ਡੀਜ਼ਲ ਦੀਆਂ ਕੀਮਤਾਂ ਨੇ ਰਚਿਆ ਇਤਿਹਾਸ, ਲਗਾਤਾਰ 19ਵੇਂ ਦਿਨ ਵਾਧੇ ਨਾਲ 80 ਰੁਪਏ ਤੋਂ ਪਾਰ
ਡੀਜ਼ਲ ਦੀਆਂ ਕੀਮਤਾਂ ਚ ਹੋਏ ਇਸ ਬੇਸ਼ੁਮਾਰ ਵਾਧੇ ਨੇ ਤਾਂ ਇਸ ਵਾਰ ਇਤਿਹਾਸ ਹੀ ਰੱਚ ਦਿੱਤਾ ਹੈ ਇਸ ਤੋਂ ਪਹਿਲਾ ਕਦੇ ਵੀ ਡੀਜ਼ਲ ਦੀ ਕੀਮਤ 80 ਰੁ ਤੋ ਪਾਰ ਦਰਜ਼ ਨਹੀ ਕੀਤੀ ਗਈ ਸੀ
ਨਵੀਂ ਦਿੱਲੀ : ਤੇਲ ਦੀਆਂ ਕੀਮਤਾਂ ਆਏ ਦਿਨ ਆਸਮਾਨ ਨੂੰ ਛੂਹਦੀਆਂ ਜਾਂ ਰਹੀਆਂ ਹਨ। ਇਸੇ ਤਰ੍ਹਾਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਚ ਲਗਾਤਾਰ 19ਵੇਂ ਦਿਨ ਹੋਏ ਵਾਧੇ ਨਾਲ ਤੇਲ ਦੀਆਂ ਇਨ੍ਹਾਂ ਕੀਮਤਾਂ ਨੇ ਇਤਿਹਸ ਰਚ ਦਿੱਤਾ ਹੈ। ਜਿਸ ਵਿਚ ਦਿੱਲੀ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 80 ਰੁਪਏ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਭਾਰਤੀ ਇਤਿਹਾਸ ਵਿਚ ਡੀਜ਼ਲ ਦੀ ਕੀਮਤ ਕਦੇ ਵੀ 80 ਰੁਪਏ ਤੱਕ ਨਹੀਂ ਪਹੁੰਚੀ ਸੀ।
ਦਿੱਲੀ ਵਿਚ ਅੱਜ ਡੀਜ਼ਲ ਦੀ ਕੀਮਤ ਵਿਚ ਪੈਸੇ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਾਧਾ ਹੋਇਆ ਹੈ। ਜਿਸ ਤੋਂ ਬਾਅਦ ਦਿੱਲੀ ਵਿਚ ਡੀਜ਼ਲ ਦੀ ਮੌਜ਼ੂਦਾ ਕੀਮਤ 80 ਰੁਪਏ ਦੋ ਪੈਸੇ ਪ੍ਰਤੀ ਲੀਟਰ ਹੋ ਗਈ ਹੈ। ਉੱਥੇ ਹੀ ਪੈਟਰੋਲ ਦੀ ਕੀਮਤ ਵਿਚ 16 ਪੈਸੇ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਾਧਾ ਹੋਇਆ ਹੈ। ਜ਼ਿਕਰਯੋਗ ਹੈ ਕਿ ਕਰੋਨਾ ਵਾਇਰਸ ਕਾਰਨ ਲੱਗੇ ਲੌਕਾਡਾਊਨ ਕਰਕੇ ਜਿੱਥੇ ਪਹਿਲਾਂ ਹੀ ਲੋਕਾਂ ਦੀ ਆਰਥਿਕ ਸਥਿਤੀ ਪਟੜੀ ਤੋਂ ਲੱਥੀ ਪਈ ਹੈ,
ਉਥੇ ਹੀ ਆਏ ਦਿਨ ਦੇਸ਼ ਚ ਤੇਲ ਦੀਆਂ ਕੀਮਤਾਂ ਦੇ ਵਾਧੇ ਨਾਲ ਲੋਕਾਂ ਨੂੰ ਹੋਰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤਹਿਤ ਪਿਛਲੇ 19 ਦਿਨਾਂ ਤੋਂ ਪੈਟਰੋਲ 8 ਰੁਪਏ 66 ਪੈਸੇ ਵਧਿਆ ਹੈ ਅਤੇ ਉੱਥੇ ਹੀ ਡੀਜ਼ਲ ਵਿਚ 10 ਰੁਪਏ 62 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਡੀਜ਼ਲ ਦੀਆਂ ਕੀਮਤਾਂ ਵਿਚ ਹੋਏ ਇਸ ਬੇਸ਼ੁਮਾਰ ਵਾਧੇ ਨੇ ਤਾਂ ਇਸ ਵਾਰ ਇਤਿਹਾਸ ਹੀ ਰੱਚ ਦਿੱਤਾ ਹੈ
ਇਸ ਤੋਂ ਪਹਿਲਾਂ ਕਦੇ ਵੀ ਡੀਜ਼ਲ ਦੀ ਕੀਮਤ 80 ਰੁਪਏ ਤੋਂ ਪਾਰ ਦਰਜ਼ ਨਹੀਂ ਕੀਤੀ ਗਈ ਸੀ। ਇਸ ਦੇ ਨਾਲ ਹੀ 24 ਜੂਨ ਨੂੰ ਵੀ ਡੀਜ਼ਲ ਦੀ ਕੀਮਤ ਵਿਚ ਵਾਧਾ ਹੋਇਆ ਪਰ ਪੈਟਰੋਲ ਦੀਆਂ ਕੀਮਤਾਂ ਸਥਿਰ ਰਹੀਆਂ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।