਸਪੱਸ਼ਟ ਰਾਜਨੇਤਾ ਦੇ ਤੌਰ 'ਤੇ ਤੇਖਿਆ ਹੈ, ਤੁਸੀਂ ਸਾਰਿਆਂ ਦੇ ਲਈ ਇਕ ਆਦਰਸ਼ ਮਾਡਲ ਅਤੇ ਪ੍ਰੇਰਣਾ ਹੋ।   

ਕੁਮਾਰ ਸਵਾਮੀ ਨੇ ਕਿਹਾ ਕਿ ਸਪੀਕਰ ਦੀ ਚੋਣ ਸਰਬਸੰਮਤੀ ਨਾਲ ਕਰਵਾਉਣ 'ਤੇ ਉਹ ਵਿਰੋਧੀ ਧਿਰ ਦੇ ਸਾਰੇ ਨੇਤਾਵਾਂ ਦਾ ਧੰਨਵਾਦ ਕਰਦੇ ਹਨ ਕਿਉਂਕਿ ਇਸ ਤਰ੍ਹਾਂ ਉਮੀਦਵਾਰ ਦੀ ਚੋਣ ਹੋਣਾ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਸਿਧਰਮਈਆ ਨੇ ਸਪੀਕਰ ਦੇ ਨਾਮ ਲਈ ਰਮੇਸ਼ ਕੁਮਾਰ ਦਾ ਨਾਮ ਪ੍ਰਸਤਾਵਤ ਕੀਤਾ ਗਿਆ ਅਤੇ ਵੀਰਵਾਰ ਨੂੰ ਨਾਮਜ਼ਦਗੀ ਦਾਖ਼ਲ ਕੀਤੀ ਤਾਂ ਮੈਨੂੰ ਹਾਜ਼ਰ ਹੋਣਾ ਚਾਹੀਦਾ ਸੀ। ਉਸ ਸਮੇਂ ਕਈ ਲੋਕਾਂ ਨੂੰ ਸ਼ੱਕ ਸੀ, ਜਿਸ ਨੂੰ ਮੈਂ ਖ਼ਾਰਜ ਕਰਦਾ ਹਾਂ। ਬੀਐਸ ਯੇਦੀਯੁਰੱਪਾ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਵਿਧਾਨ ਸਭਾ ਸਪੀਕਰ ਦੀ ਚੋਣ ਬਿਨਾਂ ਵਿਰੋਧ ਦੇ ਹੋਵੇ, ਇਸ ਲਈ ਅਸੀਂ ਭਾਜਪਾ ਉਮੀਦਵਾਰ ਦੀ ਨਾਮਜ਼ਦਗੀ ਵਾਪਸ ਲੈ ਰਹੇ ਹਾਂ। ਦਸ ਦਈਏ ਕਿ ਕਰਨਾਟਕ ਵਿਧਾਨ ਸਭਾ ਦੇ ਸਪੀਕਰ ਰਮੇਸ਼ ਕੁਮਾਰ ਕੋਲਾਰ ਜ਼ਿਲ੍ਹੇ ਵਿਚ ਸ੍ਰੀਨਿਵਾਸਪੁਰ ਸੀਟ ਤੋਂ ਵਿਧਾਇਕ ਹਨ।