ਕਸ਼ਮੀਰ ‘ਚ ਆਜ਼ਾਦੀ ਨਾਲ ਘੁੰਮ-ਫਿਰ ਰਹੇ ਹਨ ਲੋਕ: ਫ਼ੌਜ ਮੁਖੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਫ਼ੌਜ ਮੁਖੀ ਜਨਰਲ ਬਿਪਨ ਰਾਵਤ ਨੇ ਇਕ ਫਿਰ ਕਿਹਾ ਹੈ ਕਿ ਕਸ਼ਮੀਰ ਵਿਚ ਸਭ...

Bipin Rawat

ਰਾਮਗੜ੍ਹ: ਫ਼ੌਜ ਮੁਖੀ ਜਨਰਲ ਬਿਪਨ ਰਾਵਤ ਨੇ ਇਕ ਫਿਰ ਕਿਹਾ ਹੈ ਕਿ ਕਸ਼ਮੀਰ ਵਿਚ ਸਭ ਕੁਝ ਠੀਕ ਹੈ। ਝਾਰਖੰਡ ਦੇ ਰਾਮਗੜ੍ਹ ਵਿਚ ਜਨਰਲ ਰਾਵਤ ਨੇ ਬੁੱਧਵਾਰ ਨੂੰ ਕਿਹਾ ਕਿ ਘਾਟੀ ਵਿਚ ਲੋਕ ਆਜ਼ਾਦੀ ਨਾਲ ਘੁੰਮ ਰਹੇ ਹਨ ਜੋ ਲੋਕ ਦਾਅਵਾ ਕਰ ਰਹੇ ਹਨ ਕਿ ਕਸ਼ਮੀਰੀ ਉਥੇ ਬੰਦ ਹਨ, ਉਨ੍ਹਾਂ ਦਾ ਮਕਸਦ ਅਤਿਵਾਦ ਨੂੰ ਭੜਕਾਉਣਾ ਹੈ। ਫ਼ੌਜ ਮੁਖੀ ਇਥੇ ਪੰਜਾਬ ਰੇਜੀਮੈਂਟ ਦੀ 29ਵੀ ਅਤੇ 30ਵੀਂ ਬਟਾਲੀਅਨ ਨੂੰ ਪ੍ਰੈਜੀਡੈਂਟਸ ਕਲਰ ਨਾਲ ਸਨਮਾਨਿਤ ਕਰਨ ਤੋਂ ਬਾਅਦ ਮੀਡੀਆ ਨਾਲ ਗੱਲ ਰਹੇ ਸੀ। ਫ਼ੌਜ ਮੁਖੀ ਨੇ ਕਿਹਾ, ਜੰਮੂ-ਕਸ਼ਮੀਰ ਵਿਚ ਜਨਜੀਵਨ ਪ੍ਰਭਾਵਿਤ ਨਹੀਂ ਹੋਇਆ ਹੈ।

ਲੋਕ ਅਪਣੇ ਜਰੂਰੀ ਕੰਮ ਕਰ ਰਹੇ ਹਨ, ਸਪੱਸ਼ਟ ਸੰਕੇਤ ਹਨ ਕਿ ਕੰਮ ਨਹੀਂ ਰੁਕਿਆ ਹੈ ਅਤੇ ਲੋਕ ਆਜ਼ਾਦੀ ਨਾਲ ਘੁੰਮ ਰਹੇ ਹਨ। ਜਿਨ੍ਹਾਂ ਲੋਕਾਂ ਨੂੰ ਲਗਦਾ ਹੈ ਕਿ ਜੀਵਨ ਪ੍ਰਭਾਵਿਤ ਹੋਇਆ ਹੈ, ਉਨ੍ਹਾਂ ਦਾ ਮਕਸਦ ਅਤਿਵਾਦ ਫੈਲਾਉਣਾ ਹੈ। ਰਾਵਤ ਨੇ ਕਿਹਾ ਇੱਟਾਂ ਦੇ ਭੱਠੇ ਉਸ ਤਰ੍ਹਾਂ ਹੀ ਚੱਲ ਰਹੇ ਹਨ, ਟਰੱਕਾਂ ਨਾਲ ਸਮਾਨ ਢੋਹਿਆ ਜਾ ਰਿਹਾ ਹੈ ਅਤੇ ਦੁਕਾਨਾਂ ਖੁਲ੍ਹੀਆਂ ਹਨ, ਜਿਸ ਨਾਲ ਲਗਦਾ ਹੈ ਕਿ ਘਾਟੀ ਵਿਚ ਜਨਜੀਵਨ ਖੁਸ਼ਹਾਲ ਹੈ

ਐਲਓਸੀ ਤੇ ਤਣਾਅ ਦੇ ਜਵਾਬ ਦਾ ਨਹੀਂ ਦਿੱਤਾ ਗਿਆ ਜਵਾਬ

ਸੈਨਾ ਮੁਖੀ ਨੇ ਇਸ ਸਵਾਲ ਦਾ ਜਵਾਬ ਨਹੀਂ ਦਿੱਤਾ, ਕੀ ਕੰਟਰੋਲ ਲਾਈਨ ਦੇ ਕੋਲ ਤਣਾਅ ਹੈ। ਰਾਵਤ ਨੇ ਕਿਹਾ ਕਿ ਮੰਗਲਵਾਰ ਦੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਵਿੱਚ ਭੁਚਾਲ ਆਉਣ ਦੇ ਕਾਰਨ ਲੋਕਾਂ ਨੂੰ ਮੁਸ਼ਕਲਾਂ ਝੱਲਣੀਆਂ ਪੈ ਰਹੀਆਂ ਹਨ। ਪੀਓਕੇ ਵਿਚ ਮੰਗਲਵਾਰ ਨੂੰ 5.8 ਦੀ ਤ੍ਰਿਬਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਵਿਚ ਘੱਟੋ ਘੱਟ 26 ਵਿਅਕਤੀਆਂ ਦੀ ਮੌਤ ਹੋ ਗਈ ਅਤੇ 300 ਤੋਂ ਵੱਧ ਲੋਕ ਜਖ਼ਮੀ ਹੋ ਗਏ। ਦੱਸ ਦਈਏ ਕਿ ਆਰਮੀ ਨੇ ਮੰਗਲਵਾਰ ਨੂੰ ਦੱਸਿਆ ਕਿ ਕੁਝ ਫੋਟੋਆਂ ਅਤੇ ਵਿਡੀਓਜ਼ ਜਾਰੀ ਕੀਤੇ ਗਏ ਸੀ, ਜਿਸ ਵਿਚ ਜੰਮੂ-ਕਸ਼ਮੀਰ ‘ਚ ਸੇਬਾਂ ਦੀਆਂ ਗੱਡੀਆਂ ਵਿਚ ਲੋਡ ਸੀ।