ਮਰੀ ਮੱਝ ਲੈਕੇ ਜਾ ਰਹੇ ਹਿੰਦੂ ਅਤੇ ਮੁਸਲਮਾਨਾਂ ਨੂੰ ਭੀੜ ਨੇ ਬੁਰੀ ਤਰ੍ਹਾਂ ਕੁੱਟਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਯੂਪੀ ਦੇ ਹਾਥਰਸ ਵਿਚ ਇੱਕ ਮੋਬ ਅਟੈਕ ਦੀ ਇਕ ਦਰਦਨਾਕ ਘਟਨਾ ਸਾਹਮਣੇ ਆ ਰਹੀ ਹੈ

Mob Attack In UP

ਹਾਥਰਸ, ਯੂਪੀ ਦੇ ਹਾਥਰਸ ਵਿਚ ਇੱਕ ਮੋਬ ਅਟੈਕ ਦੀ ਇਕ ਦਰਦਨਾਕ ਘਟਨਾ ਸਾਹਮਣੇ ਆ ਰਹੀ ਹੈ। ਟਰੱਕ ਵਿਚ ਮਰੀ ਹੋਈ ਮੱਝ ਲੈ ਜਾ ਰਹੇ ਚਾਰ ਨੌਜਵਾਨਾਂ ਨੂੰ ਭੀੜ ਨੇ ਘੇਰਕੇ ਬੁਰੀ ਤਰ੍ਹਾਂ ਕੁੱਟਿਆ। ਪੁਲਿਸ ਨੂੰ ਵੀ ਭੀੜ ਨੂੰ ਸ਼ਾਂਤ ਕਰਵਾਉਣ ਵਿਚ ਕਾਫ਼ੀ ਸਮਾਂ ਲੱਗਿਆ ਅਤੇ ਪੁਲਿਸ ਦੇ ਸਾਹਮਣੇ ਵੀ ਲੋਕ ਉਨ੍ਹਾਂ ਲੜਕਿਆਂ ਨੂੰ ਕੁੱਟਦੇ ਹੀ ਜਾ ਰਹੇ ਸਨ। ਅਲਵਰ ਵਿਚ ਮੋਬ ਲਿੰਚਿੰਗ ਦੀ ਘਟਨਾ ਤੋਂ ਬਾਅਦ ਯੂਪੀ ਦੇ ਹਾਥਰਸ ਵਿਚ ਮੋਬ ਅਟੈਕ ਦੀ ਇੱਕ ਘਟਨਾ ਵੀ ਸ਼ਾਮਿਲ ਹੋ ਗਈ ਹੈ। ਬੁਰੀ ਤਰ੍ਹਾਂ ਕੁੱਟਮਾਰ ਦਾ ਸ਼ਿਕਾਰ ਹੋਣ ਤੋਂ ਬਾਅਦ ਚਾਰੋ ਨੌਜਵਾਨ ਗੰਭੀਰ ਰੂਪ ਨਾਲ ਜਖ਼ਮੀ ਦੱਸੇ ਜਾ ਰਹੇ ਹਨ।