ਜਦੋਂ ਪੈਟਰੋਲ ਦੀ ਥਾਂ ਕੋਕਾ ਕੋਲਾ ਨਾਲ ਚਲਾਇਆ ਮੋਟਰਸਾਈਕਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤ 'ਚ ਜ਼ਿਆਦਾਤਰ ਮੋਟਰਸਾਈਕਲ ਪੈਟਰੋਲ ਨਾਲ ਚੱਲਣ ਵਾਲੇ ਹਨ। ਉਧਰ ਪਿਛਲੇ ਇੱਕ ਦਹਾਕੇ 'ਚ ਇਲੈਕਲਟ੍ਰੋਨਿਕ ਬਾਈਕ..

Hero honda glamours fuel tank filled with Coca Cola

ਨਵੀਂ ਦਿੱਲੀ : ਭਾਰਤ 'ਚ ਜ਼ਿਆਦਾਤਰ ਮੋਟਰਸਾਈਕਲ ਪੈਟਰੋਲ ਨਾਲ ਚੱਲਣ ਵਾਲੇ ਹਨ। ਉਧਰ ਪਿਛਲੇ ਇਕ ਦਹਾਕੇ 'ਚ ਇਲੈਕਲਟ੍ਰੋਨਿਕ ਬਾਈਕ ਦੀ ਤਕਨੀਕ 'ਚ ਵੀ ਵਧੇਰੇ ਵਿਕਾਸ ਹੋਇਆ ਹੈ। ਇਸ ਕਰਕੇ ਵੱਡੇ ਪੱਧਰ 'ਤੇ ਸੁਧਾਰ ਦੇਖੇ ਗਏ ਹਨ। ਭਾਰਤ 'ਚ ਇਲੈਕਟ੍ਰੋਨਿਕ ਵਹੀਕਲ ਰੇਸ 'ਚ ਜ਼ਿਆਦਾ ਕੰਪਨੀਆਂ ਅੱਗੇ ਨਹੀਂ ਆਈਆ।

ਅਜਿਹੇ 'ਚ ਇਕ ਸਟਾਰਟਅੱਪ ਰੀਵੋਲਟ ਮੋਟਰਸ ਆਪਣੀ ਬਾਈਕ ਲਾਂਚ ਕਰਨ ਜਾ ਰਹੀ ਹੈ ਜਿਸ 'ਚ ਫਿਊਚਰਿਸਟਿਕ ਫੀਚਰਸ ਵੀ ਸ਼ਾਮਲ ਹਨ। ਕਈ ਵਾਰ ਵਾਹਨਾਂ 'ਚ ਅਜਿਹੀ ਤਕਨੀਕ ਵੀ ਦੇਖਣ ਨੂੰ ਮਿਲੀ ਹੈ ਜਿਸ ‘ਚ ਵਾਹਨ ਹਾਈਡ੍ਰੋਜਨ ਦੀ ਮਦਦ ਨਾਲ ਚੱਲਦੇ ਨਜ਼ਰ ਆਏ ਹਨ। ਹੁਣ ਇਕ ਅਜਿਹੀ ਵੀਡੀਓ ਸਾਹਮਣੇ ਆਈ ਹੈ ਜਿਸ 'ਚ ਬਾਇਕ 'ਚ ਪੈਟਰੋਲ ਜਾਂ ਹਾਈਡ੍ਰੋਜਨ ਦੀ ਥਾਂ ਨਾਰਮਲ ਸਾਫਟ ਡ੍ਰਿੰਕ ਨਾਲ ਬਾਈਕ ਚਲਾ ਕੇ ਦਿਖਾਇਆ ਗਿਆ ਹੈ।

ਹੁਣ ਇਸ ਵੀਡੀਓ 'ਚ ਕਿੰਨੀ ਸਚਾਈ ਹੈ, ਇਸ ਬਾਰੇ ਕੁਝ ਵੀ ਕਹਿਣਾ ਮੁਸ਼ਕਲ ਹੈ। ਵੀਡੀਓ 'ਚ ਸਾਫ ਨਜ਼ਰ ਆ ਰਿਹਾ ਹੈ ਕਿ ਮੁੰਡਾ ਹੀਰੋ ਹੌਂਡਾ ਗਲੈਮਰ ਬਾਈਕ ਵਿਚੋਂ ਪੂਰਾ ਪੈਟਰੋਲ ਕੱਢਦਾ ਹੈ। ਇਸ ਤੋਂ ਬਾਅਦ ਕੋਕਾ ਕੋਲਾ ਦੀ ਦੋ ਲੀਟਰ ਦੀ ਨਵੀਂ ਬੋਤਲ ਫਿਊਲ ਟੈਂਕ 'ਚ ਪਾਉਂਦਾ ਹੈ। ਇਸ 'ਚ ਹੈਰਾਨ ਕਰਨ ਵਾਲੀ ਗੱਲ ਹੈ ਕਿ ਇਸ ਤੋਂ ਬਾਅਦ ਬਾਈਕ ਸਟਾਰ ਵੀ ਹੁੰਦੀ ਹੈ ਤੇ ਚੱਲਦੀ ਵੀ ਹੈ।

ਇਸ ਤੋਂ ਬਾਅਦ ਸਵਾਲ ਉੱਠਦਾ ਹੈ ਕਿ ਕੀ ਸੱਚ ਹੀ ਕੋਕ ਨਾਲ ਬਾਈਕ ਚੱਲ ਸਕਦੀ ਹੈ? ਇਸ ਤੋਂ ਬਾਅਦ ਮਕੈਨਿਕ ਤੇ ਐਕਸਪਰਟ ਬਾਈਕ ਇੰਜਨੀਅਰਾਂ ਨਾਲ ਗੱਲ ਕੀਤੀ ਗਈ। ਉਨ੍ਹਾਂ ਨੇ ਇਸ ਗੱਲ ਨੂੰ ਸਿਰੇ ਤੋਂ ਨਕਾਰ ਦਿੱਤਾ ਤੇ ਕਿਹਾ ਕਿ ਜੇਕਰ ਤੁਸੀਂ ਅਜਿਹਾ ਕੁਝ ਕਰਦੇ ਹੋ ਤਾਂ ਤੁਸੀਂ ਇਸ ਨਾਲ ਆਪਣੀ ਬਾਈਕ ਦਾ ਇੰਜਨ ਪੂਰੀ ਤਰ੍ਹਾਂ ਖ਼ਤਮ ਕਰਦੇ ਹੋ।