ਕੁਮਾਰਸਵਾਮੀ ਨੂੰ ਅੱਜ ਸਾਬਤ ਕਰਨਾ ਪਵੇਗਾ ਬਹੁਮਤ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਜਪਾ ਵਲੋਂ 'ਆਪਰੇਸ਼ਨ ਕਮਲ' ਦੁਹਰਾਏ ਜਾਣ ਦੇ ਖ਼ਦਸ਼ੇ ਨੇ ਕਰਟਾਟਕ ਵਿਚ 'ਰਿਜ਼ਾਰਟ ਦੀ ਰਾਜਨੀਤੀ' ਨੂੰ ਲੰਮਾ ਖਿੱਚ ਦਿਤਾ ਹੈ। ਵਿਧਾਨ ਸਭਾ ਵਿਚ ਮੁੱਖ ਮੰਤਰੀ...

Kumara Swamy

 ਭਾਜਪਾ ਵਲੋਂ 'ਆਪਰੇਸ਼ਨ ਕਮਲ' ਦੁਹਰਾਏ ਜਾਣ ਦੇ ਖ਼ਦਸ਼ੇ ਨੇ ਕਰਟਾਟਕ ਵਿਚ 'ਰਿਜ਼ਾਰਟ ਦੀ ਰਾਜਨੀਤੀ' ਨੂੰ ਲੰਮਾ ਖਿੱਚ ਦਿਤਾ ਹੈ। ਵਿਧਾਨ ਸਭਾ ਵਿਚ ਮੁੱਖ ਮੰਤਰੀ ਐਚ ਡੀ ਕੁਮਾਰਸਵਾਮੀ ਦੇ ਬਹੁਮਤ ਪਰਖ ਦੇ ਇਕ ਦਿਨ ਪਹਿਲਾਂ ਵੀ ਕਾਂਗਰਸ ਅਤੇ ਜਨਤਾ ਦਲ ਸੈਕੁਲਰ ਦੇ ਵਿਧਾਇਕ ਹੋਟਲ ਵਿਚ ਹੀ ਹਨ। ਬੀਤੀ 15 ਨੂੰ ਰਾਜ ਦੀ ਜਨਤਾ ਵਲੋਂ ਵਿਧਾਨ ਸਭਾ ਚੋਣਾਂ ਵਿਚ ਖੰਡਿਤ ਫ਼ਤਵਾ ਦਿਤੇ ਜਾਣ ਤੋਂ ਬਾਅਦ ਤੋਂ ਹੀ ਦੋਵੇਂ ਪਾਰਟੀਆਂ ਦੇ ਵਿਧਾਇਕ ਹੋਟਲ ਵਿਚ ਹਨ। 

ਕਰਨਾਟਕ ਵਿਚ ਰਾਜਨੀਤਕ ਸੰਕਟ ਪੈਦਾ ਹੋਣ ਮਗਰੋਂ ਪਿਛਲੇ ਨੌਂ ਦਿਨ ਤੋਂ ਆਲੀਸ਼ਾਨ ਰਿਜ਼ਾਰਟ ਅਤੇ ਹੋਟਲ ਵਿਚ ਰਹਿ ਰਹੇ ਵਿਧਾਇਕ ਅਪਣੇ ਪਰਵਾਰਾਂ ਤੋਂ ਦੂਰ ਹਨ ਅਤੇ ਅਪਣੀ ਪ੍ਰੇਸ਼ਾਨੀ ਭਰੇ ਦਿਨ ਖ਼ਤਮ ਹੋਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਖ਼ਬਰਾਂ ਹਨ ਕਿ ਇਨ੍ਹਾਂ ਵਿਧਾਇਕਾਂ ਦੀ ਫ਼ੋਨ ਤਕ ਵੀ ਪਹੁੰਚ ਨਹੀਂ ਹੈ ਕਿ ਉਹ ਅਪਣੇ ਘਰ ਵਾਲਿਆਂ ਦੇ ਸੰਪਰਕ ਵਿਚ ਰਹਿ ਸਕਣੇ ਪਰ ਕਾਂਗਰਸ ਅਤੇ ਜੇਡੀਐਸ ਦੇ ਨੇਤਾ ਇਨ੍ਹਾਂ ਦਾਅਵਿਆਂ ਤੋਂ ਇਨਕਾਰ ਕਰ ਰਹੇ ਹਨ।

ਖ਼ਬਰਾਂ ਮੁਤਾਬਕ ਵਿਧਾਇਕਾਂ ਨੇ ਘੱਟੋ ਘੱਟ ਇਕ ਦਿਨ ਲਈ ਅਪਣੇ ਘਰ ਜਾਣ ਦੀ ਇਜਾਜ਼ਤ ਮੰਗੀ ਪਰ ਉਨ੍ਹਾਂ ਦੀ ਬੇਨਤੀ ਪ੍ਰਵਾਨ ਨਹੀਂ ਕੀਤੀ ਗਈ। 
 ਵਿਧਾਇਕਾਂ ਨੂੰ ਮੀਡੀਆ ਤੋਂ ਦੂਰ ਰਖਿਆ ਗਿਆ ਹੈ। ਕਿਸੇ ਰਾਜਨੀਤਕ ਪਾਰਅੀ ਜਾਂ ਚੋਣ ਪੂਰਬਲੇ ਗਠਜੋੜ ਨੂੰ ਸਪੱਸ਼ਟ ਬਹੁਮਤ ਨਾ ਮਿਲ ਸਕਣ ਕਾਰਨ ਕਾਂਗਰਸ ਅਤੇ ਜੇਡੀਐਸ ਨੇ ਚੋਣ ਮਗਰੋਂ ਗਠਜੋੜ ਬਣਾਇਆ ਅਤੇ ਕੁਮਾਰਸਵਾਮੀ ਨੇ ਕਲ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਕੁਮਾਰਸਵਾਮੀ ਨੂੰ ਕਲ ਵਿਧਾਨ ਸਭਾ ਵਿਚ ਬਹੁਮਤ ਸਾਬਤ ਕਰਨਾ ਪਵੇਗਾ। 

ਉਮੀਦ ਹੈ ਕਿ ਉਹ ਬਹੁਮਤ ਸਾਬਤ ਕਰ ਦੇਣਗੇ। ਫ਼ਿਲਹਾਲ ਕੋਈ ਜੋਖਮ ਨਾ ਉਠਾਉਂਦਿਆਂ ਕਾਂਗਰਸ ਨੇ ਅਪਣੇ ਵਿਧਾਇਕਾਂ ਨੂੰ ਹਿਲਟਨ ਅੰਬੈਸੀ ਗੋਲਫ਼ਲਿੰਕਸ ਵਿਚ ਰਖਿਆ ਹੈ ਜਦਕਿ ਜੇਡੀਐਸ ਨੇ ਅਪਣੇ ਵਿਧਾਇਕਾਂ ਨੂੰ ਬੰਗਲੌਰ ਦੇ ਬਾਹਰੀ ਇਲਾਕੇ ਦੇ ਪ੍ਰੈਸਟੀਜ਼ ਗੋਲਫ਼ਸ਼ਾਇਰ ਰਿਜ਼ਾਰਟ ਵਿਚ ਰਖਿਆ ਹੈ। (ਏਜੰਸੀ)