ਭਾਰਤ ਦਾ ਵੱਡਾ ਕਦਮ, ਅੱਜ Corona Vaccine ਦਾ ਦੂਜਾ ਟ੍ਰਾਇਲ ਹੋਵੇਗਾ ਸ਼ੁਰੂ  

ਏਜੰਸੀ

ਖ਼ਬਰਾਂ, ਰਾਸ਼ਟਰੀ

ਫੇਜ਼ 2 ਟ੍ਰਾਇਲ ਕਾਫ਼ੀ ਅਹਿਮ ਹੁੰਦਾ ਹੈ ਕਿਉਂ ਕਿ...

Oxford coronavirus vaccine india serum institute phase 2 trial set to begin today

ਨਵੀਂ ਦਿੱਲੀ: ਅੱਜ ਯਾਨੀ 25 ਅਗਸਤ ਨੂੰ ਭਾਰਤ ਵਿਚ ਕੋਰੋਨਾ ਵਾਇਰਸ ਵੈਕਸੀਨ ਦੇ ਦੂਜੇ ਫੇਜ਼ ਦਾ ਟ੍ਰਾਇਲ ਸ਼ੁਰੂ ਹੋਵੇਗਾ। ਇਸ ਵੈਕਸੀਨ ਨੂੰ ਡੈਵਲਪ ਦੀ ਆਕਸਫੋਰਡ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਕੀਤਾ ਹੈ ਪਰ ਉਤਪਾਦਨ ਪੁਣੇ ਸਥਿਤ ਸੀਰਮ ਇੰਸਟੀਚਿਊਟ ਵਿਚ ਕੀਤਾ ਜਾ ਰਿਹਾ ਹੈ। ਪੀਟੀਆਈ ਮੁਤਾਬਕ ਸੀਰਮ ਇੰਸਟੀਚਿਊਟ ਵੱਲੋਂ ਦੂਜੇ ਫੇਜ਼ ਦਾ ਟ੍ਰਾਇਲ ਸ਼ੁਰੂ ਹੋਵੇਗਾ।

ਫੇਜ਼ 2 ਟ੍ਰਾਇਲ ਕਾਫ਼ੀ ਅਹਿਮ ਹੁੰਦਾ ਹੈ ਕਿਉਂ ਕਿ ਫੇਜ਼ 2 ਟ੍ਰਾਇਲ ਨਾਲ ਹੀ ਵੱਡੇ ਪੈਮਾਨੇ ਤੇ ਵੈਕਸੀਨ ਦੇ ਟ੍ਰਾਇਲ ਦਾ ਰਸਤਾ ਸਾਫ਼ ਹੁੰਦਾ ਹੈ। ਭਾਰਤ ਵਿਚ ਤਿਆਰ ਆਕਸਫੋਰਡ ਯੂਨੀਵਰਸਿਟੀ ਦੀ ਵੈਕਸੀਨ ਦਾ ਨਾਮ Covishield ਰੱਖਿਆ ਗਿਆ ਹੈ। ਪੁਣੇ ਦੇ ਭਾਰਤੀ ਵਿਦਿਆਪੀਠ ਮੈਡੀਕਲ ਕਾਲਜ ਐਂਡ ਹਸਪਤਾਲ ਦੇ ਦੂਜੇ ਰਾਉਂਡ ਦਾ ਟ੍ਰਾਇਲ ਸ਼ੁਰੂ ਹੋਵੇਗਾ।

ਦੂਜੇ ਫੇਜ਼ ਦੇ ਟ੍ਰਾਇਲ ਦੌਰਾਨ ਸਿਹਤਮੰਦ ਵਲੰਟੀਅਰਾਂ ਨੂੰ Covishield ਵੈਕਸੀਨ ਦੀ ਖੁਰਾਕ ਦਿੱਤੀ ਜਾਵੇਗੀ। ਆਕਸਫੋਰਡ ਦੀ ਕੋਰੋਨਾ ਵੈਕਸੀਨ ਦੇ ਉਤਪਾਦਨ ਲਈ ਸੀਰਮ ਇੰਸਟੀਚਿਊਟ ਨੇ ਐਸਟ੍ਰੈਜੇਨਕਾ ਕੰਪਨੀ ਨਾਲ ਕਰਾਰ ਕੀਤਾ ਹੈ। ਸੀਰਮ ਇੰਸਟੀਚਿਊਟ ਨੂੰ ਭਾਰਤ ਦੇ ਸੈਂਟਰਲ ਡ੍ਰਗਸ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ ਨਾਲ ਸਾਰੀਆਂ ਮਨਜ਼ੂਰੀਆਂ ਮਿਲ ਚੁੱਕੀਆਂ ਹਨ।

ਸੀਰਮ ਇੰਸਟੀਚਿਊਟ ਦੇ ਐਡੀਸ਼ਨਲ ਡਾਇਰੈਕਟਰ ਪ੍ਰਕਾਸ਼ ਕੁਮਾਰ ਸਿੰਘ ਨੇ ਦਸਿਆ ਕਿ ਅਪਣੀ ਗਰੁੱਪ ਦੀ ਨੀਤੀ ਤਹਿਤ ਉਹ ਵਰਲਡ ਕਲਾਸ ਕੋਵਿਡ-19 ਵੈਕਸੀਨ ਅਪਣੇ ਦੇਸ਼ ਦੇ ਲੋਕਾਂ ਲਈ ਉਪਲੱਬਧ ਕਰਾਉਣ ਜਾ ਰਹੇ ਹਨ ਅਤੇ ਦੇਸ਼ ਵੀ ਆਤਮਨਿਰਭਰ ਹੋਵੇਗਾ। ਪ੍ਰਕਿਰਿਆ ਵਿਚ ਤੇਜ਼ੀ ਲਾਉਂਦੇ ਹੀ ਡ੍ਰਗਸ ਕੰਟਰੋਲਰ ਜਨਰਲ ਆਫ ਇੰਡੀਆ ਨੇ 3 ਅਗਸਤ ਨੂੰ ਹੀ ਪੁਣੇ ਦੇ ਸੀਰਮ ਇੰਸਟੀਚਿਊਟ ਨੂੰ ਫੇਜ਼ 2 ਅਤੇ 3 ਟ੍ਰਾਇਲ ਲਈ ਮਨਜ਼ੂਰੀ ਦੇ ਦਿੱਤੀ ਸੀ।

ਸੀਰਮ ਇੰਸਟੀਚਿਊਟ ਆਖਰੀ ਰਾਉਂਡ ਦਾ ਟ੍ਰਾਇਲ ਦੇਸ਼ ਦੇ 17 ਰਾਜਾਂ ਵਿਚ ਕਰੇਗਾ। ਸੀਰਮ ਇੰਸਟੀਚਿਊਟ ਦੇ ਟ੍ਰਾਇਲ ਵਿਚ ਕਰੀਬ 1600 ਲੋਕ ਹਿੱਸਾ ਲੈਣ ਵਾਲੇ ਹਨ। ਸਾਰੇ ਵਲੰਟੀਅਰ 18 ਸਾਲ ਤੋਂ ਵੱਧ ਉਮਰ ਦੇ ਹੋਣਗੇ। ਦਸ ਦਈਏ ਕਿ ਸੀਰਮ ਦੁਨੀਆ ਦੀ ਸਭ ਤੋਂ ਵੱਡੀ ਵੈਕਸੀਨ ਉਤਪਾਦਕ ਕੰਪਨੀ ਹੈ।