ਰਾਮ ਰਹੀਮ ਦਾ ਜੇਲ੍ਹ `ਚ ਇਕ ਸਾਲ ਹੋਇਆ ਪੂਰਾ, 13 ਕਿੱਲੋ ਵਜ਼ਨ ਘਟਿਆ
ਸਾਧਵੀਆਂ ਨਾਲ ਬਲਾਤਕਾਰ ਦੇ ਦੋਸ਼ੀ ਡੇਰਾ ਪ੍ਰਮੁੱਖ ਗੁਰਮੀਤ ਸਿੰਘ ਰਾਮ ਰਹੀਮ ਨੇ ਇੱਕ ਸਾਲ ਪਹਿਲਾਂ 25 ਅਗਸਤ ਨੂੰ ਜਦੋਂ ਸੁਨਾਰੀਆ ਜੇਲ੍ਹ ਵਿਚ
ਰੋਹਤਕ : ਸਾਧਵੀਆਂ ਨਾਲ ਬਲਾਤਕਾਰ ਦੇ ਦੋਸ਼ੀ ਡੇਰਾ ਪ੍ਰਮੁੱਖ ਗੁਰਮੀਤ ਸਿੰਘ ਰਾਮ ਰਹੀਮ ਨੇ ਇੱਕ ਸਾਲ ਪਹਿਲਾਂ 25 ਅਗਸਤ ਨੂੰ ਜਦੋਂ ਸੁਨਾਰੀਆ ਜੇਲ੍ਹ ਵਿਚ ਪੈਰ ਰੱਖਿਆ , ਉਸ ਸਮੇਂ ਉਸ ਦਾ ਭਾਰ 105 ਕਿੱਲੋ ਸੀ। ਪਰ ਹੁਣ 12 ਮਹੀਨੇ ਬੀਤ ਜਾਣ ਦੇ ਮਗਰੋਂ ਉਸ ਦਾ ਭਾਰ 92 ਕਿੱਲੋ ਹੀ ਰਹਿ ਗਿਆ ਹੈ। ਉਸ ਦੇ ਚਿਹਰੇ ਦੀ ਚਮਕ ਫਿਕੀ ਪੈ ਗਈ ਹੈ। ਕਿਹਾ ਜਾ ਰਿਹਾ ਹੈ ਕਿ ਉਸ ਦੀ ਦਾੜੀ ਵੀ ਚਿੱਟੀ ਹੋ ਚੁੱਕੀ ਹੈ। ਸੂਤਰਾਂ ਮੁਤਾਬਕ ਭਾਰ ਘਟਣ ਦੀ ਵਜ੍ਹਾ ਚਿੰਤਾ ਹੈ ਜਾਂ ਕਸਰਤ , ਇਹ ਆਪਣੇ ਆਪ ਬਾਬੇ ਨੂੰ ਪਤਾ ਹੈ।
ਸਾਢੇ ਛੇ ਵਜੇ ਦੂਜੇ ਕੈਦੀਆਂ ਦੀ ਤਰ੍ਹਾਂ ਬਾਬੇ ਨੂੰ ਆਪਣੀ ਬੈਰਕ ਦੇ ਲਾਨ ਵਿਚ ਭੇਜ ਦਿੱਤਾ ਜਾਂਦਾ ਹੈ , ਜਿੱਥੇ ਉਸ ਨੇ ਸਬਜੀਆਂ ਉਗਾਈਆਂ ਹੋਈਆ ਹਨ। ਉਹ ਕਰੀਬ ਦੋ ਘੰਟੇ ਸਬਜੀਆ ਦੀ ਦੇਖਭਾਲ ਕਰਦਾ ਹੈ। ਸਾਢੇ 8 ਵਜੇ ਬਰੇਕਫਾਸਟ ਦੇ ਬਾਅਦ ਕਿਸੇ ਕੇਸ ਵਿਚ ਸੁਣਵਾਈ ਹੈ ਤਾਂ ਵੀਡੀਓ ਕਾਨਫਰੰਸਿੰਗ ਵਿਚ ਉਸ ਦਾ ਅੱਧਾ ਦਿਨ ਲੰਘ ਜਾਂਦਾ ਹੈ। ਉਂਝ ਤਾਂ ਡੇਰਾ ਪ੍ਰਮੁੱਖ ਦੀ ਕੋਠੜੀ ਵਿਚ ਗੀਤਾ ਵੀ ਰੱਖੀ ਹੋਈ ਹੈ, ਪਰ ਉਹ ਧਾਰਮਿਕ ਸਾਹਿਤ ਦੇ ਇਲਾਵਾ ਪ੍ਰਸਿੱਧ ਸਾਹਿਤਅਕਾਰਾਂ ਦੀਆਂ ਕਿਤਾਬਾਂ ਨੂੰ ਪੜ੍ਹਨ ਵਿਚ ਜ਼ਿਆਦਾ ਦਿਲਚਸਪੀ ਰੱਖਦਾ ਹੈ। ਅੱਜ - ਕੱਲ ਉਸ ਨੂੰ ਮੁਨਸ਼ੀ ਪ੍ਰੇਮਚੰਦ ਦੀਆਂ ਕਹਾਣੀਆਂ ਚੰਗੀਆਂ ਲੱਗਦੀਆਂ ਹਨ।
ਦਸਿਆ ਜਾ ਰਿਹਾ ਹੈ ਕਿ ਗੁਰਮੀਤ ਸਿੰਘ ਦਾ ਸਬਜੀਆਂ ਉਗਾਉਣ ਤੋਂ ਬਿਨਾ ਬੈਡਮਿੰਟਨ ਖੇਡਣਾ ਵੀ ਸ਼ੌਕ ਹੈ। 12 ਅਗਸਤ ਤੋਂ ਰਾਮ ਰਹੀਮ ਦੇ ਜਨਮਦਿਨ `ਤੇ ਪੈਰੋਕਾਰਾਂ ਦੁਆਰਾ ਭੇਜੇ ਗਰੀਟਿੰਗ ਕਾਰਡ ਦੇ ਜੇਲ੍ਹ ਵਿਚ ਅੰਬਾਰ ਲੱਗ ਗਏ ਹਨ। ਇਨ੍ਹਾਂ ਦਾ ਭਾਰ ਕਰੀਬ ਇੱਕ ਟਨ ਹੈ। ਹਰਿਆਣਾ , ਪੰਜਾਬ , ਦਿੱਲੀ , ਹਿਮਾਚਲ ਪ੍ਰਦੇਸ਼ , ਉਤਰਾਖੰਡ ਸਹਿਤ ਹੋਰ ਸੂਬਿਆਂ ਤੋਂ ਸਪੀਡ ਪੋਸਟ , ਰਜਿਸਟਰੀ ਅਤੇ ਹੋਰ ਡਾਕ ਆ ਰਹੇ ਹਨ। ਜੇਲ੍ਹ ਵਿੱਚ ਇਸ ਦਿਨਾਂ 90 ਫ਼ੀਸਦੀ ਡਾਕ ਬਾਬੇ ਦੇ ਹੀ ਹੁੰਦੇ ਹਨ। ਗੁਰਮੀਤ ਦੀ ਉਗਾਈ ਸਬਜੀਆਂ ਨੂੰ ਜੇਲ੍ਹ ਦੀ ਮੈਸ ਵਿਚ ਭੇਜਿਆ ਜਾਂਦਾ ਹੈ। ਬਾਬਾ ਨੇ ਡੇਢ ਕੁਇੰਟਲ ਆਲੂ ਉਗਾਏ ਸਨ। ਉਹ ਭਿੰਡੀ , ਪਾਲਕ , ਘੀਆ , ਟਮਾਟਰ ਅਤੇ ਗਵਾਰ ਦੀਆਂ ਫਲੀਆਂ ਉਗਾ ਚੁੱਕਿਆ ਹੈ।