ਰਾਸ਼ਟਰਪਤੀ ਚੋਣ: NDA ਉਮੀਦਵਾਰ ਦ੍ਰੋਪਦੀ ਮੁਰਮੂ ਨੂੰ ਸਮਰਥਨ ਦੇਵੇਗੀ BSP

ਏਜੰਸੀ

ਖ਼ਬਰਾਂ, ਰਾਸ਼ਟਰੀ

ਬਸਪਾ ਮੁਖੀ ਮਾਇਆਵਤੀ ਨੇ ਕਿਹਾ- ‘ਵਿਰੋਧੀ ਧਿਰਾਂ ਨੇ ਨਹੀਂ ਲਈ ਸਲਾਹ’

Mayawati backs presidential candidate Draupadi Murmu

 

ਨਵੀਂ ਦਿੱਲੀ: ਬਸਪਾ ਮੁਖੀ ਮਾਇਆਵਤੀ ਨੇ ਰਾਸ਼ਟਰਪਤੀ ਚੋਣ ਵਿਚ ਐਨਡੀਏ ਵੱਲੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦ੍ਰੋਪਦੀ ਮੁਰਮੂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਮਾਇਆਵਤੀ ਨੇ ਕਿਹਾ ਕਿ ਉਹ ਦਰੋਪਦੀ ਮੁਰਮੂ ਦਾ ਸਮਰਥਨ ਕਰ ਰਹੇ ਹਨ ਕਿਉਂਕਿ ਉਹ ਆਦਿਵਾਸੀ ਭਾਈਚਾਰੇ ਤੋਂ ਆਉਂਦੀ ਹੈ। ਇਸ ਦੇ ਨਾਲ ਹੀ ਮਾਇਆਵਤੀ ਨੇ ਵਿਰੋਧੀ ਧਿਰਾਂ 'ਤੇ ਵੀ ਹਮਲਾ ਬੋਲਿਆ। ਉਹਨਾਂ ਕਿਹਾ ਕਿ ਵਿਰੋਧੀ ਧਿਰ ਨੇ ਰਾਸ਼ਟਰਪਤੀ ਉਮੀਦਵਾਰ ਸਬੰਧੀ ਬਸਪਾ ਨਾਲ ਸਲਾਹ ਨਹੀਂ ਕੀਤੀ।

Mayawati

ਮਾਇਆਵਤੀ ਨੇ ਕਿਹਾ, "ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਸਾਬਕਾ ਕੇਂਦਰੀ ਮੰਤਰੀ ਸ਼ਰਦ ਪਵਾਰ ਨੇ ਰਾਸ਼ਟਰਪਤੀ ਉਮੀਦਵਾਰ ਦਾ ਫੈਸਲਾ ਕਰਨ ਲਈ ਆਯੋਜਿਤ ਬੈਠਕ 'ਚ ਬਸਪਾ ਨੂੰ ਸੱਦਾ ਨਹੀਂ ਦਿੱਤਾ ਸੀ।" ਉਹਨਾਂ ਕਿਹਾ ਕਿ ਬਸਪਾ ਹੀ ਇੱਕੋ ਇੱਕ ਰਾਸ਼ਟਰੀ ਪਾਰਟੀ ਹੈ, ਜਿਸ ਦੀ ਲੀਡਰਸ਼ਿਪ ਦਲਿਤਾਂ ਦੇ ਨਾਲ ਹੈ। ਅਸੀਂ ਭਾਜਪਾ ਜਾਂ ਕਾਂਗਰਸ ਦੇ ਮਗਰ ਚੱਲਣ ਵਾਲੀ ਪਾਰਟੀ ਨਹੀਂ ਹਾਂ, ਜਾਂ ਉਦਯੋਗਪਤੀਆਂ ਨਾਲ ਜੁੜੀ ਹੋਈ ਪਾਰਟੀ ਹਾਂ। ਅਸੀਂ ਮਜ਼ਲੂਮਾਂ ਦੇ ਹੱਕ ਵਿਚ ਫੈਸਲਾ ਕਰਦੇ ਹਾਂ। ਅਜਿਹੀ ਸਥਿਤੀ ਵਿਚ ਜੇਕਰ ਕੋਈ ਵੀ ਪਾਰਟੀ ਅਜਿਹੇ ਜਾਤਾਂ ਜਾਂ ਵਰਗ ਦੇ ਲੋਕਾਂ ਦੇ ਹੱਕ ਵਿਚ ਫੈਸਲਾ ਲੈਂਦੀ ਹੈ ਤਾਂ ਅਸੀਂ ਨਤੀਜੇ ਦੀ ਪਰਵਾਹ ਕੀਤੇ ਬਿਨ੍ਹਾਂ ਇਹਨਾਂ ਪਾਰਟੀਆਂ ਦਾ ਸਮਰਥਨ ਕਰਦੇ ਹਾਂ।

