‘ਆਪ’ ਵਲੋਂ ਹਰਿਆਣਾ ਦੀ ਸੂਬਾ ਕਾਰਜਕਾਰਨੀ ਦਾ ਐਲਾਨ: ਰਾਜ ਸਭਾ ਮੈਂਬਰ ਸੁਸ਼ੀਲ ਗੁਪਤਾ ਬਣੇ ਸੂਬਾ ਪ੍ਰਧਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਨੁਰਾਗ ਢਾਂਡਾ ਨੂੰ ਸੂਬਾ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ।

Sushil Kumar Gupta

 

ਚੰਡੀਗੜ੍ਹ: ਹਰਿਆਣਾ ਵਿਚ ਆਮ ਆਦਮੀ ਪਾਰਟੀ ਨੇ ਸੰਗਠਨ ਦੇ ਨਵੇਂ ਅਹੁਦੇਦਾਰਾਂ ਦਾ ਐਲਾਨ ਕਰ ਦਿਤਾ ਹੈ। ਹੁਣ ਤਕ ਹਰਿਆਣਾ ਦੇ ਇੰਚਾਰਜ ਬਣਾਏ ਗਏ ਰਾਜ ਸਭਾ ਮੈਂਬਰ ਸੁਸ਼ੀਲ ਗੁਪਤਾ ਨੂੰ ਸੂਬੇ ਦਾ ਨਵਾਂ ਪ੍ਰਧਾਨ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਅਨੁਰਾਗ ਢਾਂਡਾ ਨੂੰ ਸੂਬਾ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ।

ਬਲਵੀਰ ਸਿੰਘ ਸੈਣੀ, ਬੰਤਾ ਸਿੰਘ ਵਾਲਮੀਕੀ ਅਤੇ ਚਿੱਤਰਾ ਸਰਵਾਰਾ ਨੂੰ ਸੂਬਾ ਮੀਤ ਪ੍ਰਧਾਨ ਬਣਾਇਆ ਗਿਆ ਹੈ। ਅਸ਼ੋਕ ਤੰਵਰ ਨੂੰ ‘ਆਪ’ ਦੀ ਪ੍ਰਚਾਰ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ। ਆਮ ਆਦਮੀ ਪਾਰਟੀ ਨੇ ਹਰਿਆਣਾ ਵਿਚ ਸੰਗਠਨ ਦੇ ਐਲਾਨ ਦੇ ਨਾਲ ਸਾਬਕਾ ਮੰਤਰੀ ਚੌਧਰੀ ਨਿਰਮਲ ਸਿੰਘ ਨੂੰ ਕੌਮੀ ਸੰਯੁਕਤ ਸਕੱਤਰ ਬਣਾਇਆ ਹੈ।

ਨਿਰਮਲ ਸਿੰਘ 2 ਵਾਰ ਮੰਤਰੀ ਰਹੇ ਅਤੇ ਇਕ ਵਾਰ ਕੁਰੂਕਸ਼ੇਤਰ ਤੋਂ ਲੋਕ ਸਭਾ ਚੋਣ ਲੜ ਚੁਕੇ ਹਨ। ਕਾਂਗਰਸ ਵਿਚ ਉਹ ਭੂਪੇਂਦਰ ਹੁੱਡਾ ਦੇ ਕਰੀਬੀ ਸਨ। ਹਰਿਆਣਾ 'ਚ 'ਆਪ' ਦੀ ਸੂਬਾ ਮੀਤ ਪ੍ਰਧਾਨ ਬਣੀ ਚਿਤਰਾ ਸਰਵਰਾ ਉਨ੍ਹਾਂ ਦੀ ਬੇਟੀ ਹੈ। ਇਸ ਤੋਂ ਪਹਿਲਾਂ ਚਿਤਰਾ ਸਰਵਰਾ ਉਤਰੀ ਹਰਿਆਣਾ ਕਨਵੀਨਰ ਵਜੋਂ ਜ਼ਿੰਮੇਵਾਰੀ ਸੰਭਾਲ ਰਹੀ ਸੀ।