ਕੇਂਦਰ ਨੇ ਗੰਨੇ ਦਾ FRP 5 ਰੁਪਏ ਵਧਾ ਕੇ  290 ਰੁਪਏ ਪ੍ਰਤੀ ਕੁਇੰਟਲ ਕੀਤਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੇਂਦਰ ਸਰਕਾਰ ਨੇ ਗੰਨਾ ਕਿਸਾਨਾਂ ਲਈ ਵੱਡਾ ਫੈਸਲਾ ਲੈਂਦੇ ਹੋਏ ਗੰਨੇ ਦੀ ਉਚਿਤ ਅਤੇ ਲਾਭਦਾਇਕ ਕੀਮਤ (ਐਫਆਰਪੀ) ਵਧਾ ਕੇ 290 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ।

Cabinet approves FRP of Rs 290 per quintal for sugarcane farmers

ਨਵੀਂ ਦਿੱਲੀ: ਕੇਂਦਰ ਸਰਕਾਰ (Cabinet approves FRP of Rs 290 per quintal) ਨੇ ਗੰਨਾ ਕਿਸਾਨਾਂ ਲਈ ਵੱਡਾ ਫੈਸਲਾ ਲੈਂਦੇ ਹੋਏ ਗੰਨੇ ਦੀ ਉਚਿਤ ਅਤੇ ਲਾਭਦਾਇਕ ਕੀਮਤ (ਐਫਆਰਪੀ) ਵਧਾ ਕੇ 290 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ। ਕੇਂਧਰੀ ਮੰਤਰੀ ਪੀਊਸ਼ ਗੋਇਲ (Piyush Goyal) ਨੇ ਇਸ ਦੀ ਜਾਣਕਾਰੀ ਦਿੱਤੀ ਹੈ।

ਹੋਰ ਪੜ੍ਹੋ: Harish Rawat ਦਾ ਬਿਆਨ, ‘ਪਾਰਟੀ ਅਤੇ ਪੰਜਾਬ ਦੇ ਹਿੱਤ ਨੂੰ ਧਿਆਨ ਵਿਚ ਰੱਖਦਿਆਂ ਕੱਢਾਂਗੇ ਹੱਲ’

ਉਹਨਾਂ ਕਿਹਾ ਕਿ ਅੱਜ ਕੈਬਨਿਟ ਬੈਠਕ ਵਿਚ ਗੰਨੇ ’ਤੇ ਦਿੱਤੇ ਜਾਣ ਵਾਲੇ ਐਫਆਰਪੀ ਨੂੰ ਵਧਾ ਕੇ 290 ਰੁਪਏ ਪ੍ਰਤੀ ਕੁਇੰਟਲ ਕਰਨ ਦਾ ਫੈਸਲਾ ਹੋਇਆ ਹੈ,  ਇਹ 10% ਰਿਕਵਰੀ 'ਤੇ ਅਧਾਰਤ ਹੋਵੇਗਾ। ਉਹਨਾਂ ਕਿਹਾ ਕਿ ਜੇਕਰ ਕਿਸੇ ਕਿਸਾਨ ਨੂੰ 9.5% ਤੋਂ ਘੱਟ ਰਿਕਵਰੀ ਹੁੰਦੀ ਹੈ ਤਾਂ ਉਸ ਨੂੰ ਉਚਿਤ ਅਤੇ ਲਾਭਦਾਇਕ ਕੀਮਤ (ਐਫਆਰਪੀ) 275 ਰੁਪਏ ਪ੍ਰਤੀ ਕੁਇੰਟਲ ਹੋਵੇਗੀ |

ਹੋਰ ਪੜ੍ਹੋ: ਪਰਨੀਤ ਕੌਰ ਦਾ ਵੱਡਾ ਬਿਆਨ- ਪੰਜਾਬ ਕਾਂਗਰਸ ’ਚ ਜੋ ਹੋ ਰਿਹਾ ਹੈ ਉਸ ਲਈ ਨਵਜੋਤ ਸਿੱਧੂ ਹੀ ਜ਼ਿੰਮੇਵਾਰ

ਕੇਂਦਰੀ ਮੰਤਰੀ ਨੇ ਕਿਹਾ ਕਿ 2020-21 ਵਿਚ ਗੰਨਾ ਕਿਸਾਨਾਂ (Sugarcane Farmers) ਨੂੰ 91,000 ਕਰੋੜ ਰੁਪਏ ਦਾ ਭੁਗਤਾਨ ਕਰਨਾ ਸੀ, ਜਿਸ ਵਿਚ 86000 ਕਰੋੜ ਦਾ ਭੁਗਤਾਨ ਹੋਇਆ ਹੈ। ਇਸ ਤੋਂ ਪਤਾ ਚੱਲਦਾ ਹੈ ਕਿ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਕਾਰਨ ਹੁਣ ਗੰਨਾ ਕਿਸਾਨਾਂ ਨੂੰ ਪਹਿਲਾਂ ਦੀ ਤਰ੍ਹਾਂ ਅਪਣੇ ਭੁਗਤਾਨ ਲਈ ਸੰਘਰਸ਼ ਨਹੀਂ ਕਰਨਾ ਪੈਂਦਾ ਹੈ। ਉਹਨਾਂ ਕਿਹਾ ਕਿ ਅੱਜ ਦੇ ਫੈਸਲੇ ਤੋਂ ਬਾਅਦ ਕਿਸਾਨਾਂ ਨੂੰ ਉਹਨਾਂ ਦੇ ਖਰਚ ਉੱਤੇ 87 ਫੀਸਦੀ ਰਿਟਰਨ ਹੋਵੇਗਾ।