NDA's Presidential candidate Droupadi Murmu

ਬਸਪਾ ਮੁਖੀ ਨੇ ਕਿਹਾ, "ਜਾਤੀਵਾਦੀ ਮਾਨਸਿਕਤਾ ਬਸਪਾ ਦੀ ਲੀਡਰਸ਼ਿਪ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਨ ਦਾ ਕੋਈ ਮੌਕਾ ਨਹੀਂ ਛੱਡਦੀ। ਸੱਤਾ 'ਤੇ ਕਾਬਜ ਪਾਰਟੀਆਂ ਬਸਪਾ ਦੇ ਅੰਦੋਲਨ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਦੀਆਂ ਹਨ। ਕਾਂਗਰਸ ਜਾਂ ਭਾਜਪਾ ਨਹੀਂ ਚਾਹੁੰਦੇ ਕਿ ਦੇਸ਼ ਵਿਚ ਸੰਵਿਧਾਨ ਸਹੀ ਅਰਥਾਂ ਵਿਚ ਲਾਗੂ ਹੋਵੇ

Mayawati

ਮਾਇਆਵਤੀ ਨੇ ਕਿਹਾ, "ਬੰਗਾਲ ਦੇ ਮੁੱਖ ਮੰਤਰੀ ਨੇ ਪਹਿਲੀ ਮੀਟਿੰਗ ਲਈ ਸਿਰਫ ਕੁਝ ਚੁਣੀਆਂ ਪਾਰਟੀਆਂ ਨੂੰ ਬੁਲਾਇਆ ਅਤੇ ਸ਼ਰਦ ਪਵਾਰ ਨੇ ਵੀ ਬਸਪਾ ਨੂੰ ਚਰਚਾ ਲਈ ਨਹੀਂ ਬੁਲਾਇਆ। ਵਿਰੋਧੀ ਧਿਰ ਨੇ ਸਿਰਫ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ 'ਤੇ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕਰਨ ਦਾ ਦਿਖਾਵਾ ਕੀਤਾ। ਵਿਰੋਧੀ ਧਿਰ ਆਪਣੀ ਜਾਤੀਵਾਦ ਨਾਲ ਜਾਰੀ ਹੈ। ਬਸਪਾ ਦੇ ਖਿਲਾਫ ਮਾਨਸਿਕਤਾ ਹੈ ਅਤੇ ਇਸ ਲਈ ਅਸੀਂ ਰਾਸ਼ਟਰਪਤੀ ਚੋਣ 'ਤੇ ਫੈਸਲਾ ਲੈਣ ਲਈ ਆਜ਼ਾਦ ਹਾਂ। ਸਾਡੀ ਪਾਰਟੀ ਨੇ ਆਦੀਵਾਸੀ ਭਾਈਚਾਰੇ ਨੂੰ ਸਾਡੇ ਅੰਦੋਲਨ ਦੇ ਇੱਕ ਪ੍ਰਮੁੱਖ ਹਿੱਸੇ ਵਜੋਂ ਪਛਾਣਿਆ ਹੈ ਅਤੇ ਦ੍ਰੋਪਦੀ ਮੁਰਮੂ ਨੂੰ ਰਾਸ਼ਟਰਪਤੀ ਉਮੀਦਵਾਰ ਵਜੋਂ ਸਮਰਥਨ ਦੇਣ ਦਾ ਫੈਸਲਾ ਕੀਤਾ ਹੈ। ਭਾਜਪਾ ਜਾਂ ਵਿਰੋਧੀ ਧਿਰ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।