ਸੋਨਾ ਚਾਂਦੀ ਤੇ ਹੋਰ ਕੀਮਤੀ ਸਮਾਨ ਛੱਡ ਚੋਰ ਪਿਆਜ਼ਾਂ ਦੀ ਕਰਨ ਲੱਗੇ ਚੋਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੋਨਾ - ਚਾਂਦੀ ਅਤੇ ਹੋਰ ਕੀਮਤੀ ਸਮਾਨ ਚੁਰਾਉਣ ਵਾਲੇ ਚੋਰਾਂ ਨੇ ਹੁਣ ਪਿਆਜ਼ ਚੁਰਾਉਣਾ ਵੀ ਸੁਰੂ ਕਰ ਦਿੱਤਾ। ਪਿਛਲੇ ਦਿਨੀਂ ਪਿਆਜ਼..

onion theft in bihar

ਪਟਨਾ : ਸੋਨਾ - ਚਾਂਦੀ ਅਤੇ ਹੋਰ ਕੀਮਤੀ ਸਮਾਨ ਚੁਰਾਉਣ ਵਾਲੇ ਚੋਰਾਂ ਨੇ ਹੁਣ ਪਿਆਜ਼ ਚੁਰਾਉਣਾ ਵੀ ਸੁਰੂ ਕਰ ਦਿੱਤਾ। ਪਿਛਲੇ ਦਿਨੀਂ ਪਿਆਜ਼ ਦੇ ਮੁੱਲ ਵੱਧਣ ਨਾਲ ਚੋਰਾਂ ਨੇ ਪਿਆਜ਼ ਦੀ ਚੋਰੀ ਕੀਤੀ। ਅੱਠ ਲੱਖ ਰੁਪਏ ਮੁੱਲ ਦੇ ਪਿਆਜ਼ਾਂ ਨੂੰ ਚੁਰਾਉਣ ਦੀ ਹਿੰਮਤ ਚੋਰਾਂ ਦੁਆਰਾ ਦਿਖਾਈ ਗਈ ਹੈ। ਅਜਿਹਾ ਹੀ ਮਾਮਲਾ ਬਿਹਾਰ ਤੋਂ ਸਾਹਮਣੇ ਆਇਆ ਹੈ ਜਿੱਥੇ ਚੋਰਾਂ ਨੇ ਇੱਕ ਗੋਦਾਮ ਵਿਚੋਂ 328 ਬੋਰੀਆਂ ਪਿਆਜ਼ ਦੀਆਂ ਚੋਰੀ ਕਰ ਲਈਆਂ।

ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਪਿਆਜ਼ਾਂ ਦੀ ਕੀਮਤ ਸਾਢੇ ਅੱਠ ਲੱਖ ਰੁਪਏ ਸੀ। ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਇਹ ਘਟਨਾ ਪਟਨਾ ਤੋਂ ਕਰੀਬ 35 ਕਿਮੀ ਦੂਰ ਫਤੁਹਾਂ ਦੀ ਹੈ। ਜਿੱਥੇ ਚੋਰਾਂ ਨੇ ਸੁਨਸਾਨ ਇਲਾਕੇ ਵਿੱਚ ਪੈਂਦੇ ਗੋਦਾਮ ਵਿੱਚ ਪਏ ਪਿਆਜ਼ ਤੇ ਅਲਮਾਰੀ ਵਿੱਚ ਪਏ ਪੌਣੇ ਦੋ ਲੱਖ ਰੁਪਏ 'ਤੇ ਹੱਥ ਸਾਫ਼ ਕਰ ਦਿੱਤਾ।  ਇਸ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਚੋਰ ਪਿਆਜ਼ਾਂ ਨੂੰ ਟਰੱਕ ਵਿੱਚ ਲੋਡ ਕਰ ਕੇ ਫਰਾਰ ਹੋ ਗਏ।

ਇਸ ਘਟਨਾ ਦਾ ਪਤਾ ਗੋਦਾਮ ਮਾਲਕ ਨੂੰ ਉਸ ਸਮੇਂ ਲੱਗਿਆ ਜਦੋਂ ਉਸ ਨੇ ਸਵੇਰੇ ਗੋਦਾਮ ਵਿੱਚ ਪਹੁੰਚ ਕੇ ਉਥੋਂ ਦਾ ਤਾਲਾ ਟੁੱਟਿਆ ਦੇਖਿਆ। ਜਿਸਨੂੰ ਦੇਖ ਕੇ ਗੋਦਾਮ ਮਾਲਕ ਹੈਰਾਨ ਹੋ ਗਿਆ । ਜਿਸ ਤੋਂ ਬਾਅਦ ਉਸਨੇ ਗੋਦਾਮ ਵਿੱਚ ਹੋਈ ਚੋਰੀ ਦੀ ਸੂਚਨਾ ਤੁਰੰਤ ਪੁਲਿਸ ਨੂੰ ਦੇ ਦਿੱਤੀ। ਫਿਲਹਾਲ ਇਸ ਮਾਮਲੇ ਵਿੱਚ ਸਥਾਨਿਕ ਪੁਲਿਸ ਵੱਲੋਂ ਗੋਦਾਮ ਮਾਲਕ ਦੀ ਸ਼ਿਕਾਇਤ 'ਤੇ ਐਫਆਈਆਰ ਦਰਜ ਕਰ ਲਈ ਗਈ ਹੈ ਤੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