ਬਾਬਾ ਨਾਨਕ ਹਿੰਦੁਸਤਾਨ ਦੇ ਤਾਰਨਹਾਰ : ਲੈਫ਼ਟੀਨੈਂਟ ਜਨਰਲ ਗੁਰਮੀਤ ਸਿੰਘ
ਲੈਫ਼ਟੀਨੈਂਟ ਜਨਰਲ ਗੁਰਮੀਤ ਸਿੰਘ ਨੇ ਸੰਗਤਾਂ ਨੂੰ ਦਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਹਿੰਦੁਸਤਾਨ ਦੇ ਤਾਰਨਹਾਰ ਸਨ।
ਨਵੀਂ ਦਿੱਲੀ (ਸਪੋਕਸਮੈਨ ਬਿਊਰੋ): ਡਾ. ਸਵਾਮੀ ਰਾਮੇਸ਼ਵਰਾਨੰਦ ਨੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੰਤ ਆਸ਼ਰਮ ਵਿਚ ਰਾਸ਼ਟਰੀ ਸਮਾਗਮ ਦੀ ਪ੍ਰਧਾਨਗੀ ਕਰਦੇ ਹੋਏ ਮੌਜੂਦ ਸੰਗਤਾਂ ਨਾਲ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਅੱਜ ਮੇਰੇ ਜੀਵਨ ਦਾ ਇਹ ਸੱਭ ਤੋਂ ਅਹਿਮ ਪਲ ਹੈ।
ਲੈਫ਼ਟੀਨੈਂਟ ਜਨਰਲ ਗੁਰਮੀਤ ਸਿੰਘ ਨੇ ਸੰਗਤਾਂ ਨੂੰ ਦਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਹਿੰਦੁਸਤਾਨ ਦੇ ਤਾਰਨਹਾਰ ਸਨ। ਡਾ. ਕੁਲਦੀਪ ਚੰਦ ਅਗਨੀਹੋਤਰੀ ਨੇ ਦਸਿਆ ਕਿ ਬਾਬੇ ਨਾਨਕ ਜੀ ਨੇ ਅਪਣੇ ਹੀ ਸਮੇਂ ਵਿਚ ਖ਼ਾਲਸਾ ਸਿਰਜਣਾ ਦੀ ਨੀਂਹ ਰੱਖੀ ਸੀ।
ਮੁੱਖ ਮਹਿਮਾਨ ਪੰਡਤ ਗਿਆਨਦੇਵ ਨੇ ਮੌਜੂਦ ਸੰਗਤਾਂ ਨੂੰ ਆਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਬਾਬੇ ਨਾਨਕ ਦੀਆਂ ਸਿਖਿਆਵਾਂ ਨੂੰ ਘਰ-ਘਰ ਤਕ ਪਹੁੰਚਾਉਣਾ ਸਾਡਾ ਮੁੱਖ ਉਦੇਸ਼ ਹੈ। ਰਾਸ਼ਟਰੀ ਸਿੱਖ ਸੰਗਤ ਦੇ ਮੁੱਖ ਅਧਿਕਾਰੀ ਸ. ਚਿਰੰਜੀਵ ਸਿੰਘ ਯਾਦ ਕਰਵਾਇਆ ਕਿ ਬਾਬੇ ਨਾਨਕ ਨੇ ਸਮਾਜਕ ਸਾਂਝੀਵਾਲਤਾ ਨੂੰ ਸਥਾਪਤ ਕਰਨ ਲਈ ਨਾ ਕੇਵਲ ਹਿੰਦੁਸਤਾਨ ਹੀ ਨਹੀਂ ਬਲਕਿ ਵਿਦੇਸ਼ਾਂ ਵਿਚ ਵੀ 43 ਹਜ਼ਾਰ ਕਿਲੋਮੀਟਰ ਦੀ ਯਾਤਰਾ ਕਰ ਕੇ ਇਕ ਚਾਨਣ ਮੁਨਾਰੇ ਦਾ ਕੰਮ ਕੀਤਾ। ਸਮਾਗਮ ਦੀ ਸਮਾਪਤੀ 'ਤੇ ਗੁਰੂ ਕਾ ਲੰਗਰ ਅਤੁਟ ਵਰਤਾਇਆ ਗਿਆ।