ਸੁਲਝ ਗਈ ਬੁਰਾੜੀ ਕਾਂਡ ਦੀ ਪਹੇਲੀ, ਕਰਾਈਮ ਬਾਂਚ ਨੇ ਕਿਹਾ ਖੁਦਕੁਸ਼ੀ ਨਹੀਂ ਹਾਦਸਾ ਸੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਸ ਰਾਤ ਉਸ ਘਰ ਵਿਚ ਜੋ ਹੋਇਆ ਉਹ ਨਾ ਤਾ ਕਤਲ ਸੀ ਨਾ ਹੀ ਖੁਦਕੁਸ਼ੀ, ਸਗੋਂਂ ਸਿਰਫ ਇਕ ਹਾਦਸਾ ਸੀ।

Burari kand

ਨਵੀਂ ਦਿੱਲੀ, ( ਭਾਸ਼ਾ ) : 4 ਮਹੀਨੇ ਪਹਿਲਾਂ ਦਿੱਲੀ ਦੇ ਬੁਰਾੜੀ ਇਲਾਕੇ ਵਿਚ ਇਕ ਘਰ ਤੋਂ ਇਕੱਠਿਆਂ 11 ਲਾਸ਼ਾਂ ਨਿਕਲੀਆਂ ਤਾਂ ਕਿਸੇ ਲਈ ਵੀ ਇਸ ਗੱਲ ਨੂੰ ਮੰਨਣਾ ਔਖਾ ਸੀ ਕਿ 11 ਪਰਵਾਰਕ ਮੈਂਬਰ ਇਕੱਠੇ ਖੁਦਕੁਸ਼ੀ ਕਿਵੇਂ ਕਰ ਸਕਦੇ ਹਨ। ਪਰ ਉਸ ਰਾਤ ਉਸ ਘਰ ਵਿਚ ਜੋ ਹੋਇਆ ਉਹ ਨਾ ਤਾ ਕਤਲ ਸੀ ਨਾ ਹੀ ਖੁਦਕੁਸ਼ੀ, ਸਗੋਂਂ ਸਿਰਫ ਇਕ ਹਾਦਸਾ ਸੀ। ਬੁਰਾੜੀ ਵਿਖੇ ਇਕ ਘਰ ਵਿਚ 11 ਲੋਕ ਫਾਹੇ ਤੇ ਲਟਕੇ ਪਾਏ ਗਏ ਸੀ ਉਹ ਵੀ ਮ੍ਰਿਤ ਤੌਰ ਤੇ। ਜਾਂਚ ਦੌਰਾਨ ਉਥੇ ਇਕ ਰਜਿਸਟਰ ਮਿਲਿਆ ਸੀ

ਜਿਸ ਵਿਚ ਲਿਖਿਆ ਸੀ ਆਖਰੀ ਸਮੇਂ ਵਿਚ ਤੁਹਾਨੂੰ ਝਟਕਾ ਲਗੇਗਾ, ਆਸਮਾਨ ਤੇ ਧਰਤੀ ਹਿਲਣਗੇ, ਤੁਸੀਂ ਡਰਨਾ ਨਹੀਂ, ਮੰਤਰ ਜਾਪ ਤੇਜ ਕਰ ਦੇਣਾ। ਇਕ ਦੂਜੇ ਦੀ ਹੇਠਾਂ ਉਤਰਨ ਵਿਚ ਮਦਦ ਕਰਨਾ। ਤੁਸੀਂ ਮਰੋਗੇ ਨਹੀਂ ਸਗੋਂ ਕੁਝ ਵੱਡਾ ਹਾਸਲ ਕਰੋਗੇ। ਪਰ ਉਨ੍ਹਾਂ ਨੂੰ ਕੋਈ ਬਚਾਉਣ ਨਹੀਂ ਆਇਆ ਤੇ ਘਰ ਮਿੰਟਾਂ ਵਿਚ ਸ਼ਮਸ਼ਾਨ ਘਾਟ ਬਣ ਗਿਆ। ਇਹ ਇਕ ਰਾਜ ਹੀ ਸੀ ਕਿ 30 ਜੂਨ ਅਤੇ 1 ਜੁਲਾਈ 2018 ਦੀ ਰਾਤ ਨੂੰ ਆਖਰ ਹੋਇਆ ਕੀ ਸੀ। ਪੋਸਟਮਾਰਟਮ ਰਿਪੋਰਟ ਤੋਂ ਵੀ ਸਾਫ ਸੀ ਕਿ ਕਿਸੇ ਨਾਲ ਕੋਈ ਜ਼ਬਰਦਸਤੀ ਨਹੀਂ ਹੋਈ।

ਕਰਾਈਮ ਬ੍ਰਾਂਚ ਵੱਲੋਂ ਮਾਰੇ ਗਏ ਲੋਕਾਂ ਦੀ ਦਿਮਾਗੀ ਹਾਲਤ ਜਾਨਣ ਲਈ ਮਨੋਵਿਗਿਆਨਕ ਅਟੋਪਸੀ ਕਰਵਾਈ ਗਈ। ਦਿੱਲੀ ਪੁਲਿਸ ਦੀ ਕਰਾਈਮ ਬ੍ਰਾਂਚ 4 ਮਹੀਨੇ ਬਾਅਦ ਇਸ ਨਤੀਜੇ ਤੇ ਪਹੁੰਚੀ ਹੈ ਕਿ ਬੁਰਾੜੀ ਕਾਂਡ ਖੁਦਕੁਸ਼ੀ ਨਹੀਂ ਹਾਦਸਾ ਸੀ। ਦਰਅਸਲ ਮਨੋਵਿਗਿਆਨਕ ਅਟੋਪਸੀ ਦੀ ਰਿਪੋਰਟ ਤੋਂ ਇਹ ਪਤਾ ਲਗਾ ਹੈ। ਕਹਾਣੀ ਦੇ ਪਿਛੋਕੜ ਵਿਚ ਜਾਈਏ ਤਾਂ ਭੋਪਾਲ ਸਿੰਘ ਨੇ ਨਾਰਾਇਣੀ ਦੇਵੀ ਨਾਲ ਪ੍ਰੇਮ ਵਿਆਹ ਕੀਤਾ ਸੀ। ਡਰ ਸੀ ਕਿ ਪਿਤਾ ਨਹੀਂ ਮੰਨਣਗੇ ਇਸ ਲਈ ਉਹ ਪਿੰਡ ਛੱਡ ਕੇ ਹਰਿਆਣਾ ਚਲੇ ਗਏ।

