ਦੁਨੀਆ ਦੇ 85 ਦੇਸ਼ਾਂ 'ਚ ਫੈਲ ਚੁੱਕਿਆ ਕੋਰੋਨਾ ਦਾ ਇਹ ਖਤਰਨਾਕ ਵੈਰੀਐਂਟ

ਏਜੰਸੀ

ਖ਼ਬਰਾਂ, ਰਾਸ਼ਟਰੀ

ਗਲੋਬਲ ਪੱਧਰ ਤੇ ਅਲਫਾ ਵੈਰੀਐਂਟ 170 ਦੇਸ਼ਾਂ, ਬੀਟਾ ਵੈਰੀਐਂਟ 119 ਦੇਸ਼ਾਂ, ਗਾਮਾ ਵੈਰੀਐਂਟ 71 ਦੇਸ਼ਾਂ ਅਤੇ ਡੈਲਟਾ ਵੈਰੀਐਂਟ 85 ਦੇਸ਼ਾਂ 'ਚ ਫੈਲਣ ਦੀ ਸੂਚਨਾ ਦਿੱਤੀ ਗਈ ਹੈ।

Coronavirus

ਨਵੀਂ ਦਿੱਲੀ-ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਨੇ ਕਿਹਾ ਕਿ ਕੋਰੋਨਾ ਦਾ ਡੈਲਟਾ ਵੈਰੀਐਂਟ ਹੁਣ ਤੱਕ ਦੁਨੀਆ ਦੇ 85 ਦੇਸ਼ਾਂ 'ਚ ਫੈਲ ਚੁੱਕਿਆ ਹੈ ਅਤੇ ਇਸ ਦਾ ਲਗਾਤਾਰ ਵਿਸਤਾਰ ਹੋ ਰਿਹਾ ਹੈ। ਡਬਲਯੂ.ਐੱਚ.ਓ. ਵੱਲੋਂ 22 ਜੂਨ ਨੂੰ ਕੋਰੋਨਾ ਮਹਾਮਾਰੀ ਦੇ ਸੰਦਰਭ 'ਚ ਜਾਰੀ ਹਫਤਾਵਰ ਅਪਡੇਟ 'ਚ ਕਿਹਾ ਗਿਆ ਹੈ ਕਿ ਗਲੋਬਲ ਪੱਧਰ 'ਤੇ ਅਲਫਾ ਵੈਰੀਐਂਟ 170 ਦੇਸ਼ਾਂ, ਬੀਟਾ ਵੈਰੀਐਂਟ 119 ਦੇਸ਼ਾਂ, ਗਾਮਾ ਵੈਰੀਐਂਟ 71 ਦੇਸ਼ਾਂ ਅਤੇ ਡੈਲਟਾ ਵੈਰੀਐਂਟ 85 ਦੇਸ਼ਾਂ 'ਚ ਫੈਲਣ ਦੀ ਸੂਚਨਾ ਦਿੱਤੀ ਗਈ ਹੈ। ਪਿਛਲੇ ਦੋ ਹਫਤਿਆਂ 'ਚ ਇਸ ਵੈਰੀਐਂਟ ਦਾ ਕਹਿਰ 11 ਦੇਸ਼ਾਂ 'ਚ ਫੈਲਿਆ ਹੈ।

ਇਹ ਵੀ ਪੜ੍ਹੋ-ਆਕਸੀਜਨ ਸੰਕਟ ਦੀ ਰਿਪੋਰਟ 'ਤੇ ਘਿਰੀ ਕੇਜਰੀਵਾਲ ਸਰਕਾਰ, ਸਿਸੋਦੀਆ ਬੋਲੇ-ਅਜਿਹੀ ਕੋਈ ਰਿਪੋਰਟ ਹੀ ਨਹੀਂ

ਡਬਲਯੂ.ਐੱਚ.ਓ. ਨੇ ਕਿਹਾ ਕਿ ਕੋਰੋਨਾ ਦੇ ਚਿੰਤਾ ਵਧਾਉਣ ਵਾਲੇ ਚਾਰ ਮੌਜੂਦਾ ਵੈਰੀਐਂਟ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਅਲਫਾ, ਬੀਟਾ, ਗਾਮਾ ਅਤੇ ਡੈਲਟਾ ਵੈਰੀਐਂਟ ਇਹ ਵਿਆਪਕ ਹਨ ਅਤੇ ਇਹ ਸਾਰੇ ਖੇਤਰਾਂ 'ਚ ਪਾਏ ਗਏ ਹਨ। ਡੈਲਟਾ ਵੈਰੀਐਂਟ ਅਲਫਾ ਦੀ ਤੁਲਨਾ 'ਚ ਵਧੇਰੇ ਤੇਜ਼ੀ ਨਾਲ ਫੈਲਣ ਵਾਲਾ ਅਤੇ ਖਤਰਨਾਕ ਹੈ।

