ਜੈ ਸ਼੍ਰੀ ਰਾਮ ਦੇ ਨਾਅਰੇ ਨਾ ਲਗਾਉਣ 'ਤੇ ਮਦਰੱਸੇ ਅਧਿਆਪਕ ਦੀ ਕੀਤੀ ਮਾਰਕੁੱਟ

ਏਜੰਸੀ

ਖ਼ਬਰਾਂ, ਰਾਸ਼ਟਰੀ

ਚਲਦੀ ਟ੍ਰੇਨ ਚੋਂ ਸੁੱਟਿਆ ਬਾਹਰ

Bengal man pushed off train for not saying jai shri ram

ਕੋਲਕਾਤਾ: ਪੱਛਮ ਬੰਗਾਲ ਦੇ ਇਕ ਮਦਰੱਸਾ ਅਧਿਆਪਕ ਨੇ ਆਰੋਪ ਲਗਾਇਆ ਹੈ ਕਿ ਜੈ ਸ਼੍ਰੀ ਰਾਮ ਦੇ ਨਾਅਰੇ ਨਾ ਲਗਾਉਣ 'ਤੇ ਕੁੱਝ ਲੋਕਾਂ ਨੇ ਉਸ ਨੂੰ ਕੁੱਟਿਆ ਅਤੇ ਉਸ ਨੂੰ ਚਲਦੀ ਰੇਲ ਗੱਡੀ ਵਿਚੋਂ ਧੱਕਾ ਦਿੱਤਾ ਗਿਆ। ਇਕ ਰਿਪੋਰਟ ਮੁਤਾਬਕ ਇਹ ਘਟਨਾ 20 ਜੂਨ ਦੁਪਹਿਰ ਨੂੰ ਉਸ ਸਮੇਂ ਵਾਪਰੀ ਸੀ ਜਦੋਂ ਉਹ ਟ੍ਰੇਨ 'ਤੇ ਦੱਖਣ 24 ਪਰਗਨਾ ਤੋਂ ਹੁਗਲੀ ਜਾ ਰਹੇ ਸਨ। ਪੀੜਤ ਮਦਰੱਸਾ ਅਧਿਆਪਕ ਦੀ ਪਹਿਚਾਣ ਹਫ਼ੀਜ਼ ਮੁਹੰਮਦ ਸ਼ਾਹਰੁਖ਼ ਹਲਦਰ ਦੇ ਰੂਪ ਵਿਚ ਹੋਈ ਹੈ।

ਹਲਦਰ ਨੇ ਕਿਹਾ ਕਿ ਟ੍ਰੇਨ ਵਿਚ ਕੁੱਝ ਲੋਕ ਜੈ ਸ਼੍ਰੀ ਰਾਮ ਦੇ ਨਾਅਰੇ ਲਗਾ ਰਹੇ ਸਨ। ਉਹਨਾਂ ਨੇ ਉਸ ਨੂੰ ਵੀ ਨਾਅਰੇ ਲਗਾਉਣ ਲਈ ਕਿਹਾ। ਨਾਅਰੇ ਨਾ ਲਗਾਉਣ ਤੇ ਉਸ ਨੂੰ ਕੁੱਟਿਆ ਗਿਆ ਅਤੇ ਪਾਰਕ ਸਰਕਸ ਸਟੇਸ਼ਨ ਤੇ ਉਸ ਨੂੰ ਟ੍ਰੇਨ ਤੋਂ ਧੱਕਾ ਦੇ ਦਿੱਤਾ। ਕੁੱਝ ਸਥਾਨਕ ਲੋਕਾਂ ਨੇ ਉਸ ਦੀ ਮਦਦ ਕੀਤੀ। ਪੁਲਿਸ ਦਾ ਕਹਿਣ ਹੈ ਕਿ ਪੀੜਤ ਮਦਰੱਸਾ ਅਧਿਆਪਕ ਦੀ ਹਾਲਤ ਸਥਿਰ ਹੈ। ਉਸ ਨੂੰ ਹਲਕੀਆਂ ਹੀ ਸੱਟਾਂ ਲੱਗੀਆਂ ਹਨ ਅਤੇ ਚਿਤਰੰਜਨ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।

ਦੋ ਤਿੰਨ ਲੋਕ ਹੋਰ ਹਨ ਜਿਹਨਾਂ ਨੂੰ ਸੱਟਾਂ ਲੱਗੀਆਂ ਹਨ। ਜਾਂਚ ਜਾਰੀ ਹੈ। ਅਜੇ ਤਕ ਕਿਸੇ ਦੀ ਵੀ ਗ੍ਰਿਫ਼ਤਾਰੀ ਨਹੀਂ ਹੋਈ। ਹਲਦਰ ਦੱਖਣ 24 ਪਰਗਨਾ ਦੇ ਬਾਸੰਤੀ ਦਾ ਰਹਿਣ ਵਾਲਾ ਹੈ। ਉਸ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਸ਼ਿਕਾਇਤ ਦਰਜ ਕਰਵਾਉਣ ਲਈ ਪਹਿਲਾਂ ਤੋਪਸਿਆ ਪੁਲਿਸ ਸਟੇਸ਼ਨ ਗਿਆ ਪਰ ਉਹਨਾਂ ਨੇ ਕਿਹਾ ਕਿ ਸਰਕਾਰੀ ਰੇਲਵੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣੀ ਪਵੇਗੀ।

ਰੇਲਵੇ ਪੁਲਿਸ ਮੁਤਾਬਕ ਆਈਪੀਸੀ ਦੀ ਧਾਰਾ 341, 323, 325, 506 ਅਤੇ 34 ਤਹਿਤ ਬੈਲਗੰਗੇ ਰੇਲਵੇ ਸਟੇਸ਼ਨ ਵਿਚ ਅਣਜਾਣ ਵਿਅਕਤੀਆਂ ਵਿਰੁਧ ਕੇਸ ਦਰਜ ਕੀਤਾ ਗਿਆ ਹੈ।