ਵਿਆਹ ਤੋਂ ਬਾਅਦ ਉਸਦੇ ਤਿੰਨ ਬੇਟੇ ਅਤੇ ਦੋ ਬੇਟੀਆਂ ਪੈਦਾ ਹੋਈਆਂ। ਭੋਪਾਲ ਸਿੰਘ ਨੇ ਦਿੱਲੀ ਆ ਕੇ ਪਲਾਈਵੁਡ ਦਾ ਕੰਮ ਕੀਤਾ ਤੇ ਸੰਤਨਗਰ ਵਿਚ ਇਹ ਇਮਾਰਤ ਖੜੀ ਕਰ ਲਈ। ਅਚਾਨਕ ਭੋਪਾਲ ਸਿੰਘ ਦੀ ਮੌਤ ਹੋ ਜਾਣ ਤੋਂ ਬਾਅਦ ਛੋਟਾ ਬੇਟਾ ਦਿਨੇਸ਼ ਰਾਜਸਥਾਨ ਵਾਪਸ ਚਲਾ ਗਿਆ ਤੇ ਰਾਵਤਭਾਟਾ ਵਿਚ ਰਹਿਣ ਲੱਗਾ। ਸੰਤਨਗਰ ਵਿਚ ਹੁਣ ਸਿਰਫ 11 ਲੋਕ ਰਹਿੰਦੇ ਸਨ। ਛੋਟਾ ਹੋਣ ਕਾਰਨ ਲਲਿਤ ਸ਼ੁਰੂ ਤੋਂ ਹੀ ਅਪਣੇ ਬਾਪ ਦਾ ਲਾਡਲਾ ਸੀ। ਬਾਪ ਦੀ ਮੌਤ ਤੋਂ ਕੁਝ ਚਿਰ ਬਾਅਦ ਇਕ ਹਾਦਸੇ ਵਿਚ ਉਸਦੀ ਅਵਾਜ ਚਲੀ ਗਈ।

ਪਿਤਾ ਦੀ ਮੌਤ ਅਤੇ ਅਵਾਜ ਚਲੋ ਜਾਣ ਨਾਲ ਲਲਿਤ ਪੂਰੀ ਤਰਾਂ ਟੁੱਟ ਗਿਆ। ਲਲਿਤ ਨੇ ਪਰਵਾਰ ਵਾਲਿਆਂ ਨੂੰ ਦੱਸਿਆ ਕਿ ਉਸ ਨੂੰ ਪਿਤਾ ਭੋਪਾਲ ਸਿੰਘ ਦਿਖਾਈ ਦਿੰਦੇ ਹਨ ਅਤੇ ਉਸ ਨਾਲ ਗੱਲਾਂ ਵੀ ਕਰਦੇ ਹਨ। ਲਲਿਤ ਅਪਣੇ ਪਿਤਾ ਦੀਆਂ ਅਵਾਜਾਂ ਕੱਢਣ ਲਗਾ। ਘਰ ਤੋਂ ਮਿਲੇ ਰਜਿਸਟਰ ਮੁਤਾਹਕ ਇਕ ਰੋਜ ਲਲਿਤ ਦੇ ਪਿਤਾ ਨੇ ਉਸਨੂੰ ਪਰਵਾਰ ਨਾਲ ਮੁਲਾਕਾਤ ਕਰਨ ਦਾ ਹੁਕਮ ਦਿੱਤਾ।

ਲਲਿਤ ਹੁਣ ਇਸੇ ਰਜਿਸਟਰ ਵਿਚ ਰੱਬ ਨਾਲ ਮਿਲਣ ਦੀਆਂ ਗੱਲਾਂ ਵੀ ਕਰਨ ਲੱਗਾ। ਇਹ ਲਲਿਤ ਦਾ ਵਹਿਮ ਸੀ ਤੇ ਉਸ ਨੂੰ ਬੀਮਾਰੀ ਕਾਰਨ ਅਵਾਜ਼ਾਂ ਸੁਣ ਰਹੀਆਂ ਸਨ। ਉਸ ਰਾਤ ਲਲਿਤ ਨੇ ਹੀ ਸਾਰਿਆਂ ਦੇ ਹੱਥ-ਪੈਰ ਤੇ ਅੱਖਾਂ ਬੰਦ ਕਰ ਦਿੱਤੀਆਂ ਸਨ। ਬੇਖਬਰੀ ਵਿਚ ਪੂਰੇ ਪਰਵਾਰ ਨੂੰ ਇਸ ਤਰਾਂ ਬੰਨਣ ਨਾਲ  ਪੂਰੇ ਪਰਵਾਰ ਦਾ ਗਲਾ ਘੁਟ ਗਿਆ ਤੇ ਉਹ ਮਰ ਗਏ।