ਦੁਸ਼ਯੰਤ ਚੌਟਾਲਾ ਨੇ ਨਹੀਂ ਖੋਲ੍ਹੇ ਪੂਰੇ ਪੱਤੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ - ਜੋ ਸਾਡੀਆਂ ਸ਼ਰਤਾਂ ਮੰਨੇਗਾ, ਅਸੀ ਉਸ ਨੂੰ ਸਮਰਥਨ ਦਿਆਂਗੇ'

Dushyant Chautala undecided; says will talk to Congress & BJP

ਚੰਡੀਗੜ੍ਹ : ਹਰਿਆਣਾ ਵਿਧਾਨ ਸਭਾ ਚੋਣਾਂ 'ਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਹੈ। ਸੂਬੇ 'ਚ ਸਰਕਾਰ ਬਣਾਉਣ ਨੂੰ ਲੈ ਕੇ ਜੋੜ-ਤੋੜ ਜਾਰੀ ਹੈ। ਚੋਣਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਜਨਨਾਇਕ ਜਨਤਾ ਪਾਰਟੀ (ਜੇ.ਜੇ.ਪੀ.) ਦੇ ਵਿਧਾਇਕਾਂ ਦੀ ਸ਼ੁਕਰਵਾਰ ਨੂੰ ਮੀਟਿੰਗ ਹੋਈ।

ਬੈਠਕ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਰਟੀ ਦੇ ਸੰਸਥਾਪਕ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਸਾਡੇ ਕੋਲ ਦੋਵੇਂ ਰਸਤੇ (ਭਾਜਪਾ-ਕਾਂਗਰਸ) ਖੁੱਲ੍ਹੇ ਹੋਏ ਹਨ। ਹਾਲਾਂਕਿ ਹੁਣ ਤਕ ਕਿਸੇ ਪਾਰਟੀ ਨਾਲ ਗੱਲ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਅਸੀ ਉਸ ਪਾਰਟੀ ਨੂੰ ਸਮਰਥਨ ਦਿਆਂਗੇ, ਜੋ ਸਾਡੇ ਏਜੰਡੇ ਨੂੰ ਅੱਗੇ ਵਧਾਏਗਾ। ਦੁਸ਼ਯੰਤ ਨੇ ਕਿਹਾ ਕਿ ਮੀਟਿੰਗ 'ਚ ਕੁਝ ਆਗੂਆਂ ਨੇ ਭਾਜਪਾ ਅਤੇ ਕਾਂਗਰਸ ਨਾਲ ਸਰਕਾਰ ਬਣਾਉਣ 'ਤੇ ਚਰਚਾ ਕੀਤੀ। ਮੀਟਿੰਗ 'ਚ ਦੁਸ਼ਯੰਤ ਨੂੰ ਵਿਧਾਇਕ ਦਲ ਦਾ ਆਗੂ ਚੁਣਿਆ ਗਿਆ ਅਤੇ ਇਸ਼ਵਰ ਸਿੰਘ ਨੂੰ ਉਪ ਨੇਤਾ ਚੁਣਿਆ ਗਿਆ। 

ਦੁਸ਼ਯੰਤ ਨੇ ਕਿਹਾ, "ਕਾਮਨ ਮਿਨੀਮਮ ਪ੍ਰੋਗਰਾਮ ਤਹਿਤ ਬੁਢਾਪਾ ਪੈਨਸ਼ਨ ਅਤੇ ਦੂਜੀਆਂ ਮੰਗਾਂ ਬਾਰੇ ਜਿਹੜੀ ਪਾਰਟੀ ਸਹਿਮਤ ਹੋਵੇਗੀ, ਉਸ ਨਾਲ ਜੇ.ਜੇ.ਪੀ. ਜਾਵੇਗੀ ਅਤੇ ਸਰਕਾਰ ਬਣਾਉਣ 'ਚ ਮਦਦ ਕਰੇਗੀ। ਅਸੀ ਪਾਜੀਟਿਵ ਹਾਂ ਹਰਿਆਣਾ ਨੂੰ ਅੱਗੇ ਲਿਜਾਣ ਲਈ। ਕ੍ਰਾਈਮ ਕੰਟਰੋਲ ਹੋਵੇ। ਨੌਜਵਾਨਾਂ ਨੂੰ ਰੁਜ਼ਗਾਰ ਅਤੇ ਬਜ਼ੁਰਗਾਂ ਨੂੰ ਪੈਨਸ਼ਨ ਸਾਡਾ ਮੁਢਲਾ ਟੀਚਾ ਹੈ।"