ਇਹ ਵੀ ਪੜ੍ਹੋ-ਮਹਾਰਾਸ਼ਟਰ-MP ਤੋਂ ਬਾਅਦ ਹੁਣ ਪੰਜਾਬ 'ਚ ਵੀ ਕੋਰੋਨਾ ਦੇ ਇਸ ਵੈਰੀਐਂਟ ਨੇ ਦਿੱਤੀ ਦਸਤਕ

ਡਬਲਯੂ.ਐੱਚ.ਓ. ਨੇ ਸਿੰਗਾਪੁਰ 'ਚ ਹੋਏ ਇਕ ਅਧਿਐਨ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਡੈਲਟਾ ਵੈਰੀਐਂਟ ਦੀ ਲਪੇਟ 'ਚ ਆਉਣ ਵਾਲੇ ਲੋਕਾਂ ਨੂੰ ਆਕਸੀਜਨ ਅਤੇ ਆਈ.ਸੀ.ਯੂ. ਦੀ ਵਧੇਰੇ ਲੋੜ ਪੈ ਸਕਦੀ ਹੈ। ਮੌਤ ਦਾ ਵੀ ਖਤਰਾ ਜ਼ਿਆਦਾ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ। ਟੀਕੇ ਨੂੰ ਲੈ ਕੇ ਸੰਗਠਨ ਨੇ ਦੱਸਿਆ ਕਿ ਫਾਈਜ਼ਰ ਅਤੇ ਐਸਟ੍ਰਾਜ਼ੇਨੇਕਾ ਟੀਕੇ ਦੀ ਦੂਜੀ ਖੁਰਾਕ ਲੈਣ ਦੇ 14 ਦਿਨਾਂ ਬਾਅਦ ਉਹ ਅਲਫਾ ਅਤੇ ਡੈਲਟਾ ਵੈਰੀਐਂਟ ਵਿਰੁੱਧ 96 ਫੀਸਦੀ ਅਸਰਦਾਰ ਹੈ।

ਇਹ ਵੀ ਪੜ੍ਹੋ-ਵਿਅਕਤੀ ਨੇ ਰੈਸਟੋਰੈਂਟ 'ਚ ਖਾਧਾ 2800 ਰੁਪਏ ਖਾਣਾ, ਬਦਲੇ 'ਚ ਵੇਟਰ ਨੂੰ ਦਿੱਤੀ ਲੱਖਾਂ ਰੁਪਏ ਦੀ ਟਿੱਪ

ਹਾਲਾਂਕਿ ਇਜ਼ਰਾਈਲ ਨੇ ਦਾਅਵਾ ਕੀਤਾ ਕਿ ਫਾਈਜ਼ਰ ਦਾ ਟੀਕਾ ਕੋਰੋਨਾ ਦੇ ਡੈਲਟਾ ਵੈਰੀਐਂਟ ਵਿਰੁੱਧ ਅਸਰਦਾਰ ਹੈ। ਜਰਮਨੀ ਦੀ ਚਾਂਸਲਰ ਏਂਜਲਾ ਮਰਕਲ ਵੀ ਡੈਲਟਾ ਵੈਰੀਐਂਟ ਨੂੰ ਲੈ ਕੇ ਸੰਸਦ 'ਚ ਚਿੰਤਤ ਦਿਖੀ। ਮਰਕਲ ਨੇ ਆਪਣੇ ਭਾਸ਼ਣ 'ਚ ਕਿਹਾ ਕਿ ਇਨਫੈਕਸ਼ਨ ਦੀ ਰਫਤਾਰ ਹੌਲੀ ਹੋਣ ਨਾਲ ਡੈਲਟਾ ਵੈਰੀਐਂਟ ਦਾ ਕਹਿਰ ਵਧ ਰਿਹਾ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ।

ਇਹ ਵੀ ਪੜ੍ਹੋ-ਮਹਾਰਾਸ਼ਟਰ ਤੋਂ ਬਾਅਦ ਹੁਣ J&K 'ਚ ਹੋਈ ਕੋਰੋਨਾ ਦੇ ਡੈਲਟਾ ਪਲੱਸ ਵੈਰੀਐਂਟ ਦੀ ਪੁਸ਼ਟੀ