ਦਿੱਲੀ 'ਚ 16 ਹਜ਼ਾਰ ਦਰੱਖਤ ਕੱਟੇ ਜਾਣ 'ਤੇ ਹਾਈਕੋਰਟ ਨੇ ਲਾਈ 4 ਜੁਲਾਈ ਤਕ ਰੋਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੱਖਣੀ ਦਿੱਲੀ ਦੀਆਂ 6 ਕਾਲੋਨੀਆਂ ਵਿਚ ਸਰਕਾਰੀ ਰਿਹਾਇਸ਼ ਬਣਾਉਣ ਲਈ ਕਰੀਬ 16 ਹਜ਼ਾਰ ਦਰੱਖਤ ਕੱਟਣ ਦੀ ਯੋਜਨਾ ਦੇ ਵਿਰੁਧ ਹਾਈਕੋਰਟ ਨੇ ਰੋਕ ਲਗਾ ਦਿਤੀ ਹੈ...

high court stay on trees cutting in delhi

ਨਵੀਂ ਦਿੱਲੀ : ਦੱਖਣੀ ਦਿੱਲੀ ਦੀਆਂ 6 ਕਾਲੋਨੀਆਂ ਵਿਚ ਸਰਕਾਰੀ ਰਿਹਾਇਸ਼ ਬਣਾਉਣ ਲਈ ਕਰੀਬ 16 ਹਜ਼ਾਰ ਦਰੱਖਤ ਕੱਟਣ ਦੀ ਯੋਜਨਾ ਦੇ ਵਿਰੁਧ ਹਾਈਕੋਰਟ ਨੇ ਰੋਕ ਲਗਾ ਦਿਤੀ ਹੈ। ਅਦਾਲਤ ਨੇ ਕਿਹਾ ਹੈ ਕਿ ਐਨਜੀਟੀ ਵਿਚ ਮਾਮਲੇ ਦੀ ਸੁਣਵਾਈ ਤਕ ਰੋਕ ਲਗਾਏ। ਦਿੱਲੀ ਹਾਈਕੋਰਟ ਨੇ ਐਨਬੀਸੀਸੀ ਦੇ ਦਰੱਖਤ ਕੱਟਣ 'ਤੇ ਸਵਾਲ ਉਠਾਏ ਹਨ। ਹਾਈਕੋਰਟ ਨੇ ਕਿਹਾ ਕਿ ਤੁਸੀਂ ਰਿਹਾਇਸ਼ ਬਣਾਉਣ ਲਈ ਹਜ਼ਾਰਾਂ ਦਰੱਖ਼ਤ ਕੱਟਣਾ ਚਾਹੁੰਦੇ ਹੋ ਅਤੇ ਕੀ ਦਿੱਲੀ ਇਹ ਸਹਿਣ ਕਰ ਸਕਦੀ ਹੈ।